ਕੁੱਲ ਜਹਾਨ

ਅਫ਼ਗਾਨਿਸਤਾਨ ਪੁੱਜੇ ਮੋਦੀ, ਕੀਤਾ ਸਲਮਾ ਡੈਮ ਦਾ ਉਦਘਾਟਨ

ਹੇਰਾਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪੰਜ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ‘ਚ ਅੱਜ ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ਪੁੱਜੇ ਜਿੱਥੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਉਨ੍ਹਾਂ ਦਾ ਸਵਾਗਤ। ਸ੍ਰੀ ਮੋਦੀ ਨ ੇਇੱਥੇ ਭਾਰਤ ਅਫ਼ਗਾਨ ਮਿੱਤਰਤਾ ਸਹਿਯੋਗ ਪ੍ਰੋਗਰਾਮ ਦੇ ਤਹਿਤ ਬਣਾਏ ਗਏ ਸਲਮਾ ਬੰਨ੍ਹ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਸ੍ਰੀ ਗਨੀ ਨਾਲ ਦੁਪਹਿਰੇ ਹੇਰਾਤ ਪ੍ਰਾਂਤ ‘ਚ ਭਾਰਤ ਅਫ਼ਗਾਨਿਸਤਾਨ ਮਿੱਤਰਤਾ ਡੈਮ (ਸਲਮਾ ਡੈਮ) ਦਾ ਲੋਕਅਰਪਣ ਕੀਤਾ ਜਿਸ ਤੋਂ ਬਾਅਦ ਨੇਤਾਵਾਂ ਦਰਮਿਆਨ ਅਫ਼ਗਾਨਿਸਤਾਨ ਦੇ ਪੁਨਰ ਗਠਨ ‘ਚ ਭਾਰਤ ਦੇ ਸਹਿਯੋਗ ਬਾਰੇ ਚਰਚਾ ਹੋਵੇਗੀ।

ਪ੍ਰਸਿੱਧ ਖਬਰਾਂ

To Top