Breaking News

ਆਈਸੀਜੇ ਅੱਜ ਸੁਣਾਏਗੀ ਕੁਲਭੂਸ਼ਣ ਜਾਧਵ ‘ਤੇ ਫੈਸਲਾ

ਅਦਾਲਤ ਸਥਾਨਕ ਸਮੇਂ ਅਨੁਸਾਰ ਦੁਪਹਿਰ 3:30 ਵਜੇ ਜਾਧਵ ਦੇ ਕੇਸ ‘ਚ ਸੁਣਾਏਗੀ ਫੈਸਲਾ
ਏਜੰਸੀ
ਹੇਗ,
ਨੀਦਰਲੈਂਡ ਦੀ ਰਾਜਧਾਨੀ ਹੇਗ ‘ਚ ਸਥਿੱਤ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਵੱਲੋਂ ਵੀਰਵਾਰ ਨੂੰ ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ ‘ਤੇ ਫੈਸਲਾ ਸੁਣਾਇਆ ਜਾਵੇਗਾ ਪਾਕਿਸਤਾਨੀ ਫੌਜੀ ਅਦਾਲਤ ਨੇ ਇੰਡੀਅਨ ਨੇਵੀ ਤੋਂ ਸੇਵਾ ਮੁਕਤ ਅਧਿਕਾਰੀ ਜਾਧਵ ਜਾਸੂਸੀ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਹੈ
15 ਮਈ ਨੂੰ ਪੂਰੀ ਹੋਈ ਸੁਣਵਾਈ
ਆਈਸੇਜੇ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3:30 ਵਜੇ ਜਾਧਵ ਦੇ ਕੇਸ ‘ਚ ਫੈਸਲਾ ਸੁਣਾਏਗੀ, ਜਿਸ ਦੀ ਸੁਣਵਾਈ 15 ਮਈ ਨੂੰ ਪੂਰੀ ਹੋਈ ਹੈ 8 ਮਈ ਨੂੰ ਭਾਰਤ ਨੇ ਜਾਧਵ ਦੀ ਸਜ਼ਾ ‘ਤੇ ਰੋਕ ਲਾਉਣ ਲਈ ਆਈਸੀਜੇ ਦੀ ਸ਼ਰਨ ਲਈ ਸੀ ਇਸ ਤੋਂ ਬਾਅਦ 9 ਮਈ ਨੂੰ ਆਈਸੀਜੇ ਨੇ ਪਾਕਿਸਤਾਨ ਤੋਂ ਜਾਧਵ ਦੀ ਮੌਤ ਦੀ ਸਜ਼ਾ ‘ਤੇ ਰੋਕ ਲਾਉਣ ਲਈ ਕਿਹਾ ਸੀ ਭਾਰਤ ਵੱਲੋਂ ਇਸ ਮਾਮਲੇ ਨੂੰ ਮੰਨੇ-ਪ੍ਰਮੰਨੇ ਵਕੀਲ ਹਰੀਸ਼ ਸਾਲਵੇ ਕੋਰਟ ‘ਚ ਪੇਸ਼ ਕੀਤਾ ਸੀ ਭਾਰਤ ਨੇ ਪਾਕਿਸਤਾਨ ‘ਤੇ ਦੋਸ਼ ਲਾਇਆ ਕਿ ਉਸਨੇ ਕੁਲਭੂਸ਼ਣ ਜਾਧਵ ਨੂੰ ਕਾਊਂਸਲਰ ਨੂੰ ਮਿਲਣ ਨਾ ਦੇ ਕੇ ਵਿਅਨਾ ਸੰਧੀ ਨੂੰ ਤੋੜਿਆ ਹੈ ਪਾਕਿਸਤਾਨ ਨੇ ਜਾਧਵ ‘ਤੇ ਜਾਸੂਸੀ ਤੇ ਭਾਰਤ ਦੀ

ਇੰਟੈਲੀਜੈਂਸ ਏਜੰਸੀ ਰਾੱਅ ਦਾ ਏਜੰਟ ਹੋਣ ਦਾ ਦੋਸ਼ ਲਾਇਆ ਸੀ ਭਾਰਤ ਨੇ ਪਾਕਿਸਤਾਨ ਦੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਆਈਸੀਜੇ ‘ਚ 15 ਜੱਜਾਂ ਦੀ ਇੱਕ ਬੈਂਚ
ਜਾਧਵ ਦੇ ਮਾਮਲੇ ‘ਤੇ ਫੈਸਲੇ ਲਵੇਗੀ
ਪਾਕਿ ਦੀ ਅਪੀਲ ਨੂੰ ਆਈਸੀਜੇ ਨੇ ਠੁਕਰਾਇਆ
ਕੁਲਭੂਸ਼ਣ ਜਾਧਵ ਮਾਮਲੇ ‘ਚ ਪਾਕਿ ਵੱਲੋਂ ਅਪੀਲ ਕੀਤੀ ਗਈ ਸੀ ਕਿ ਕੋਰਟ ਉਸ ਨੂੰ ਜਾਧਵ ਦੇ ਉਸ ਇਕਬਾਲੀਆ ਬਿਆਨ ਦਾ ਵੀਡੀਓ ਚਲਾਉਣ ਦੀ ਇਜ਼ਾਜਤ ਦੇਵੇ, ਜੋ ਉਸਨੇ ਰਿਕਾਰਡ ਕੀਤੀ ਹੈ ਕੋਰਟ ਨੇ ਪਾਕਿ ਦੀ ਇਸ ਅਪੀਲ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਸੀ ਜਾਧਵ ਦੀ ਪੈਰਵੀ ਕਰ ਰਹੇ ਹਰੀਸ਼ ਸਾਲਵੇ ਨੇ ਇਸ ‘ਤੇ ਕਿਹਾ ਕਿ ਪਾਕਿਸਤਾਨ ਨੂੰ ਉਮੀਦ ਸੀ ਕਿ ਜਾਧਵ ਦੇ ਇਕਬਾਲੀਆ ਬਿਆਨ ਵਾਲਾ ਵੀਡੀਓ ਚਲਾ ਕੇ ਸਾਬਤ ਕਰੇਗਾ ਕਿ ਉਹ ਭਾਰਤ ਵੱਲੋਂ ਭੇਜਿਆ ਗਿਆ ਜਾਸੂਸ ਹੈ ਇਸਦੇ ਨਾਲ ਹੀ ਪਾਕਿ, ਭਾਰਤ ‘ਤੇ ਜਾਸੂਸੀ ਗਤੀਵਿਧੀਆਂ ਨੂੰ ਚਲਾਉਣ ਆਪਣੇ ਦੋਸ਼ਾਂ ਨੂੰ ਪੁਖ਼ਤਾ ਕਰਨਾ ਚਾਹੁੰਦਾ ਸੀ

Click to comment

Leave a Reply

Your email address will not be published. Required fields are marked *

*

ਪ੍ਰਸਿੱਧ ਖਬਰਾਂ

To Top