ਕੁੱਲ ਜਹਾਨ

ਅਮਰੀਕੀ ਸਾਂਸਦਾਂ ਨੇ ਚਾਬਹਾਰ ਬੰਦਰਗਾਹ ਦੇ ਵਿਕਾਸ ‘ਤੇ ਚੁੱਕਿਆ ਸਵਾਲ

ਵਾਸ਼ਿੰਗਟਨ। ਅਮਰੀਕੀ ਸੀਨੇਟ ਦੇ ਮੈਂਬਰਾਂ ਨੇ ਕੱਲ੍ਹ ਵਪਾਰ ਸੰਪਰਕ ਦੇ ਉਦੇਸ਼ ਨਾਲ ਭਾਰਤ ਦੀ ਮੱਦਦ ਨਾਲ ਦੱਖਣੀ ਇਰਾਨ ਦੇ ਚਾਬਹਾਰ ਬੰਦਰਗਾਹ ਦੇ ਵਿਕਾਸ ‘ਤੇ ਸਵਾਲ ਖੜ੍ਹਾ ਕੀਤਾ ਤੇ ਪੁੱਿਛਆ ਕਿ ਕੀ ਇਸ ਨਾਲ ਕੌਮਾਂਤਰੀ ਪਾਬੰਦੀਆਂ ਦੀ ਉਲੰਘਣ ਦਾ ਖ਼ਤਰਾ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਸੀਨੇਟ ਦੇ ਮੈਂਬਰਾਂ ਦੇ ਇਸ ਇਤਰਾਜ਼ ‘ਤੇ ਕਿਹਾ ਕਿ ਓਬਾਮਾ ਪ੍ਰਸਾਸ਼ਨ ਇਾਨ ਦੇ ਇਸ ਪ੍ਰੋਜੈਕਟ ਦੀ ਬਾਰੀਕੀ ਨਾਲ ਜਾਂਚ ਕਰੇਗਾ।

ਪ੍ਰਸਿੱਧ ਖਬਰਾਂ

To Top