ਪੰਜਾਬ

‘ਆਪ’ ਵੱਲੋਂ ‘ਪੰਜਾਬ ਬਚਾਓ’ ਰੈਲੀ  2 ਅਗਸਤ ਨੂੰ

ਭੁੱਚੋ ਮੰਡੀ,  (ਸੱਚ ਕਹੂੰ ਨਿਊਜ਼) ਆਮ ਆਦਮੀ ਪਾਰਟੀ ਵੱਲੋਂ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿੱਚ ਹਲਕਾ ਪੱਧਰੀ ‘ਪੰਜਾਬ ਬਚਾਓ’ ਰੈਲੀ  2 ਅਗਸਤ ਨੂੰ ਸ਼ਾਮ ਪੰਜ ਵਜੇ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਪਾਰ ਸੈੱਲ ਦੇ ਸਰਕਲ ਇੰਚਾਰਜ਼ ਸੁਮਨ ਕੁਮਾਰ ਬੱਲੀ ਨੇ ਦੱਸਿਆ ਕਿ ਰੈਲੀ ਵਿੱਚ ਲੋਕ ਸਭਾ ਮੈਂਬਰ ਭਗਵੰਤ ਸਿੰਘ ਮਾਨ ਤੇ ਸਾਧੂ ਸਿੰਘ ਤੋਂ ਇਲਾਵਾ ਆਪ ਆਗੂ ਗੁਰਪ੍ਰੀਤ ਘੁੱਗੀ ਆਦਿ ਵਰਕਰਾਂ ਨੂੰ ਸੰਬੋਧਨ ਕਰਨਗੇ। ਸ੍ਰੀ ਬੱਲੀ ਨੇ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ਵਿੱਚ ਸ਼ਮੂਲੀਅਤ ਕਰਕੇ ਨਵੇਂ ਪੰਜਾਬ ਦੀ ਸਿਰਜਨਾ ਦੇ ਹੱਕ ਵਿੱਚ ਆਪਣਾ ਫ਼ਤਵਾ ਦੇਣ, ਤਾਂ ਜੋ ਭ੍ਰਿਸ਼ਟਾਚਾਰ, ਬੇਰੁਜਗਾਰੀ, ਗੁੰਡਾਗਰਦੀ ਅਤੇ ਬੇਇਨਸਾਫੀ ਦਾ ਖਾਤਮਾ ਕਰਕੇ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਲੀਹਾਂ ‘ਤੇ ਤੋਰਿਆ ਜਾ ਸਕੇ।

ਪ੍ਰਸਿੱਧ ਖਬਰਾਂ

To Top