Breaking News

ਅਮਰੀਕਾ ਦੀ ਯੂਨੀਵਰਸਿਟੀ ਨੇ 25 ਭਾਰਤੀ ਵਿਦਿਆਰਥੀਆਂ ਨੂੰ ਕੱਢਿਆ

ਵਾਸਿੰਗਟਨ। ਅਮਰੀਕਾ ਦੀ ਵੈਸਟਰਨ ਕੇਂਟਕੀ ਯੂਨੀਵਰਸਿਟੀ ‘ਚ ਇਸ ਵਰ੍ਹੇ ਕੰਪਿਊਟਰ ਸਾਇੰਸ ਪ੍ਰੋਗਰਮਾ ‘ਚ ਦਾਖ਼ਲਾ ਲੈਣ ਵਾਲੇ 25 ਭਾਰਤੀ ਵਿਦਿਆਥੀਆਂ ਨੂੰ ਦੂਜੀਆਂ ਸੰਸਕਾਵਾਂ ‘ਚ ਦਾਖ਼ਲ ਲੈਣ ਜਾਂ ਫਿਰ ਭਾਰਤ ਵਾਪਸ ਜਾਣ ਦਾ ਫ਼ਰਮਾਣ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਨੇ ਇਨ੍ਹਾਂ ਵਿਦਿਆਰਥੀਆਂ ‘ਤੇ ਦਾਖ਼ਲੇ ਦੇ ਮਾਪਦੰਡਾਂ ‘ਤੇ ਖਰੇ ਨਾ ਉਤਰਨ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਨਿਊਯਾਰਕ ਟਾਈਮਜ਼ ਨੇ ਇਸ ਖ਼ਬਰ ਨੂੰ ਅਜਿਹੇ ਸਮੇਂ ਪ੍ਰਕਾਸ਼ਿਤ ਕੀਤਾ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਦੌਰੇ ‘ਤੇ ਹਨ। ਦਰਅਸਲੀ ਇਸ ਵਰ੍ਹੇ ਜਨਵਰੀ ਮਹੀਨੇ ‘ਚ ਕੌਮਾਂਤਰੀ ਰਿਕਰੂਟਰਾਂ ਦੀ ਮੱਦਦ ਨਾਲ ਕੇਂਟਕੀ ਯੂਨੀਵਰਸਿਟੀ ‘ਚ 60 ਭਾਰਤੀ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ‘ਚ ਦਾਖ਼ਲ ਮਿਲਿਆ ਸੀ। ਵੈਸਟਰਨ ਕੇਂਟਕੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਪ੍ਰੋਗਰਾਮ ਦੇ ਚੇਅਰਮੈਨ ਜੇਮਸ ਗੈਰੀ ਨੇ ਕਿਹਾ ਕਿ ਲਗਭਗ 40 ਵਿਦਿਆਰਥੀ ਉਨ੍ਹਾਂ ਦੇ ਦਾਖ਼ਲਾ ਮਾਪਦੰਡਾਂ ‘ਤੇ ਖਰ੍ਹੇ ਨਹੀਂ ਉਤਰੇ, ਜਦੋਂ ਕਿ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਮੱਦਦ ਵੀ ਮੁਹੱਈਆ ਕਰਵਾਈ ਗਈ ਸੀ। ਅਖ਼ਬਾਰ ਮੁਤਾਬਕ 60 ‘ਚੋਂ 35 ਵਿਦਿਆਰਥੀਆਂ ਦਾ ਦਾਖ਼ਲੇ ‘ਚ ਕੋਈ ਗੜਬੜੀ ਹੈ ਤੇ ਉਹ ਯੂਨੀਵਰਸਿਟੀ ਤੋਂ ਪੜ੍ਹਾਈ ਕਰਨਗੇ ਜਦੋਂ ਕਿ 25 ਵਿਦਿਆਰਥੀਆਂ ਨੂੰ ਕੈਂਪਸ ਛੱਡਣਾ ਪਵੇਗਾ।

ਪ੍ਰਸਿੱਧ ਖਬਰਾਂ

To Top