Uncategorized

ਅਸਲੇਖਾਨੇ ‘ਚ ਅੱਗ, ਦੋ ਅਧਿਕਾਰੀਆਂ ਸਮੇਤ 15 ਜਵਾਨਾਂ ਦੀ ਮੌਤ

ਨਵੀਂ ਦਿੱਲੀ। ਮਹਾਰਾਸ਼ਟਰ ‘ਚ ਵਰਧਾ ਜ਼ਿਲ੍ਹੇ ਦੇ ਪੁਲਗਾਂਵ ਖੇਤਰ ‘ਚ ਸਥਿੱਤ ਫੌਜ ਦੇ ਇੱਕ ਅਸਲੇਖਾਨੇ ‘ਚ ਅੱਗ ਲੱਗਣ ਨਾਲ ਦੋ ਅਧਿਕਾਰੀਆਂ ਤੇ ਸੁਰੱਖਿਆ ਕੋਰ ਦੇ 15 ਜਾਵਨਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਅਧਿਕਾਰੀ ਅਤੇ 17 ਜਵਾਨ ਜ਼ਖ਼ਮੀ ਹੋ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਉਂਦਿਆਂ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਘਟਨਾ ਸਥਾਨ ‘ਤੇ ਜਾਣ ਦਾ ਨਿਰਦੇਸ਼ ਦਿੱਤਾ ਹੈ। ਸ੍ਰੀ ਮੋਦੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਸਿੱਧ ਖਬਰਾਂ

To Top