ਸੰਪਾਦਕੀ

ਅਮਰੀਕਾ ਦਾ ਦੂਹਰਾ ਪੈਂਤਰਾ

ਅੱਤਵਾਦ ਦੇ ਮਾਮਲੇ ‘ਚ ਅਮਰੀਕਾ ਇੱਕ ਵਾਰ ਫੇਰ ਆਪਣੀਆਂ ਰਵਾਇਤੀ ਦੋਗਲੀਆਂ ਨੀਤੀਆਂ ਦੇ ਵਹਿਣ ‘ਚ ਵਹਿੰਦਾ ਨਜ਼ਰ ਆ ਰਿਹਾ ਹੈ ਅੱਤਵਾਦੀ ਹੱਕਾਨੀ ਗਰੁੱਪ ਖਿਲਾਫ਼ ਕਾਰਵਾਈ ਲਈ ਅਮਰੀਕਾ ਨੇ ਪਾਕਿਸਤਾਨ ਨੂੰ  90 ਕਰੋੜ ਡਾਲਰ  ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਇਹੀ ਅਮਰੀਕਾ ਪਿਛਲੇ ਮਹੀਨਿਆਂ ਤੋਂ ਪਾਕਿਸਤਾਨ ਨਾਲ ਸਿਰਫ਼ ਇਸੇ ਗੱਲ ਕਾਰਨ ਨਰਾਜ਼ ਸੀ ਕਿ ਹੱਕਾਨੀ ਗੁੱਟ ਖਿਲਾਫ਼ ਪਾਕਿਸਤਾਨ ਨੇ ਐਲਾਨੇ ਪ੍ਰੋਗਰਾਮ ਅਨੁਸਾਰ ਕਾਰਵਾਈ ਨਹੀਂ ਕੀਤੀ ਇਸੇ ਤਰ੍ਹਾਂ ਅਮਰੀਕਾ ਨੇ ਪਾਕਿਸਤਾਨ ਦੀ ਧਰਤੀ ਦੀ ਭਾਰਤ ਖਿਲਾਫ਼ ਅੱਤਵਾਦੀ ਸਰਗਰਮੀਆਂ ਲਈ ਵਰਤੋਂ ਲਈ ਵੀ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਖਤਮ ਹੋਣ ਤੋਂ ਚੰਦ ਦਿਨਾਂ ਬਾਅਦ ਹੀ ਅਮਰੀਕਾ ਨੇ ਯੂ-ਟਰਨ ਲੈਂਦਿਆਂ ਪਾਕਿਸਤਾਨ ਨੂੰ ਸ਼ਬਾਸ਼ ਦੇਣ ਵਾਲਾ ਪੁਰਾਣਾ ਰਵੱਈਆ ਅਪਣਾ ਲਿਆ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਹਾਫਿਜ ਮੁਹੰਮਦ ਸਈਅਦ ਨੂੰ ਅਮਰੀਕਾ ਨੇ ਅੱਤਵਾਦੀ ਐਲਾਨ ਕੇ ਉਸ ਦੇ ਸਿਰ ‘ਤੇ ਕਰੋੜਾਂ ਦਾ ਇਨਾਮ ਰੱਖਿਆ ਹੈ ਉਹੀ ਅੱਤਵਾਦੀ ਪਾਕਿਸਤਾਨ ‘ਚ ਸ਼ਰੇਆਮ ਰੈਲੀਆਂ ਕਰ ਰਿਹਾ ਹੈ ਤੇ ਪਾਕਿ ਸਰਕਾਰ ਉਸ ਦੀ ਸੰਸਥਾ ਜਮਾਤ ਉਦ ਦਾਵਾ ਨੂੰ ਵਿੱਤੀ ਸਹਾਇਤਾ ਵੀ ਦੇ ਰਹੀ ਹੈ

ਸਈਅਦ ਮੁੰਬਈ ਹਮਲੇ ਦਾ ਵੀ ਸਰਗਨਾ ਹੈ ਮੁੰਬਈ ਹਮਲੇ ਦੇ ਹੋਰ ਦੋਸ਼ੀ ਜਕੀ-ਉਰ-ਰਹਿਮਾਨ ਲਖਵੀ ਖਿਲਾਫ਼ ਪਾਕਿਸਤਾਨ ਦੀਆਂ ਅਦਾਲਤਾਂ ‘ਚ ਮੁਕੱਦਮੇ ਚੱਲ ਰਹੇ ਹਨ ਅਜਿਹੇ ਹਾਲਾਤਾਂ ‘ਚ ਅਮਰੀਕਾ ਦਾ ਪਾਕਿਸਤਾਨ ‘ਤੇ ਵਿਸ਼ਵਾਸ ਕਰਨਾ ਤੇ ਉਸ ਨੂੰ ਮੋਟੀ ਰਕਮ ਮੁਹੱਈਆ ਕਰਵਾਉਣੀ ਸਮਝ ਤੋਂ ਬਾਹਰ ਹੈ ਦਰਅਸਲ ਅਮਰੀਕਾ ਤੇ ਚੀਨ ਦੇ ਸ਼ਕਤੀ ਸੰਤੁਲਨ ‘ਚ ਪਾਕਿਸਤਾਨ ਅਜੇ ਇੱਕ ਮੋਹਰਾ ਹੀ ਬਣਿਆ ਹੈ ਅਮਰੀਕਾ ਚੀਨ ਤੋਂ ਪਾਕਿਸਤਾਨ ਨੂੰ ਹਰ ਹਾਲਤ ‘ਚ ਖੋਹਣਾ ਚਾਹੁੰਦਾ ਹੈ ਅਮਰੀਕਾ ਦੀ ਇਸ ਮਜ਼ਬੂਰੀ ਤੇ ਜ਼ਰੂਰਤ ਦਾ ਪਾਕਿਸਤਾਨ ਪੂਰਾ ਮੁੱਲ ਵੱਟਣ ‘ਚ ਮੁਹਾਰਤ ਹਾਸਲ ਕਰ ਚੁੱਕਾ ਹੈ ਅਮਰੀਕਾ ਦੇ ਵਰਤਮਾਨ ਕਦਮ ਨਾਲ ਚਿੱਥੇ ਭਾਰਤ ਦੀਆਂ  ਚਿੰਤਾਵਾਂ ਵਧਣੀਆਂ ਸੁਭਾਵਿਕ ਹਨ ਉੱਥੇ ਕੌਮਾਂਤਰੀ ਅੱਤਵਾਦ ਖਿਲਾਫ਼ ਅਮਰੀਕਾ ਦਾ ਸੰਕਲਪ ਵੀ ਕਮਜ਼ੋਰ ਹੋਇਆ ਹੈ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਹੈ ਕਿ ਅਫ਼ਗਾਨਿਸਤਾਨ ‘ਚੋਂ ਭੱਜਾ ਉਸਾਮਾ-ਬਿਨ-ਲਾਦੇਨ  ਕਈ ਸਾਲ ਪਾਕਿਸਤਾਨ ‘ਚ ਹੀ ਲੁਕਿਆ ਰਿਹਾ ਹੈ ਜਿਸ ਮੁਲਕ ‘ਚ ਅੱਤਵਾਦੀਆਂ ਨੂੰ  ਠਾਹਰ (ਟਿਕਾਣਾ) ਮਿਲਦਾ ਹੋਵੇ ਉੁਸ ਮੁਲਕ ਦੀਆਂ ਅੱਤਵਾਦ ਖਿਲਾਫ਼ ਨੀਤੀਆਂ ਕਿੰਨੀਆਂ ਕੁ ਭਰੋਸੇਯੋਗ ਹੋਣਗੀਆਂ  ਪਾਕਿਸਤਾਨ ‘ਚ ਸਰਕਾਰ, ਫੌਜ ਤੇ ਖੁਫ਼ੀਆ ਏਜੰੰਸੀ ਆਈਐੱਸਆਈ ਹੀ ਅੱਤਵਾਦ ਬਾਰੇ ਇੱਕਮਤ ਨਹੀਂ ਤਾਂ ਉੱਥੇ ਅਮਰੀਕੀ ਪੈਸੇ ਦੀ ਵਰਤੋਂ ਕਿੰਨੀ ਕੁ ਸਹੀ ਢੰਗ ਨਾਲ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੁਣ ਤਾਂ ਹਾਫਿਜ ਮੁਹੰਮਦ ਸਈਅਦ ਅਮਰੀਕਾ ਦੇ ਡਰੋਨ ਡੇਗਣ ਤੇ ਪ੍ਰਮਾਣੂ ਹਮਲਿਆਂ ਦੀਆਂ ਧਮਕੀਆਂ ਦੇ ਰਿਹਾ ਹੈ ਜਦੋਂ ਤੱਕ ਸਈਅਦ ਵਰਗੇ ਆਗੂ ਖੁੱਲ੍ਹੇਆਮ ਘੁੰਮਣਗੇ ਉਦੋਂ ਤੱਕ ਪਾਕਿ ‘ਤੇ ਅਮਰੀਕੀ ਗੱਫ਼ੇ ਫਲਦਾਇਕ ਸਾਬਤ ਨਹੀਂ ਹੋਣਗੇ

ਪ੍ਰਸਿੱਧ ਖਬਰਾਂ

To Top