ਸਿੱਖਿਆ

ਅਸਮਾਨ ‘ਚ ਭਰੋ ਕਰੀਅਰ ਦੀ ਉਡਾਣ

ਐਵੀਏਸ਼ਨ ਇੰਡਸਟਰੀ ਨਾਲ ਜੁੜੀਆਂ ਸਭ ਤਰ੍ਹਾਂ ਦੀਆਂ ਨੌਕਰੀਆਂ ‘ਚ ਪਾਈਲਟ ਦੀ ਨੌਕਰੀ ਨੌਜਵਾਨਾਂ ‘ਚ ਸਭ ਤੋਂ ਪ੍ਰਸਿੱਧ ਹੈ ਇੱਥੇ ਨਾ ਸਿਰਫ ਭਰਪੂਰ ਪੈਸਾ ਹੈ, ਸਗੋਂ ਅਸਮਾਨ ‘ਚ ਚੁੰਗੀਆਂ ਭਰਨ ਵਾਲਾ ਅਨੋਖਾ ਰੋਮਾਂਚ ਵੀ ਇਸ ਨੌਕਰੀ ‘ਚ ਹੈ ਜਿੱਥੋਂ ਤੱਕ ਸੈਲਰੀ ਦੀ ਗੱਲ ਹੈ, ਤਾਂ ਇੱਕ ਕਮਰਸ਼ੀਅਲ ਪਾਈਲਟ ਦੀ ਔਸਤ ਸੈਲਰੀ ਇੱਕ ਲੱਖ ਤੋਂ ਸ਼ੁਰੂ ਹੋ ਕੇ ਸਾਢੇ ਚਾਰ ਲੱਖ ਰੁਪਏ ਮਹੀਨਾ ਤੱਕ ਹੋ ਸਕਦੀ ਹੈ ਇਨ੍ਹੀਂ ਦਿਨੀਂ ਐਵੀਏਸ਼ਨ ਇੰਡਸਟਰੀ ‘ਚ ਵਿਦੇਸ਼ੀ ਕੰਪਨੀਆਂ ਦੇ ਆਉਣ ਨਾਲ ਪਾਈਲਟ ਦੀ ਬਹੁਤ ਮੰਗ ਹੈ
ਕਿਉਂ ਹੈ ਮੰਗ?
ਭਾਰਤੀ ਐਵੀਏਸ਼ਨ ਇੰਡਸਟਰੀ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ ਦਰਅਸਲ ਸਰਕਾਰ ਦੀ ਓਪਨ ਸਕਾਈ ਪਾਲਿਸੀ ਨੇ ਇਸ ਇੰਡਸਟਰੀ ਨੂੰ ਅਨੇਕਾਂ ਕੌਮਾਂਤਰੀ ਪਲੇਅਰਜ਼ ਨਾਲ ਜੁੜਨ ਦਾ ਮੌਕਾ ਦਿੱਤਾ ਹੈ ਨਤੀਜਾ ਇਹ ਹੈ ਕਿ ਇਸ ਖੇਤਰ ‘ਚ ਨਾ ਸਿਰਫ ਪ੍ਰਾਈਵੇਟ ਐਵੀਏਸ਼ਨ ਪਲੇਅਰ, ਸਗੋਂ ਏਅਰਕ੍ਰਾਫਟ ਦੀ ਗਿਣਤੀ ‘ਚ ਵੀ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਸੱਚ ਤਾਂ ਇਹ ਹੈ ਕਿ ਆਉਣ ਵਾਲੇ ਅੱਠ-ਦਸ ਸਾਲਾਂ ‘ਚ ਵੱਡੀ ਗਿਣਤੀ ‘ਚ ਪਾਈਲਟਾਂ ਦੀ ਮੰਗ ਰਹਿਣ ਦੀ ਸੰਭਾਵਨਾ ਹੈ
ਕਿਵੇਂ ਹੋਵੇਗੀ ਸ਼ੁਰੂਆਤ?
ਜੇਕਰ ਤੁਸੀਂ ਪਾਈਲਟ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਬੇਸਿਕ ਜਾਣਕਾਰੀਆਂ ਤੋਂ ਜਾਣੂੰ ਹੋਣਾ ਹੋਵੇਗਾ ਜਿਵੇਂ ਕਮਰਸ਼ੀਅਲ ਪਾਈਲਟ ਬਣਨ ਲਈ ਐਸਪੀਐਲ ਭਾਵ ਸਟੂਡੈਂਟ ਪਾਈਲਟ ਲਾਇਸੰਸ ਅਤੇ ਪੀਪੀਐਲ ਭਾਵ ਪ੍ਰਾਈਵੇਟ ਲਾਇਸੰਸ ਪ੍ਰਾਪਤ ਕਰਨਾ ਹੁੰਦਾ ਹੈ, ਪਰ ਇਸ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਬਾਰ੍ਹਵੀਂ ‘ਚ ਸਾਇੰਸ (ਫਿਜਿਕਸ, ਕੈਮਿਸਟਰੀ, ਮੈਥ) ਪੜ੍ਹਿਆ ਹੋਵੇ ਤੇ ਖੁਦ ਨੂੰ ਮੈਡੀਕਲੀ ਫਿੱਟ ਮਹਿਸੂਸ ਕਰਦੇ ਹੋ ਜੇਕਰ ਇਸ ਫੀਲਡ ‘ਚ ਕਰੀਅਰ ਦਾ ਆਗਾਜ਼ ਕਰਨ ਲਈ ਉਮਰ ਹੱਦ ਦੀ ਗੱਲ ਕਰੀਏ ਤਾਂ ਸਿਰਫ     16 ਸਾਲ ਦੀ ਉਮਰ ‘ਚ ਹੀ ਤੁਸੀਂ ਫਲਾਇੰਗ ਦੇ ਯੋਗ ਹੋ ਸਕਦੇ ਹੋ ਅਤੇ 65 ਸਾਲ ਤੱਕ ਦੀ ਉਮਰ ਤੱਕ ਇਸ ਕਰੀਅਰ ਦਾ ਅਨੰਦ ਲੈ ਸਕਦੇ ਹੋ
ਕਿਵੇਂ ਮਿਲੇਗਾ ਐਸਪੀਐਲ ਸਰਟਫਿਕੇਟ?
ਐਸਪੀਐਲ ਸਰਟੀਫਿਕੇਟ ਪਾਉਣ ਲਈ ਇਹ ਜ਼ਰੂਰੀ ਹੈ ਕਿ ਬਾਰ੍ਹਵੀਂ ‘ਚ ਸਾਇੰਸ ਹੋਵੇ ਤੇ ਤੁਹਾਡੀ ਘੱਟੋ ਘੱਟ ਉਮਰ 16 ਸਾਲ ਹੋਵੇ ਇਸ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਐਵੀਏਸ਼ਨ, ਗਵਰਨਮੈਂਟ ਆਫ ਇੰਡੀਆ (ਡੀਜੀਸੀਏ) ‘ਚ ਵੀ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਪਰ ਇਸ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਮੈਡੀਕਲ ਸਰਟੀਫਿਕੇਟ, ਸਕਿਊਰਿਟੀ ਕਲੀਅਰੈਂਸ ਦੇ ਨਾਲ-ਨਾਲ ਬੈਂਕ ਗਾਰੰਟੀ ਵੀ ਹੋਵੇ ਡੀਜੀਸੀਏ ‘ਚ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਤੁਹਾਨੂੰ ਇੱਕ ਮੌਖਿਕ ਪ੍ਰੀਖਿਆ ‘ਚੋਂ ਵੀ ਲੰਘਣਾ ਹੋਵੇਗਾ, ਕਿਉਂਕਿ ਇਸ ਪ੍ਰੀਖਿਆ ‘ਚ ਪਾਸ ਹੋਣ ਤੋਂ ਬਾਅਦ ਹੀ ਕੋਈ ਐਸਪੀਐਲ ਸਰਟੀਫਿਕੇਟ ਦੇ ਯੋਗ ਹੋ ਸਕਦਾ ਹੈ
ਪੀਪੀਐਲ ਪ੍ਰਾਪਤ ਕਰਨ ਲਈ…
ਐਸਪੀਐਲ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਪੀਪੀਐਲ ਭਾਵ ਪ੍ਰਾਈਵੇਟ ਪਾਈਲਟ ਲਾਇਸੰਸ ਦੀ ਜ਼ਰੂਰਤ ਹੁੰਦੀ ਹੈ ਇਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੀ ਕੈਂਡੀਡੇਟ ਖੁਦ ਉਡਾਣ ਭਰਨ ਦੇ ਯੋਗ ਬਣ ਸਕਦਾ ਹੈ ਤੁਸੀਂ ਪੀਪੀਐਲ ਲਾਇਸੰਸ ਦੇ ਯੋਗ ਹੋ ਜਾਂ ਨਹੀਂ, ਇਹ ਇੱਕ ਲਿਖਤੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਤੈਅ ਹੁੰਦਾ ਹੈ ਇਸ ਲਾਈਸੰਸ ਨੂੰ ਪ੍ਰਾਪਤ ਕਰਨ ਲਈ ਵੀ ਬਾਰ੍ਹਵੀਂ ‘ਚ ਸਾਇੰਸ ਵਿਸ਼ਾ ਹੋਣਾ ਚਾਹੀਦਾ ਹੈ, ਅਤੇ ਘੱਟੋ-ਘੱਟ ਉਮਰ 17 ਸਾਲ ਹੋਵੇ ਇਸ ਦੇ ਨਾਲ-ਨਾਲ ਆਰਮਡ ਫੋਰਸੇਜ ਸੈਂਟਰਲ ਮੈਡੀਕਲ ਐਸਟਾਵਿਲਸਮੈਂਟ ਭਾਵ ਏਐਫਸੀਐਮਈ ਤੋਂ ਤੁਹਾਨੂੰ ਇੱਕ ਮੈਡੀਕਲ ਫਿਟਨੈੱਸ ਸਰਟੀਫਿਕੇਟ ਵੀ ਪ੍ਰਾਪਤ ਕਰਨਾ ਹੋਵੇਗਾ
ਇੱਥੇ ਹਨ ਸੰਭਾਵਨਾਵਾਂ:
ਸ਼ੁਰੂਆਤੀ ਦੌਰ ‘ਚ ਤੁਸੀਂ ਕਿਸੇ ਛੋਟੇ ਪੱਧਰ ਦੇ ਏਅਰਕ੍ਰਾਫਟ ‘ਚ ਟ੍ਰੇਨੀ ਪਾਈਲਟ ਦੇ ਰੂਪ ‘ਚ ਨੌਕਰੀ ਕਰ ਸਕਦੇ ਹਨ ਉਂਜ, ਇੱਕ ਕਮਰਸ਼ੀਅਲ ਪਾਈਲਟ ਦੇ ਰੂਪ ‘ਚ ਹੇਠ ਲਿਖੇ ਖੇਤਰਾਂ ‘ਚ ਕਰੀਅਰ ਦੀ ਸ਼ੁਰੂਆਤ ਕਰ ਸਕਦੇ ਹੋ:-
-ਏਅਰ ਇੰਡੀਆ ਅਤੇ ਇੰਡੀਅਨ ਏਅਰਲਾਈਨਜ਼ ਵਿਚ
-ਪ੍ਰਾਈਵੇਟ ਏਅਰਲਾਈਨਜ਼ ਵਿਚ ਜਿਵੇਂ ਜੈੱਟ ਏਅਰਵੇਜ਼, ਸਹਾਰਾ, ਏਅਰ ਡੈੱਕਨ, ਕਿੰਗਫਿਸ਼ਰ ਆਦਿ
-ਇੰਟਰਨੈਸ਼ਨਲ ਏਅਰਲਾਈਨਜ਼ ਵਿਚ, ਜਿਨ੍ਹਾਂ ਦਾ ਸੰਚਾਲਨ ਇੰਡੀਆ ਤੋਂ ਕੀਤਾ ਜਾਂਦਾ ਹੈ, ਜਿਵੇਂ ਏਅਰ ਕੈਨੇਡਾ, ਕਤਾਸ, ਲੁਫਥਾਂਸਾ, ਯੂਨਾਈਟਿਡ ਏਅਰਲਾਈਨਜ਼, ਬ੍ਰਿਟਿਸ਼ ਏਅਰਵੇਜ਼ ਆਦਿ
ਟ੍ਰੇਨਿੰਗ ਦੀ ਫੀਸ:
ਦਾਖ਼ਲੇ ਜਾਂ ਟ੍ਰੇਨਿੰਗ ਦੀ ਫੀਸ ਵੱਖ-ਵੱਖ ਫਲਾਇੰਗ ਸਕੂਲਾਂ ‘ਤੇ ਨਿਰਭਰ ਕਰਦੀ ਹੈ ਉਂਜ ਭਾਰਤ ‘ਚ ਸੀਪੀਐਲ ਭਾਵ ਕਮਰਸ਼ੀਅਲ ਪਾਈਲਟ ਲਾਇਸੰਸ (200 ਘੰਟੇ ਦੀ ਫਲਾਇੰਗ) ਲਈ 22 ਤੋਂ 25 ਲੱਖ ਦਰਮਿਆਨ ਫੀਸ ਹੁੰਦੀ ਹੈ ਇਸ ‘ਚ ਬੋਰਡਿੰਗ, ਯੂਨੀਫਾਰਮ ਆਦਿ ਦੀ ਫੀਸ ਵੀ ਸ਼ਾਮਲ ਹੈ (ਹਾਲਾਂਕਿ ਮਲਟੀਪਲ ਇੰਜਣ ਦੇ ਉਡਾਣ ਦੀ ਫੀਸ ਇਸ ਵਿਚ ਸ਼ਾਮਲ ਨਹੀਂ ਹੁੰਦੀ ਹੈ) ਉੱਥੇ ਐਬਰਾਡ ‘ਚ ਟ੍ਰੇਨਿੰਗ ਦੀ ਫੀਸ 16 ਤੋਂ 22 ਲੱਖ ਦਰਮਿਆਨ ਹੁੰਦੀ ਹੈ ਹਾਲਾਂਕਿ ਇਹ ਵੱਖ-ਵੱਖ ਦੇਸ਼ਾਂ ‘ਤੇ ਹੀ ਨਿਰਭਰ ਕਰਦੀ ਹੈ ਕਿ ਉੱਥੇ ਕਿੰਨੀ ਫੀਸ ਦੀ ਡਿਮਾਂਡ ਕੀਤੀ ਜਾ ਸਕਦੀ ਹੈ ਹਾਂ, ਟ੍ਰੇਨਿੰਗ ਦੀ ਮਿਆਦ 14-18 ਮਹੀਨੇ ਦੀ ਹੁੰਦੀ ਹੈ
ਕੌਣ ਹੋ ਸਕਦਾ ਹੈ ਬੈਸਟ ਪਾਈਲਟ?
ਇੱਕ ਸਫ਼ਲ ਪਾਈਲਟ ਬਣਨ ਲਈ ਜ਼ਰੂਰੀ ਹੈ ਕਿ ਤੁਸੀਂ ਨਾ ਸਿਰਫ ਮਾਨਸਿਕ, ਸਗੋਂ ਸਰੀਰਕ ਪੱਖੋਂ ਵੀ ਪੂਰੀ ਤਰ੍ਹਾਂ ਤੰਦਰੁਸਤ ਹੋਵੋ ਯਾਦ ਰੱਖੋ ਬੈਸਟ ਪਾਈਲਟ ਤੁਸੀਂ ਉਦੋਂ ਬਣ ਸਕੋਗੇ ਜਦੋਂ ਤੁਹਾਡੇ ‘ਚ  ਫਲਾਇੰਗ ਪ੍ਰਤੀ ਜਨੂੰਨ ਹੋਵੇਗਾ ਨਾਲ ਹੀ, ਅੱਖ, ਹੱਥ, ਪੈਰ ਅਤੇ ਬ੍ਰੇਨ ਦਰਮਿਆਨ ਬਿਹਤਰ ਤਾਲਮੇਲ ਬੇਹੱਦ ਜ਼ਰੂਰੀ ਹੈ

ਪ੍ਰਸਿੱਧ ਖਬਰਾਂ

To Top