ਕਹਾਣੀਆਂ

ਇਮਾਨਦਾਰੀ ਅਤੇ ਸੱਚਾਈ

ਪੁਰਾਣੇ ਸਮੇਂ ਦੀ ਗੱਲ ਹੈ ਕਿਤੇ ਇੱਕ ਫਕੀਰ ਰਹਿੰਦਾ ਸੀ ਉਸ ਦਾ ਨਿਯਮ ਸੀ ਕਿ ਉਹ ਪੂਰੀ ਪੁੱਛ-ਪੜਤਾਲ ਕਰਨ ਤੋਂ ਬਾਅਦ ਸਿਰਫ ਉਸ ਆਦਮੀ ਦੇ ਘਰ ਹੀ ਭੋਜਨ ਕਰਦਾ ਜਿਸਦੀ ਕਮਾਈ ਨੇਕ ਹੋਵੇ ਅਤੇ ਜੋ ਸੱਚਾ ਹੋਵੇ ਇੱਕ ਵਾਰ ਉਹ ਇੱਕ ਕਸਬੇ ‘ਚ ਪਹੁੰਚਿਆ ਅਤੇ ਪਤਾ ਕੀਤਾ ਕਿ ਸਭ ਤੋਂ ਇਮਾਨਦਾਰ ਅਤੇ ਸੱਚਾ ਆਦਮੀ ਕੌਣ ਹੈ ਪਤਾ ਲੱਗਾ ਕਿ ਇੱਕ ਵਪਾਰੀ ਹੈ ਜੋ ਇਮਾਨਦਾਰ ਅਤੇ ਸੱਚਾ ਇਨਸਾਨ ਹੈ ਫਕੀਰ ਨੇ ਜਦੋਂ ਪੁੱਛਿਆ ਕਿ ਉਸ ਕੋਲ ਕਿੰਨੇ ਰੁਪਏ ਹਨ ਅਤੇ ਉਸਦੇ ਕਿੰਨੇ ਬੇਟੇ ਹਨ ਤਾਂ ਪਤਾ ਲੱਗਾ ਕਿ ਉਸ ਵਪਾਰੀ ਕੋਲ ਇੱਕ ਲੱਖ ਰੁਪਏ ਹਨ ਅਤੇ ਉਸਦੇ ਪੰਜ ਪੁੱਤਰ ਹਨ ਫਕੀਰ ਸਿੱਧਾ ਵਪਾਰੀ ਦੇ ਘਰ ਪਹੁੰਚਿਆ ਅਤੇ ਕਿਹਾ ਕਿ ਅੱਜ ਉਹ ਉਸਦੇ ਘਰ ਭੋਜਨ ਕਰੇਗਾ ਵਪਾਰੀ ਇਹ ਜਾਣ ਕੇ ਬਹੁਤ ਖੁਸ਼ ਹੋਇਆ ਕਿ ਫਕੀਰ ਉਸਦੇ ਘਰ ਭੋਜਨ ਕਰੇਗਾ ਅਤੇ ਫਕੀਰ ਨੂੰ ਸਤਿਕਾਰ ਦੇ ਨਾਲ ਬਿਠਾਇਆ ਭੋਜਨ ਕਰਨ ਤੋਂ ਪਹਿਲਾਂ ਫਕੀਰ ਨੇ ਵਪਾਰੀ ਤੋਂ ਵੀ ਪੁੱਛਿਆ ਕਿ ਉਸ ਕੋਲ ਕਿੰਨੇ ਰੁਪਏ ਹਨ ਅਤੇ ਉਸਦੇ ਕਿੰਨੇ ਬੇਟੇ ਹਨ ਤਾਂ ਵਪਾਰੀ ਨੇ ਕਿਹਾ ਕਿ ਉਸ ਕੋਲ ਪੰਜਾਹ ਹਜ਼ਾਰ ਰੁਪਏ ਹਨ ਅਤੇ ਉਸਦੇ ਇੱਕ ਬੇਟਾ ਹੈ ਫਕੀਰ ਉਸਦੀ ਗੱਲ ਸੁਣ ਕੇ ਬਿਨਾ ਭੋਜਨ ਕੀਤੇ ਹੀ ਉੱਠ ਕੇ ਜਾਣ ਲੱਗਾ ਫਕੀਰ ਜਾਣ ਲੱਗਾ ਤਾਂ ਵਪਾਰੀ ਨੇ ਪੁੱਛਿਆ, ”ਬਾਬਾ ਜੀ, ਮੇਰੇ ਤੋਂ ਕੀ ਗਲਤੀ ਹੋ ਗਈ ਜੋ ਬਿਨਾ ਭੋਜਨ ਕੀਤੇ ਹੀ ਉੱਠ ਕੇ ਜਾਣ ਲੱਗੇ ਹੋ?” ਇਸ ‘ਤੇ ਫਕੀਰ ਨੇ ਕਿਹਾ ਕਿ ਮੈਂ ਤਾਂ ਤੈਨੂੰ ਇਮਾਨਦਾਰ ਅਤੇ ਸੱਚਾ ਇਨਸਾਨ ਸਮਝਿਆ ਸੀ ਪਰ ਤੂੰ ਤਾਂ ਬਹੁਤ ਝੂਠਾ ਨਿੱਕਲਿਆ ਵਪਾਰੀ ਨੇ ਕਿਹਾ, ”ਨਹੀਂ ਬਾਬਾ ਜੀ, ਅਜਿਹਾ ਨਹੀਂ ਹੈ ਪਹਿਲਾਂ ਮੇਰੀ ਗੱਲ ਸੁਣ ਲਓ ਲੋਕਾਂ ਨੇ ਮੇਰੇ ਬਾਰੇ ਜੋ ਦੱਸਿਆ ਹੈ ਉਹ ਸਹੀ ਨਹੀਂ ਹੈ ਮੇਰੇ ਕੋਲ ਇੱਕ ਲੱਖ ਰੁਪਏ ਹਨ ਪਰ ਆਪਣੀ ਨੇਕ ਕਮਾਈ ‘ਚੋਂ ਮੈਂ ਅੱਜ ਸਿਰਫ ਪੰਜਾਹ ਹਜ਼ਾਰ ਰੁਪਏ ਹੀ ਚੰਗੇ ਕੰਮਾਂ ‘ਚ ਲਾਏ ਹਨ ਮੇਰੇ ਪੰਜ ਬੇਟੇ ਵੀ ਹਨ ਪਰ ਉਨ੍ਹਾਂ ‘ਚੋਂ ਚਾਰ ਅਵਾਰਾ, ਬਦਚਲਨ ਅਤੇ ਭ੍ਰਿਸ਼ਟ ਹਨ ਮੇਰਾ ਇੱਕ ਬੇਟਾ ਹੈ ਜੋ ਇਮਾਨਦਾਰੀ ਅਤੇ ਸੱਚਾਈ ਦੇ ਰਸਤੇ ‘ਤੇ ਚੱਲ ਰਿਹਾ ਹੈ ਇਸ ਲਈ ਮੈਂ ਕਿਹਾ ਕਿ ਮੇਰੇ ਕੋਲ ਪੰਜਾਹ ਹਜ਼ਾਰ ਰੁਪਏ ਹਨ ਅਤੇ ਇੱਕ ਬੇਟਾ ਹੈ” ਵਪਾਰੀ ਦੀ ਗੱਲ ਸੁਣ ਕੇ ਫਕੀਰ ਬਹੁਤ ਖੁਸ਼ ਹੋਇਆ ਅਤੇ ਉਸਦੇ ਘਰ ਹੀ ਭੋਜਨ ਕੀਤਾ ਭੋਜਨ ਕਰਨ ਤੋਂ ਬਾਅਦ ਫਕੀਰ ਉਸਨੂੰ ਢੇਰ ਸਾਰੀਆਂ ਦੁਆਵਾਂ ਦੇ ਕੇ ਅੱਗੇ ਚਲਾ ਗਿਆ ਇਮਾਨਦਾਰੀ ਅਤੇ ਸੱਚਾਈ ਦਾ ਅਜਿਹਾ ਮੁਲਾਂਕਣ ਕਰਨ ਵਾਲਾ ਹੀ ਅਸਲ ‘ਚ ਨੇਕ ਅਤੇ ਸੱਚਾ ਇਨਸਾਨ ਹੋ ਸਕਦਾ ਹੈ ਇਸ ਵਿਚ ਕੋਈ ਸ਼ੱਕ ਨਹੀਂ
ਆਸ਼ਾ ਗੁਪਤਾ,
ਪੀਤਮਪੁਰਾ, ਦਿੱਲੀ

Click to comment

Leave a Reply

Your email address will not be published. Required fields are marked *

*

ਪ੍ਰਸਿੱਧ ਖਬਰਾਂ

To Top