Breaking News

ਅਲਕਾਇਦਾ ਤੇ ਤਾਲਿਬਾਨ ਦੀ ਦੁਸ਼ਮਣੀ ਨਾਲੋਂ ਵੀ ਭੈੜੀ ਹੈ ਪਾਕਿ ਨਾਲ ਦੋਸਤੀ : ਗਨੀ

ਇਸਲਾਮਾਬਾਦ/ਕਾਬੁਲ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਵਾਉਣ ਲਈ ਪਾਕਿਸਤਾਨ ‘ਤੇ ਸਖ਼ਤ ਕਾਰਵ ਕਰਦਿਆਂ ਕਿਹਾ ਕਿ ਅਲਕਾਇਦਾ ਤੇ ਤਾਲਿਬਾਨ ਵਰਗੇ ਅੱਤਵਾਦੀ ਸੰਗਠਨਾਂ ਨਾਲ ਦੁਸ਼ਮਣੀ ਤੋਂ ਵੀ ਭੈੜੀ ਪਾਕਿਸਤਾਨ ਦੀ ਦੋਸਤੀ ਹੈ। ਪਾਕਿ ਨਾਲ ਸਬੰਧ ਬਣਾਉਣਾ ਸਰਕਾਰ ਲਈ ਵੱਡੀ ਚੁਣੌਤੀ ਬਣ ਗਈ ਹੈ।
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਕਾਬੁਲ ਭਾਰਤ ਦੇ ਨਾਲ ਆਪਣੀ ਦੋਸਤੀ ਨੂੰ ਲੈ ਕੇ ਗਰਵ ਮਹਿਸੂਸ ਕਰਦਾ ਹੈ, ਕਿਉਂਕਿ ਨਵੀਂ ਦਿੱਲੀ ਅਫ਼ਗਾਨਿਸਤਾਨ ‘ਚ ਲੋਕਤੰਤਰ ਫ਼ੈਲਾਉਣਾ ਚਾਹੁੰਦਾ ਹੈ। ਗਨੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੰਦਾ ਹੈ।

ਪ੍ਰਸਿੱਧ ਖਬਰਾਂ

To Top