ਪੰਜਾਬ

ਅਧਿਆਪਕ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਗਰਜੇ

 ਅਧਿਆਪਕਾਂ ਵੱਲੋਂ ਲਗਾਏ ਗਏ ਜਾਮ ਦਾ ਦ੍ਰਿਸ਼।
  • ਅਧਿਆਪਕ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਗਰਜੇ ਬਾ ਪੱਧਰੀ ਰੈਲੀ ਦੌਰਾਨ ਬਾਹਰਲੇ ਰਾਜਾਂ ਤੋਂ ਓਪਨ ਡਿਸਟੈਂਸ ਸਿੱਖਿਆ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਰੈਗੂਲਰ ਅਧਿਆਪਕਾਂ ਨੂੰ ਤਰੱਕੀਆਂ ਦੇਣ ਦੀ ਮੰਗ
  • ਮੁੱਖ ਮੰਤਰੀ ਨਾਲ ਪੈਨਲ ਮੀਟਿੰਗ 4 ਨੂੰ

ਮੋਹਾਲੀ, (ਕੁਲਵੰਤ ਕੋਟਲੀ)
ਪੰਜਾਬ ਦੇ ਬਾਹਰਲੇ ਰਾਜਾਂ ਦੀਆਂ ਯੂਨੀਵਰਸਿਟੀਆਂ ਤੋਂ ਓਪਨ ਡਿਸਟੈਂਸ ਪ੍ਰਣਾਲੀ ਰਾਹੀ ਸਿੱਖਿਆ ਪ੍ਰਾਪਤ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਅਤੇ ਤਰੱਕੀ ਕਰਨ ਦੀ ਮੰਗਾਂ ਨੂੰ ਲੈ ਕੇ ਅੱਜ ਇਥੇ 3442 ਅਧਿਆਪਕ ਯੂਨੀਅਨ, 7654 ਅਧਿਆਪਕ ਸਾਝਾਂ ਫਰੰਟ, ਓ.ਡੀ.ਐਲ. ਟੀਚਰਜ਼ ਫਰੰਟ (ਪ੍ਰਮੋਸ਼ਨ) ਅਤੇ  ਗੋਰਮਿੰਟ ਸੀ. ਐਂਡ. ਵੀ., ਈ.ਟੀ.ਟੀ ਟੀਚਰਜ਼ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਪੰਜਾਬ ਸਰਕਾਰ ਖਿਲਾਫ ਮੋਹਾਲੀ ਦੇ ਫੇਜ਼ 8 ਦੁਸਹਿਰਾ ਗਰਾਊਂਡ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ।
ਰੈਲੀ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਅਧਿਆਪਕਾਂ ਵੱਲੋ ਰੋਸ ਮਾਰਚ ਕੀਤਾ ਗਿਆ ਅਤੇ ਫੇਜ 7 ਤੇ 8 ਚੌਂਕ ਵਿੱਚ ਜਾਮ ਲਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਸਰਕਾਰ ਦੀ ਨੀਤੀਆਂ ਦੀ ਅਲੋਚਨਾ ਕੀਤੀ। ਇਸ ਮੌਕੇ ਪ੍ਰਸ਼ਾਸਨ ਵੱਲੋਂ 4 ਅਕਤੂਬਰ ਨੂੰ ਸ਼ਾਮ 5 ਵਜੇ ਯੂਨੀਅਨ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਤਹਿ ਕਰਵਾਉਣ ਦੇ ਭਰੋਸੇ ਬਆਦ ਅਧਿਆਪਕ ਨੇ ਰੋਸ ਮਾਰਚ ਖਤਮ ਕਰਦਿਆਂ ਜਾਮ ਖੋਲ ਦਿੱਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਵਿਕਰਮ ਦੇਵ ਸਿੰਘ, ਜਸਵਿੰਦਰ ਭੁੱਲਰ, ਨਵਦੀਪ ਸਮਾਣਾ ਅਤੇ ਸੁਖਜਿੰਦਰ ਹਰੀਕੇ ਨੇ ਪ੍ਰਦਰਸ਼ਨ ਦੌਰਾਨ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ 3442 ਅਤੇ 7654 ਅਸਾਮੀਆਂ ‘ਤੇ  ਪਿਛਲੇ ਕ੍ਰਮਵਾਰ ਪੌਣੇ ਚਾਰ ਸਾਲ ਅਤੇ ਪੰਜ ਸਾਲ ਤੋਂ ਜਿਆਦਾ ਸਮੇਂ ਤੋਂ ਸੇਵਾ ਨਿਭਾਅ ਰਹੇ ਓਪਨ ਡਿਸਟੈਂਸ ਲਰਨਿੰਗ (ਓ.ਡੀ.ਐਲ) ਰਾਹੀ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ਨੂੰ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਕੀਤੀਆਂ ਤਰੱਕੀਆਂ ਅਤੇ ਸਾਲ 2016 ਵਿੱਚ ਪ੍ਰੈਕਟਿਸ ਅਧੀਨ ਰੈਗੂਲਰ ਕੀਤੇ ਕੰਪਿਊਟਰ ਫੈਕਲਟੀ ਵਾਂਗ ਤੁਰੰਤ ਕੰਮ ਅਤੇ ਆਚਰਨ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇ। ਉਨ੍ਹਾਂ  ਮੰਗ ਕੀਤੀ ਕਿ ਯੂ.ਜੀ.ਸੀ ਦੁਆਰਾ ਮਿਤੀ 23-08-2013 ਨੂੰ ਜਾਰੀ ਪਬਲਿਕ ਨੋਟਿਸ ਤੋਂ ਪਹਿਲਾ ਬਾਹਰਲੇ ਰਾਜਾਂ ਦੀਆ ਡਿਸਟੈਂਸ ਐਜੂਕੇਸ਼ਨ ਕੌਂਸਲ ਅਤੇ ਯੂ.ਜੀ.ਸੀ ਦੁਆਰਾ ਪ੍ਰਮਾਣਿਤ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਚੁੱਕੇ ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਬਤੌਰ ਲੈਕਚਰਾਰ ਅਤੇ ਈ.ਟੀ.ਟੀ  ਤੇ ਸੀ.ਐਂਡ.ਵੀ ਅਧਿਆਪਕਾਂ ਨੂੰ ਮਾਸਟਰ ਕਾਡਰ ਦੀ ਪਦਉਨਤੀ ਲਈ ਤੁਰੰਤ ਵਿਚਾਰਿਆ ਜਾਵੇ। ਆਗੂਆਂ ਨੇ 3442  ਤੇ 7654 ਅਸਾਮੀਆਂ ਦੇ ਹਰ ਕਿਸਮ ਦੇ ਪੈਡਿੰਗ ਰੈਗੂਲਰ ਪੱਤਰਵੀ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ।
ਬਲਜਿੰਦਰ ਗਰੇਵਾਲ,  ਅਮਨਦੀਪ ਪਾਤੜਾਂ,  ਸੰਜੀਵ ਕੁਮਾਰ ਅਤੇ ਪ੍ਰਭਜੋਤ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਓਪਨ ਡਿਸਟੈਂਸ ਲਰਨਿੰਗ ਰਾਹੀ ਸਿੱਖਿਆ ਪ੍ਰਾਪਤ ਹਜ਼ਾਰਾਂ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਅਤੇ ਤਰੱਕੀਆਂ ਨਹੀਂ ਦਿੱਤੀਆਂ ਤਾਂ ਭਵਿੱਖ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ ਅਤੇ ਇਸ ਦਾ ਖਮਿਆਜ਼ਾ ਅਕਾਲੀ ਭਾਜਪਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਰਨਾ ਪੈ ਸਕਦਾ ਹੈ।
ਇਸ ਸਮੇਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੋਂ ਸੂਬਾ ਸੱਕਤਰ ਦਵਿੰਦਰ ਪੂਨੀਆ,  ਅਮਰਜੀਤ ਭੱਲਾ, ਸਿਖਿਆ ਪ੍ਰੋਵਾਇਡਰ ਯੂਨੀਅਨ ਤੋ ਜਗਜੀਤ ਸਿੰਘ ਸ਼ਾਮਲ ਹੋਏ। ਇਸ ਮੌਕੇ ਵੀਸ਼ਨ ਕੁਮਾਰ ਬਠਿੰਡਾ, ਸੋਨੀਕਾ ਮੋਗਾ, ਦਲਜੀਤ ਪਟਿਆਲਾ,  ਦੇਸਰਾਜ, ਬਲਜੀਤ ਸੇਖਾ, ਬਲਜੀਤ ਲੁਧਿਆਣਾ, ਅਮਨਦੀਪ ਸਿੰਘ, ਸਟੇਟ ਅਵਾਰਡੀ ਹਰਮਿੰਦਰ ਸਿੰਘ ਤਾਰੂਆਣਾ, ਬਲਕਾਰ ਸਿੰਘ, ਜਗਜੀਤ ਸਿੰਘ ਤਰਵਾਰਾ, ਉਮੇਸ਼ ਗੁਪਤਾ ਅਤੇ ਸਟੇਟਅਵਾਰਡੀ ਕੀਰਨਦੀਪ ਸਿੰਘ ਹਾਜਰ

ਪ੍ਰਸਿੱਧ ਖਬਰਾਂ

To Top