Uncategorized

ਇੰਜੀਨੀਅਰ ਬਣਨਾ ਚਾਹੁੰਦੇ ਸਨ ਪਰੇਸ਼ ਰਾਵਲ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪਰੇਸ਼ ਰਾਵਲ ਆਪਣੇ ਦਮਦਾਰ ਅਭਿਨੈਤਾ ਨਾਲ ਲਗਭਗ ਤਿੰਨ ਦਹਾਕਿਆਂ ਤੋਂ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਰਹੇ ਹਨ ਪਰ ਇਸ ਤੋਂ ਪਹਿਲਾਂ ਉਹ ਇੰਜੀਨੀਅਰ ਬਣਨਾ ਚਾਹੁੰਦੇ ਸਨ।
22 ਸਾਲ ਦੀ ਉਮਰ ‘ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੁੰਬਈ ਆ ਗਏ ਤੇ ਸਿਵਲ ਇੰਜੀਨੀਅਰ ਵਜੋਂ ਕੰਮ ਕਰਨ ਲਈ ਸੰਘਰਸ਼ ਕਰਨ ਲੱਗੇ।
ਉਨ੍ਹੀਂ ਦਿਨੀਂ ਉਨ੍ਹਾਂ ਦੇ ਅਭਿਨੈ ਨੂੰ ਵੇਖ ਕੇ ਕੁਝ ਲੋਕਾਂ ਨ ੇਕਿਹਾ ਕਿ ਉਹ ਅਭਿਨੇਤਾ ਵਜੋਂ ਵੱਧ ਸਫ਼ਲ ਹੋ ਸਕਦੇ ਹਨ। ਉਨ੍ਹਾਂ ਨੇ ਆਪਣੇ ਸਿਨੇ ਕੈਰੀਅਰ ਦੀ ਸ਼ੁਰੂਆਤ 1984 ‘ਚ ਪ੍ਰਦਰਸ਼ਿਤ ਫ਼ਿਲਮ ‘ਹੋਲੀ’ ਤੋਂ ਕੀਤੀ ਸੀ।
ਇਯ ਫ਼ਿਲਮ ਤੋਂ ਬਾਅਦ ਪਰੇਸ਼ ਨੂੰ ਹਿਫਾਜ਼ਤ, ਦੁਸ਼ਮਨ ਕਾ ਦੁਸ਼ਮਨ, ਲੋਰੀ ਔਰ ਭਗਵਾਨ ਦਾਦਾ ਵਰਗੀਆਂ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਨ੍ਹਾਂ ਨਾਲ ਉਨ੍ਹਾਂ ਨੂੰ ਕੁਝ ਖਾਸ ਫਾਇਦਾ ਨਹੀਂ ਹੋਇਆ।
ਸਾਲ 1986 ‘ਚ ਪਰੇਸ਼ ਜੀ ਨੂੰ ਰਾਜੇਂਦਰ ਕੁਮਾਰ ਵੱਲੋਂ ਬਣਾਈ ਗਈ ਫ਼ਿਲਮ ‘ਨਾਮ’ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਸੰਜੈ ਦੱਤ ਤੇ ਕੁਮਾਰ ਗੌਰਵ ਦੀ ਇਸ ਫ਼ਿਲਮ ‘ਚ ਉਹ ਖਲਨਾਇਕ ਦੀ ਭੂਮਿਕਾ ‘ਚ ਦਿਖਾਈ ਦਿੱਤੇ। ਫ਼ਿਲਮ ਟਿਕਟ ਖਿੜਕੀ ‘ਤੇ ਸੁਪਰਹਿੱਟ ਸਾਬਤ ਹੋਈ ਤੇ ਉਹ ਖਲਨਾਇਕ ਵਜੋਂ ਕੁਝ ਹੱਦ ਤੱਕ ਆਪਣੀ ਪਛਾਣ ਬਣਾਉਣ ‘ਚ ਕਾਮਯਾਬ ਹੋ ਗਏ।

 ਵਾਰਤਾ

ਪ੍ਰਸਿੱਧ ਖਬਰਾਂ

To Top