ਦਿੱਲੀ

ਅਰੁਣਾਚਲ : ਮੁੱਖ ਮੰਤਰੀ ਖਾਂਡੂ ਨੇ 26 ਵਿਧਾਇਕਾਂ ਨੂੰ ਬਣਾਇਆ ਸੰਸਦੀ ਸਕੱਤਰ

ਈਟਾਨਗਰ,  ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਅੱਜ 26 ਵਿਧਾਇਕਾਂ ਨੂੰ ਆਪਣੀ ਸਰਕਾਰ ਦੇ ਸੁਚੱਜੇ ਕੰਮਕਾਜ ‘ਚ ਮੱਦਦ ਲਈ ਸੰਸਦੀ ਸਕੱਤਰ ਨਿਯੁਕਤ ਕੀਤਾ ਖਾਂਡੂ ਨੇ ਨਾਰਥ ਈਸਟ ਡੈਮੋਕ੍ਰੇਟਿਕ ਅਲਾਇੰਸ (ਨੇਡਾ) ਦੇ ਕਨਵੀਨਰ ਹਿੰਮਤ ਵਿਸ਼ਵ ਸ਼ਰਮਾ ਦੀ ਮੌਜ਼ੂਦਗੀ ‘ਚ ਹੋਏ ਸਮਾਗਮ ‘ਚ ਨਵੇਂ ਸੰਸਦੀ ਸਕੱਤਰਾਂ ਨੂੰ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਜਿਨ੍ਹਾਂ ‘ਚ ਦੋ ਮਹਿਲਾਵਾਂ ਸ਼ਾਮਲ ਹਨ

ਪਹਿਲੀ ਵਾਰ ਸੂਬੇ ‘ਚ ਵੱਡੀ ਗਿਣਤੀ ‘ਚ ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ ਨਵੇਂ ਸੰਸਦੀ ਸਕੱਤਰਾਂ ‘ਚੋਂ 6 ਸਾਬਕਾ ਮੰਤਰੀਖ ਹਨ ਜਿਨ੍ਹਾਂ ‘ਚ ਪੀ ਖਿਮਹੁਮ, ਗੋਜੇਨ ਗਡੀ, ਜਰਕਾਰ, ਗਾਮਲੀਨ, ਫੁਰਪਾ ਸ਼ੇਰਿੰਗ, ਥਾਂਗਵਾਂਗ ਵਾਂਘਮ ਤੇ ਥਿਰਾਂਗ ਏਬਾ ਹਨ ਸੰਸਦੀ ਸਕੱਤਰਾਂ ਨੂੰ ਛੇਤੀ ਹੀ ਵਿਭਾਗ ਸੌਂਪੇ ਜਾਣਗੇ

ਪ੍ਰਸਿੱਧ ਖਬਰਾਂ

To Top