Breaking News

ਆਰ.ਐਸ.ਐਸ. ਨੇਤਾ ਜਗਦੀਸ਼ ਗਗਨੇਜਾ ਦੀ ਮੌਤ,  ਸਖਤ ਚੌਕਸੀ ਦੇ ਹੁਕਮ

 ਲੁਧਿਆਣਾ (ਰਾਮ ਗੋਪਾਲ ਰਾਏਕੋਟੀ)
ਰਾਸ਼ਟਰੀ ਸਵੈ ਸੇਵਕ ਸੰਘ ਪੰਜਾਬ ਦੇ ਸਹਿ ਸੰਘ ਸੰਚਾਲਕ ਅਤੇ ਸੇਵਾ ਮੁਕਤ ਬ੍ਰਗੇਡੀਅਰ ਜਗਦੀਸ਼ ਗਗਨੇਜਾ ਦੀ ਅੱਜ ਸਵੇਰੇ ਲੁਧਿਆਣਾ ਦੇ ਹੀਰੋ ਹਾਰਟ ਡੀ ਐਮ ਸੀ ਹਸਪਤਾਲ ‘ਚ ਮੌਤ ਹੋ  ਗਈ। ਗਗਨੇਜਾ ਬੀਤੇ ਡੇਢ ਮਹੀਨੇ ਤੋਂ ਹਸਪਤਾਲ ‘ਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਇਸ ਦੀ ਪੁਸ਼ਟੀ ਕਰਦਿਆਂ ਪਿਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਗਗਨੇਜਾ ਦੀ ਹਾਲਤ ਸਵੇਰ ਤੋਂ ਹੀ ਨਾਜੁਕ ਬਣੀ ਹੋਈ ਸੀ। ਉਨ•ਾਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਹਸਪਤਾਲ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਹੈ ਤੇ ਸ਼ਹਿਰ ‘ਚ ਸਖਤ ਚੌਕਸੀ ਦੇ ਹੁਕਮ ਦਿੱਤੇ ਹਨ।
6 ਅਗਸਤ ਸ਼ਨੀਵਾਰ ਸ਼ਾਮ ਕੁੱਝ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਨੂੰ ਜਲੰਧਰ ਵਿਖੇ ਗੋਲੀਆਂ ਮਾਰ ਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਸੀ। ਗੋਲੀਆਂ ਲੱਗਣ ਸਮੇਂ ਜਗਦੀਸ਼ ਗਗਨੇਜਾ ਜਲੰਧਰ ਵਿਖੇ ਆਪਣੀ ਪਤਨੀ ਨਾਲ ਬਜਾਰ ਵਿੱਚ ਸਨ। ਹਮਲਾਵਰਾਂ ਨੇ ਉਹਨਾਂ ਦੇ ਤਿੰਨ ਗੋਲੀਆਂ ਮਾਰੀਆਂ ਅਤੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਲੁਧਿਆਣਾ ਦੇ ਹੀਰੋ ਹਾਰਟ ਡੀ ਐਮ ਸੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਸੀ। ਗੋਲੀਆਂ ਨਾਲ ਉਹਨਾਂ ਦੀ ਵੱਡੀ ਆਂਤ, ਛੋਟੀ ਆਂਤ ਤੇ ਲਿਵਰ ਨੂੰ ਨੁਕਸਾਨ ਪੁੱਜਾ ਸੀ ਤੇ ਤਿੰਨ ਗੋਲੀਆਂ ਉਹਨਾਂ ਦੇ ਸਰੀਰ ਵਿੱਚੋਂ ਕੱਢੀਆਂ ਨਹੀਂ ਜਾ ਸਕੀਆਂ ਸਨ।
ਲੁਧਿਆਣਾ ਵਿਖੇ ਉਹਨਾਂ ਦੀ ਖਬਰ ਲਈ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਪੁੱਜੇ ਸਨ ‘ਤੇ ਉਹਨਾਂ ਹਮਲਾਵਰ ਦਾ ਪਤਾ ਦੱਸਣ ਵਾਲੇ ਨੂੰ ਦੱਸ ਲੱਖ ਰੁਪਏ ਦਾ ਨਗਦ ਇਨਾਮ ਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਉਹਨਾਂ ਪੰਜਾਬ ਦੇ ਡੀ ਜੀ ਪੀ ਸੁਰੇਸ਼ ਅਰੋੜਾ ਨੂੰ ਇਸ ਕੇਸ ਦੇ ਹੱਲ ਲਈ ਐਸ ਆਈ ਟੀ (ਸਪੈਸ਼ਲ ਇੰਨਵੈਸਟੀਗੇਟਿੰਗ ਟੀਮ) ਦੇ ਗਠਨ ਲਈ ਵੀ ਕਿਹਾ ਸੀ। ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਪੱਧਰ ‘ਤੇ ਇਸ ਸਬੰਧੀ 10 ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ ਜੋ 24 ਘੰਟੇ ਆਪਣਾ ਕੰਮ ਕਰ ਰਹੀਆਂ ਹਨ  ਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪੰ੍ਰਤੂ ਅਜੇ ਤੱਕ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਿਸ ਵਿਭਾਗ ਨੇ ਹਮਲਾਵਰਾਂ ਦੀਆਂ ਸੀਸੀਟੀਵੀ ਫੋਟਆਂ ਵੀ ਜਾਰੀ ਕੀਤੀਆਂ ਸਨ।

ਪ੍ਰਸਿੱਧ ਖਬਰਾਂ

To Top