ਪੰਜਾਬ

ਆਈਲਿਟਸ ‘ਚੋਂ ਘੱਟ ਬੈਂਡ ਆਉਣ ‘ਤੇ ਵਿਆਹੁਤਾ ਨੇ ਬੇਟੀ ਨੂੰ ਜਹਿਰ ਦੇ ਕੇ ਖੁਦ ਕੀਤੀ ਖੁਦਕੁਸ਼ੀ  

ਪੱਪੂ ਗਰਗ- ਨਿਹਾਲ ਸਿੰਘ  ਵਾਲਾ,ਪੁਲਿਸ ਚੌਂਕੀ ਦੀਨਾ ਸਾਹਿਬ ਦੇ ਪਿੰਡ ਦੀਨਾ ਸਾਹਿਬ  ਦੀ  ਜਸਪ੍ਰੀਤ ਕੌਰ ਪਤਨੀ ਗੁਰਵਿੰਦਰ ਸਿੰਘ ਨੇ ਪਹਿਲਾਂ ਆਪਣੀ ਸਾਢੇ ਤਿੰਨ ਮਹੀਨਿਆਂ ਦੀ ਬੇਟੀ ਸਨਮਪ੍ਰੀਤ ਕੌਰ ਨੂੰ ਜਹਿਰੀਲੀ ਚੀਜ ਦੇ ਦਿੱਤੀ ਅਤੇ ਫਿਰ ਖੁਦ ਜਹਿਰੀਲੀ ਚੀਜ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ  ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ  ਜਸਪ੍ਰੀਤ ਕੌਰ ਪਤਨੀ ਗੁਰਵਿੰਦਰ ਕੌਰ ਨੇ ਵਿਦੇਸ਼ ਜਾਣ ਦੀ ਚਾਹਤ ਵਿੱਚ ਆਈਲਿਟਸ ਦਾ ਪੇਪਰ ਦਿੱਤਾ ਸੀ ਪਰ ਪੇਪਰ ਵਿੱਚ ਘੱਟ ਬੈਂਡ ਆਉਣ ਕਰਕੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ। ਜਸਪ੍ਰੀਤ ਕੌਰ ਉਮਰ 21 ਸਾਲ ਨੇ ਆਪਣੀ ਸਾਢੇ ਤਿੰਨ ਸਾਲ ਦੀ ਬੇਟੀ ਨੂੰ ਜਹਰੀਲੀ ਦਵਾਈ ਦੇਕੇ ਆਪ ਵੀ ਖੁਦਕੁਸ਼ੀ ਕਰ ਲਈ ਪੂਰੇ ਪਿੰਡ ਵਿੱਚ ਸੋਗ ਦਾ ਮਹੌਲ ਹੈ।  ਪੁਲਿਸ ਨੇ ਮ੍ਰਿਤਕ ਦੇ ਪਰਵਾਰਿਕ ਮੈਂਬਰਾਂ ਦੇ ਕਹਿਣ ਤੇ 174 ਦੀ ਕਾਰਵਈ ਕਰ ਕੇ ਲਾਸ਼ਾਂ ਵਾਰਿਸਾਂ ਤੇ ਹਵਾਲੇ ਕਰ ਦਿੱਤੀਆਂ ਹਨ।

ਪ੍ਰਸਿੱਧ ਖਬਰਾਂ

To Top