Uncategorized

‘ਉਡਤਾ ਪੰਜਾਬ’ ‘ਤੇ ਫ਼ੈਸਲਾ ਸੋਮਵਾਰ ਨੂੰ

ਮੁੰਬਈ। ਫਿ਼ਲਮ ‘ਉਡਤਾ ਪੰਜਾਬ’ ਤੇ ਮੁੰਬਈ ਹਾਈਕੋਰਟ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਹੁਣ ਇਹ ਫ਼ੈਸਲਾ ਸੋਮਵਾਰ ਨੂੰ ਸੁਣਾਇਆ ਜਾਵੇਗਾ।

ਅੰਤ ਤੱਕ ਲੜਾਈ ਜਾਰੀ ਰੱਖੇ ‘ਉਡਤਾ ਪੰਜਾਬ’ : ਸ਼ੇਖਰ

ਮੁੰਬਈ। ਫ਼ਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਫ਼ਿਲਮ ‘ਉਡਤਾ ਪੰਜਾਬ’ ਦੇ ਨਿਰਮਾਤਾਵਾਂ ਨੂੰ ਸੈਂਸਰ ਬੋਰਡ ਨਾਲ ਅੰਤ ਤੱਕ ਆਪਣੀ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ। ਉਡਤਾ ਪੰਜਾਬ ਨੂੰ ਲੈ ਕੇ ਇਸ ਦੇ ਨਿਰਮਾਤਾਵਾਂ ਤੇ ਸੈਂਸਰ ਬੋਰਡ ਵਿਚਾਲੇ ਵਿਵਾਦ ਚੱਲ ਰਿਹਾ ਹੈ। ਅਭਿਸ਼ੇਕ ਚੌਬੇ ਨਿਰਦੇਸ਼ਿਤ ਫ਼ਿਲਮ ਪੰਜਾਬ ‘ਚ ਨਸ਼ੀਲੀਆਂ ਦਵਾਈਆਂ ਦੇ ਖ਼ਤਰੇ ‘ਤੇ ਅਧਾਰਿਤ ਹੈ। ਸੈਂਸਰ ਬੋਰਡ ਨੇ ਇਸ ਫ਼ਿਲਮ ‘ਚ 89 ਕੱਟ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸੀਬੀਐੱਫਸੀ ਨੇ ਫ਼ਿਲਮ ਦੇ ਨਾਂਅ ਤੋਂ ਪੰਜਾਬ ਸ਼ਬਦ ਹਟਾਉਣ ਲਈ ਵੀ ਕਿਹਾ ਹੈ।

ਪ੍ਰਸਿੱਧ ਖਬਰਾਂ

To Top