ਸੰਪਾਦਕੀ

ਆਪਣੀ ਜ਼ਿੰਮੇਵਾਰੀ ਨਿਭਾਏ ਆਪ ਸਰਕਾਰ

ਦਿੱਲੀ ਮਹਾਂਨਗਰ ‘ਚ ਚਿਕਨਗੁਨੀਆ ਨਾਲ ਹੋਈਆਂ 4 ਮੌਤਾਂ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਵਾਬ ਸੰਵੇਦਨਹੀਣਤਾ ਦੀ ਮਿਸਾਲ ਤੇ ਸੰਵਿਧਾਨਕ ਜ਼ਿੰਮੇਵਾਰੀ ਤੋਂ ਮੂੰਹ ਮੋੜਨਾ ਹੈ ਮੁੱਖ ਮੰਤਰੀ ਨੇ ਇਸ ਸਬੰਧੀ ਕਿਸੇ ਵੀ ਗੱਲ ਲਈ ਉਪ ਰਾਜਪਾਲ ਨੂੰ ਮਿਲਣ ਲਈ ਕਹਿ ਦਿੱਤਾ ਹੈ ਦਰਅਸਲ ਮੁੱਖ ਮੰਤਰੀ ਵਿਵੇਕ ਦੀ ਬਜਾਇ ਸਿਆਸੀ ਵਿਰੋਧਤਾ ਦੇ ਸੁਰ ‘ਚ ਜ਼ਿਆਦਾ ਬੋਲ ਰਹੇ ਹਨ ਕਿਸੇ ਵੀ ਬਿਮਾਰੀ ਨਾਲ ਮੌਤਾਂ ਹੋਣ ‘ਤੇ ਇੱਕ ਆਮ ਇਨਸਾਨ ਵੀ ਆਪਣਾ ਸਹਿਯੋਗ ਦੇਣ ਲਈ ਤਿਆਰ ਰਹਿੰਦਾ ਹੈ ਤੇ ਕਦੇ ਵੀ ਦੁੱਖ ਦੀ ਘੜੀ ‘ਚ ਕੋਈ ਸਖ਼ਤ ਗੱਲ ਨਹੀਂ ਕਹਿੰਦਾ ਪਰ ਅਰਵਿੰਦ ਕੇਜਰੀਵਾਲ ਤਾਂ ਮੁੱਖ ਮੰਤਰੀ ਦੇ ਉੱਚ ਸੰਵਿਧਾਨਕ ਅਹੁਦੇ ‘ਤੇ ਬੈਠੇ ਹਨ ਤੇ ਇਸ ਸਬੰਧੀ ਸਿਹਤ ਮੰਤਰੀ ਨੂੰ ਹਦਾਇਤ ਦੇਣੀ ਉਹਨਾਂ ਦੀ ਜ਼ਿੰਮੇਵਾਰੀ ਤੇ ਜਨਤਾ ਪ੍ਰਤੀ ਉਹ ਜਵਾਬਦੇਹ ਹਨ ਜਿੱਥੋਂ ਤੱਕ ਉਪ ਰਾਜਪਾਲ ਦਾ ਸਬੰਧ ਹੈ, ਰਾਜਪਾਲ ਨੇ ਮੁੱਖ ਮੰਤਰੀ ਨੂੰ ਅਜਿਹਾ ਕੋਈ ਸੰਦੇਸ਼ ਨਹੀਂ ਦਿੱਤਾ ਕਿ ਸਿਹਤ ਸੇਵਾਵਾਂ ਸਬੰਧੀ ਸਿਰਫ ਉਹ (ਉਪ ਰਾਜਪਾਲ) ਹੀ ਆਦੇਸ਼ ਦੇ ਸਕਦੇ ਹਨ ਸਿਹਤ ਮੰਤਰੀ ਤੇ ਅਧਿਕਾਰੀਆਂ ਨੂੰ ਆਦੇਸ਼ ਦੇਣ ਦਾ ਸੰਵਿਧਾਨਕ ਹੱਕ ਮੁੱਖ ਮੰਤਰੀ ਕੋਲ ਹੈ ਦਿੱਲੀ ਸਰਕਾਰ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਆਪਣੀਆਂ ਪ੍ਰਾਪਤੀਆਂ ਬਾਰੇ ਪੰਜਾਬ ਦੇ ਲੋਕਾਂ ਨੂੰ ਦੱਸ ਰਹੀ ਹੈ ਸਵਾਲ ਇਹ ਹੈ ਕਿ ਜੇਕਰ ਉੱਪ ਰਾਜਪਾਲ ਸਰਕਾਰ ਦੇ ਕੰਮ ‘ਚ ਰੁਕਾਵਟ ਹੈ ਤਾਂ ਏਨੀਆਂ ਪ੍ਰਾਪਤੀਆਂ ਕਿਵੇਂ ਹੋ ਗਈਆਂ? ਦਿੱਲੀ ਸਰਕਾਰ ਕੋਲ ਵਿਕਾਸ ਕਾਰਜਾਂ ਦੀ ਲੰਮੀ-ਚੌੜੀ ਸੂਚੀ ਹੈ ਅਜਿਹੇ ਹਾਲਾਤਾਂ ‘ਚ ਮੁੱਖ ਮੰਤਰੀ ਦੇ ਇਸ ਬਹਾਨੇ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ ਕਿ ਉੱਪ ਰਾਜਪਾਲ ਸਿਹਤ ਵਿਭਾਗ ਨੂੰ ਚੁਸਤ-ਦਰੁਸਤ ਕਰਨ ‘ਚ ਕੋਈ ਅੜਿੱਕਾ ਪਾ ਰਹੇ ਹਨ ਸੁਪਰੀਮ ਕੋਰਟ ਸਪੱਸ਼ਟ ਕਰ ਚੁੱਕੀ ਹੈ ਕਿ ਉਪ ਰਾਜਪਾਲ ਸੂਬਾ ਸਰਕਾਰ ‘ਚ ਸਭ ਤੋਂ ਉੱਪਰ ਹਨ ਸੰਸਦੀ ਪ੍ਰਣਾਲੀ ਦੇ ਤਹਿਤ ਕੇਂਦਰ ‘ਚ ਰਾਸ਼ਟਰਪਤੀ ਤੇ ਸੂਬਿਆਂ ‘ਚ ਰਾਜਪਾਲ/ਉੱਪ ਰਾਜਪਾਲ ਸਰਕਾਰ ਦਾ ਸੰਵਿਧਾਨਕ ਮੁਖੀ ਹੈ ਅਸਲੀ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਹੀ ਕਰਦਾ ਹੈ ਇਸ ਦੇ ਬਾਵਜ਼ੂਦ ਟਕਰਾਅ ਦੇ ਹਾਲਾਤ ਬਹੁਤ ਵਿਰਲੇ ਹੀ ਹੁੰਦੇ ਹਨ ਰਾਜਪਾਲ ਤੇ ਮੁੱਖ ਮੰਤਰੀ ਦੀ ਸੰਵਿਧਾਨ ਪ੍ਰਤੀ ਆਦਰ-ਸਨਮਾਨ ਦੀ ਭਾਵਨਾ ਨਾਲ ਹੀ ਲੋਕਾਂ ਦੀ ਚੁਣੀ ਹੋਈ ਸਰਕਾਰ ਚੱਲਦੀ ਹੈ ਰਾਜਪਾਲ ਦੀਆਂ ਸ਼ਕਤੀਆਂ ਦੇ ਨਾਂਅ ‘ਤੇ ਵਿਵਾਦ ਤੋਂ ਅਰਵਿੰਦ ਕੇਜਰੀਵਾਲ ਨੂੰ ਸੰਕੋਚ ਕਰਨਾ ਚਾਹੀਦਾ ਹੈ ਖਾਸਕਰ ਉਹਨਾਂ ਹਾਲਾਤਾਂ ‘ਚ ਜਦੋਂ ਸੁਪਰੀਮ ਕੋਰਟ ਸੰਵਿਧਾਨ ਦੀ ਵਿਆਖਿਆ ਕਰ ਰਹੀ ਹੋਵੇ ਚੰਗਾ ਹੋਵੇ ਜੇ ਸਰਕਾਰ ਕਿਸੇ ਵਿਵਾਦ ਦੇ ਨਾਂਅ ‘ਤੇ ਬਿਮਾਰੀ ਨਾਲ ਮਰ ਰਹੇ ਲੋਕਾਂ ਦਾ ਮਜ਼ਾਕ ਨਾ ਉਡਾਵੇ ਤੇ ਜਨਤਾ ਦੀ ਜਾਨ-ਮਾਲ ਦੀ ਪੂਰੀ ਜ਼ਿੰਮੇਵਾਰੀ ਨਿਭਾਵੇ ਮੁੱਖ ਮੰਤਰੀ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਪੰਜਾਬ, ਗੁਜਰਾਤ ਤੇ ਗੋਆ ਦੀਆਂ ਚੋਣਾਂ ‘ਚ ਰੁੱਝੇ ਹੋਣ ਕਾਰਨ ਦਿੱਲੀ ‘ਚ ਹੋਏ ਨੁਕਸਾਨ ਦਾ ਠੀਕਰਾ ਉੱਪ ਰਾਜਪਾਲ ਦੇ ਸਿਰ ਨਾ ਭੰਨ੍ਹਣ ਚੋਣ ਸਰਗਰਮੀਆਂ ਮਨੁੱਖੀ ਜਿੰਦਾਂ ਤੋਂ ਵੱਧ ਅਹਿਮ ਨਹੀਂ ਹੋ ਸਕਦੀਆਂ

ਪ੍ਰਸਿੱਧ ਖਬਰਾਂ

To Top