ਅਨਮੋਲ ਬਚਨ

ਇਨਸਾਨ ਨੂੰ ਪਰਮਾਤਮਾ ਤੋਂ ਦੂਰ ਕਰਦੀਆਂ ਨੇ ਬੁਰੀਆਂ ਆਦਤਾਂ

ਸਰਸਾ (ਸਕਬ)

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਿਹੋ ਜਿਹੀ ਆਦਤ ਪੈ ਜਾਂਦੀ ਹੈ ਤਾਂ ਉਸ ਨੂੰ ਛੱਡਣਾ ਬਹੁਤ ਵੱਡੀ ਗੱਲ ਹੁੰਦੀ ਹੈ ਮਨ ਜਿਹੋ-ਜਿਹੀ ਗੱਲ ਇੱਕ ਵਾਰ ਫੜ ਲੈਂਦਾ ਹੈ ਤਾਂ ਇਨਸਾਨ ਨੂੰ ਉਨ੍ਹਾਂ ਖਿਆਲਾਂ ‘ਚ ਸਾਰੀ ਉਮਰ ਲਾ ਕੇ ਰੱਖਦਾ ਹੈ ਪਰ ਆਪਣੀਆਂ ਆਦਤਾਂ ਦੀ ਵਜ੍ਹਾ ਨਾਲ ਇਨਸਾਨ ਨੂੰ ਬਹੁਤ ਵਾਰ ਸੰਸਾਰ ‘ਚ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਅੱਲ੍ਹਾ, ਮਾਲਕ ਤੋਂ ਦੂਰ ਹੋ ਜਾਂਦਾ ਹੈ
ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਬੁਰੀਆਂ ਆਦਤਾਂ ਹੁੰਦੀਆਂ ਹਨ ਅਤੇ ਇਹ ਹੋ ਹੀ ਨਹੀਂ ਸਕਦਾ ਕਿ ਸਤਿਸੰਗੀ ਨੂੰ ਇਹ ਪਤਾ ਨਾ ਹੋਵੇ ਕਿ ਉਸ ਅੰਦਰ ਕੀ ਬੁਰਾ ਹੈ, ਕੀ ਸਹੀ? ਅਤੇ ਅੰਦਰੋਂ ਉਸਦੀ ਜ਼ਮੀਰ, ਉਸਦਾ ਸਤਿਗੁਰੂ ਅਵਾਜ਼ ਨਾ ਦੇਵੇ ਕਿ ਹੁਣ ਤੂੰ ਸਹੀ ਕਰ ਰਿਹਾ ਹੈਂ ਅਤੇ ਹੁਣ ਤੂੰ ਗਲਤ ਕਰ ਰਿਹਾ ਹੈਂ 100 ਫੀਸਦੀ ਮਾਲਕ ਅੰਦਰੋਂ ਖਿਆਲ਼ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਲੋਕ ਆਪਣੀ ਜ਼ਮੀਰ ਦੀ ਆਵਾਜ਼ ਨੂੰ ਦਬਾ ਦਿੰਦੇ ਹਨ ਇਨਸਾਨ ਅਜਿਹਾ ਕਰਦਾ ਹੈ ਤਾਂ ਉਸ ਨੂੰ ਪੂਰੀਆਂ ਖੁਸ਼ੀਆਂ ਵੀ ਨਹੀਂ ਮਿਲਦੀਆਂ ਫਿਰ ਇਨਸਾਨ ਰੋਂਦਾ, ਤੜਫ਼ਦਾ ਹੈ ਇਸ ਲਈ ਭਾਈ! ਆਪਣੇ ਅੰਦਰ ਨਿਗ੍ਹਾ ਮਾਰੋ ਤੁਹਾਡੇ ਅੰਦਰੋਂ ਛੱਡਣ ਵਾਲੀ ਚੀਜ਼ ਹੈ ਤੁਹਾਡੇ ਔਗੁਣ, ਬੁਰਾਈਆਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਦੂਜਿਆਂ ਦੀ ਬਜਾਇ ਆਪਣੇ ਅੰਦਰ ਦੀਆਂ ਬੁਰਾਈਆਂ, ਔਗੁਣਾਂ ਨੂੰ ਵੇਖਣਾ ਚਾਹੀਦਾ ਹੈ ਅਤੇ ਦੂਜਿਆਂ ਅੰਦਰ ਗੁਣ ਵੇਖਣੇ ਚਾਹੀਦੇ ਹਨ, ਕਿਉਂਕਿ ਜੋ ਤੁਸੀਂ ਬਾਹਰੋਂ ਵੇਖਦੇ ਹੋ ਉਹ ਤੁਹਾਡੇ ਅੰਦਰ ਆਉਂਦਾ ਹੈ ਅਤੇ ਜੋ ਅੰਦਰੋਂ ਵੇਖਦੇ ਹੋ ਉਹ ਚਲਿਆ ਜਾਂਦਾ ਹੈ ਇਸ ਲਈ ਅੰਦਰ ਦੀਆਂ ਬੁਰਾਈਆਂ ਨੂੰ ਵੇਖੋ ਤਾਂ ਕਿ ਉਹ ਬੁਰਾਈਆਂ ਨਿੱਕਲ ਜਾਣ ਜੇਕਰ ਤੁਸੀਂ ਆਪਣੇ ਗੁਣਾਂ ‘ਤੇ ਇਤਰਾਉਣ ਲੱਗੇ, ਮਾਣ-ਵਡਿਆਈ ਕਰਨ ਲੱਗੇ ਤਾਂ ਉਹ ਗੁਣ ਚਲੇ ਜਾਣਗੇ, ਕਿਉਂਕਿ ਤੁਸੀਂ ਹੰਕਾਰ ‘ਚ ਆ ਜਾਓਗੇ ਇਸ ਲਈ ਆਪਣੇ ਅੰਦਰ ਦੀਆਂ ਬੁਰਾਈਆਂ ‘ਤੇ ਨਿਗ੍ਹਾ ਮਾਰੋ ਬੁਰਾਈਆਂ ਨੂੰ ਕੱਢ ਦਿਓ ਅਤੇ ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰ ਲਓ
ਆਪ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ  ਜੀਵ ਨੂੰ ਵਾਰ-ਵਾਰ ਸਮਝਾਉਂਦੇ ਹਨ ਸੰਤ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਇਹ ਵੱਖਰੀ ਗੱਲ ਹੈ ਕਿ ਦੁਨੀਆਂ ਵਾਲੇ ਬੇਸ਼ੱਕ ਕੁਝ ਵੀ ਕਹਿੰਦੇ ਫਿਰਨ, ਪਰ ਸੱਚਾ ਸੰਤ, ਪੀਰ-ਫਕੀਰ ਪਰਮਾਰਥ ਲਈ ਆਉਂਦਾ ਹੈ
‘ਤਰੁਵਰ ਫਲ ਨਹੀਂ ਖਾਤ ਹੈ, ਸਰਵਰ ਪੀਵ ਨ ਨੀਰ,
ਪਰਮਾਰਥ ਕੇ ਕਾਰਨੇ, ਸੰਤਨ ਭਇਓ ਸਰੀਰ’
ਕਿ ਸੰਤ ਕੋਈ ਵੀ ਗਤੀਵਿਧੀ ਕਰਦੇ ਹਨ, ਉਨ੍ਹਾਂ ‘ਚ ਉਨ੍ਹਾਂ ਦਾ ਕੋਈ ਸਵਾਰਥ ਨਹੀਂ ਹੁੰਦਾ ਜਿਸ ਤਰ੍ਹਾਂ ਦਰੱਖਤ ਆਪਣਾ ਫਲ ਆਪ ਨਹੀਂ ਖਾਂਦਾ ਸਮੁੰਦਰ ਆਪਣਾ ਪਾਣੀ ਆਪ ਨਹੀਂ ਪੀਂਦਾ ਉਸੇ ਤਰ੍ਹਾਂ ਸੰਤ ਜੋ ਵੀ ਬਚਨ ਕਰਦੇ ਹਨ, ਕਿਤੇ ਵੀ ਜਾਂਦੇ ਹਨ, ਕੁਝ ਵੀ ਕਰਦੇ ਹਨ, ਉਸ ‘ਚ ਕੋਈ ਨਾ ਕੋਈ ਰਾਜ਼ ਲੁਕਿਆ ਹੁੰਦਾ ਹੈ ਜਨ ਕਲਿਆਣ, ਸਮਾਜ ਸੁਧਾਰ ਲਈ ਸੰਤ ਸਤਿਸੰਗਾਂ ਫ਼ਰਮਾਉਂਦੇ ਹਨ, ਮਾਲਕ ਦੇ ਨਾਮ ਦੀ ਚਰਚਾ ਕਰਦੇ ਹਨ ਇਸ ਲਈ ਸੰਤਾਂ ਦੇ ਬਚਨਾਂ ਨੂੰ ਅਣਸੁਣਿਆ ਨਾ ਕਰੋ ਸਗੋਂ ਬਚਨਾਂ ਨੂੰ ਸੁਣੋ ਅਤੇ ਅਮਲ ਕਰੋ, ਕਿਉਂਕਿ ਜੋ ਲੋਕ ਸੁਣ ਕੇ ਅਮਲ ਕਰ ਲੈਂਦੇ ਹਨ ਉਹ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦੇ ਹਨ

ਪ੍ਰਸਿੱਧ ਖਬਰਾਂ

To Top