ਪ੍ਰੇਰਨਾ

ਅਸਲੀ ਪੂਜਾ

ਐਤਵਾਰ ਸਵੇਰੇ-ਸਵੇਰੇ ਹੀ ਕੁਝ ਲੋਕ ਇੱਕਠੇ ਹੋ ਕੇ ਆਪਣੇ ਭਾਈਚਾਰੇ ਦੇ ਮੁਖੀ ਨੂੰ ਮਿਲਣ ਆਏ ਗੱਲਾਂ ਹੋਣ ਲੱਗੀਆਂ ਗੱਲਾਂ-ਗੱਲਾਂ ‘ਚ ਹੀ 9 ਵੱਜ ਗਏ ਭਾਈਚਾਰੇ ਦੇ ਮੁਖੀ ਨੇ ਜਦੋਂ ਘੜੀ ਦੇਖੀ ਤਾਂ ਮੁਆਫ਼ੀ ਮੰਗਦੇ ਹੋਏ ਬੋਲੇ, ਮੁਆਫ਼ ਕਰਨਾ ਮੈਂ ਗਿਰਜਾਘਰ ਜਾਣਾ ਹੈ ਉਨ੍ਹਾਂ ਸੱਜਣਾਂ ਨੇ ਕਿਹਾ , ਗਿਰਜਾਘਰ ਤਾਂ ਅਸੀਂ ਵੀ ਜਾਣਾ ਹੈ, ਚੰਗਾ ਸਾਥ ਮਿਲ ਗਿਆ ਪਰ ਮੈਂ ਤਾਂ ਤੁਹਾਡੇ ਵਾਲੇ ਗਿਰਜਾਘਰ ਨਹੀਂ ਜਾ ਰਿਹਾ ਭਾਈਚਾਰੇ ਦਾ ਮੁਖੀ ਬੋਲਿਆ
ਫਿਰ ਤੁਸੀਂ ਪੂਜਾ ਕਿੱਥੇ ਕਰੋਗੇ? ਉਨ੍ਹਾਂ ਸੱਜਣਾਂ ਨੇ ਹੈਰਾਨੀ ਨਾਲ ਪੁੱਛਿਆ ਮੁਖੀ ਮੁਸਕਰਾਇਆ ਅਤੇ ਉਨ੍ਹਾਂ ਸੱਜਣਾਂ ਨੂੰ ਪਿੱਛੇ ਆਉਣ ਲਈ ਕਿਹਾ ਉਹ ਉਨ੍ਹਾਂ ਨੂੰ ਲੈ ਕੇ ਸ਼ਹਿਰ ਦੀ ਸਾਫ਼- ਸੁਥਰੀਆਂ ਗਲ਼ੀਆਂ ਨੂੰ ਛੱਡਦੇ ਹੋਏ ਗਰੀਬ ਬਸਤੀ ਦੀ ਇੱਕ ਝੋਪੜੀ ‘ਚ ਜਾ ਕੇ ਦਾਖ਼ਲ ਹੋ ਗਿਆ ਉੱਥੇ ਇੱਕ ਬੁੱਢਾ ਮੰਜੀ ‘ਤੇ ਲੇਟਿਆ ਹੋਇਆ 10-12 ਸਾਲ  ਦੇ ਬੱਚੇ ਨੂੰ ਪੱਖਾ ਝੱਲ ਰਿਹਾ ਸੀ ਉਸ ਨੇ ਪੱਖ ਝੱਲ ਰਹੇ ਬੁੱਢੇ ਦੇ ਹੱਥ ‘ਚੋਂ ਪੱਖਾ ਲੈ ਲਿਆ ਅਤੇ ਨਿਮਰਤਾ ਨਾਲ ਕਿਹਾ , ਬਾਬਾ  ਜੀ ਹੁਣ ਤੁਸੀਂ ਜਾਓ ਬੁੱਢੇ ਦੇ ਜਾਣ  ਤੋਂ ਬਾਅਦ ਉਸ ਸੱਜਣ ਨੇ ਕਿਹਾ ਕਿ ਇਹ ਬਾਲਕ ਅਨਾਥ ਹੈ ਅਤੇ ਤਪੇਦਿਕ (ਟੀਬੀ) ਦਾ ਮਰੀਜ਼ ਹੈ ਗੁਆਂਢ ਦਾ ਇਹ ਬੁੱਢਾ ਹੀ ਇਸ ਦੀ ਦੇਖਭਾਲ ਕਰਦਾ ਹੈ ਇਸ ਨੇ 10 ਤੋਂ 2 ਵਜੇ ਤੱਕ ਕੰਮ ‘ਤੇ ਜਾਣਾ ਹੁੰਦਾ ਹੈ ਇਸ ਵਿੱਚ ਮੈਂ ਇਸ ਦੀ ਸੇਵਾ ਕਰਦਾ ਹਾਂ 4 ਘੰਟੇ ਬਾਅਦ ਉਹ ਬੁੱਢਾ ਵਾਪਸ ਆ ਜਾਂਦਾ ਹੈ ਇਹੀ ਮੇਰੀ ਪੂਜਾ ਹੈ, ਅਤੇ ਇਹ ਝੋਪੜੀ ਮੇਰਾ ਗਿਰਜਾ ਘਰ ਹੈ

ਪ੍ਰਸਿੱਧ ਖਬਰਾਂ

To Top