ਪੰਜਾਬ

ਇਲਜ਼ਾਮ ਲਾਉਣ ਵਾਲਿਆਂ ‘ਤੇ ਕਰਾਂਗਾ ਕਾਨੂੰਨੀ ਕਾਰਵਾਈ: ਦੇਵ ਮਾਨ

ਸੱਚ ਕਹੂੰ ਨਿਊਜ਼
ਚੰਡੀਗੜ੍ਹ, ਕੈਨੇਡਾ ਤੇ ਪੰਜਾਬ ‘ਚ ਮੇਰੇ ‘ਤੇ ਸੈਕਸੁਅਲ ਹਰਾਸ਼ਮੈਂਟ ਦੇ ਇਲਜ਼ਾਮ ਲਗਾਉਣ ਵਾਲੇ ਲੋਕਾਂ ‘ਤੇ ਕਾਨੂੰਨੀ ਕਾਰਵਾਈ ਕਰਾਂਗਾ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਐਸ ਸੀ ਸੈਲ ਦੇ ਪ੍ਰਧਾਨ ਤੇ ਨਾਭਾ ਦੇ ਉਮੀਦਵਾਰ ਦੇਵ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ  ਦੱਸਣਯੋਗ ਹੈ ਕਿ ਕੈਨੇਡਾ ਦੇ ਐਡਮਿੰਟਨ ‘ਚ ਰਹਿਣ ਵਾਲੀ ਪਾਕਿਸਤਾਨੀ ਮੂਲ ਦੀ ਪੰਜਾਬੀ ਔਰਤ ਸ਼ਮਾ ਭੱਟ ਨੇ ਦੇਵ ਮਾਨ ‘ਤੇ ਸੈਕਸੁਅਲ ਹਰਾਸ਼ਮੈਂਟ ਦੇ ਇਲਜ਼ਾਮ ਲਗਾਏ ਸਨ
ਇਸ ਮੌਕੇ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਕੈਨੇਡਾ ਵਿੰਗ ਗਲਤ ਖ਼ਬਰ ਲਗਾਉਣ ਵਾਲੇ ਪੱਤਰਕਾਰ ‘ਤੇ ਕੇਸ ਕਰੇਗਾ ਤੇ ਉਹ ਪੰਜਾਬ ‘ਚ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕਰਨਗੇ ਉਨ੍ਹਾਂ ਕਿਹਾ ਕਿ ਜੇ ਉਸ ਖਿਲਾਫ਼ ਕੋਈ ਸਬੂਤ ਹੈ ਤਾਂ ਸਬੂਤਾਂ ਸਮੇਤ ਉਸ ਔਰਤ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਉਸ ਦੇ ਵਿਰੋਧੀ ਉਸ ਖ਼ਿਲਾਫ ਸਾਜਿਸ਼ਾਂ ਕਰ ਰਹੇ ਹਨ ਕਿਉਂਕਿ ਉਹ ਇਕ ਦਲਿਤ ਤੇ ਗਰੀਬ ਪਰਿਵਾਰ ‘ਚੋਂ ਇੱਥੇ ਤੱਕ ਪੁੱਜਿਆ ਹੈ ਉਨ੍ਹਾਂ ਕਿਹਾ ਕਿ ਇਹ ਉਸ ਦੀ ਨਹੀਂ ਪੂਰੇ ਦਲਿਤ ਭਾਈਚਾਰੇ ਦੀ ਮਾਣਹਾਨੀ ਹੈ ਕਿਉਂਕਿ ਦਲਿਤ ਹੋਣ ਕਰਕੇ ਹੀ ਉਸ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਔਰਤ ਨੇ ਇਹ ਸਭ ਕੁਝ ਕਰਨ ਲਈ ਪੈਸੇ ਵੀ ਲਏ ਹੋ ਸਕਦੇ ਹਨ ਉਨ੍ਹਾਂ ਕਿਹਾ ਕਿ ਜੇ ਇਹ ਸੱਚ ਸੀ ਤਾਂ ਉਹ ਔਰਤ ਏਨੇ ਸਾਲ ਬਾਅਦ ਕਿਉਂ ਬੋਲੀ

ਪ੍ਰਸਿੱਧ ਖਬਰਾਂ

To Top