ਬਿਜਨਸ

ਈਪੀਐੱਫ ‘ਤੇ ਮਿਲੇਗਾ 8.6 ਫੀਸਦੀ ਵਿਆਜ਼

ਨਵੀਂ ਦਿੱਲੀ, ਏਜੰਸੀ
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੂੰ ਚਾਰ ਕਰੋੜ ਤੋਂ ਜ਼ਿਆਦਾ ਖਾਤਾਹੋਲਡਰਾਂ ਨੂੰ ਮੌਜ਼ੂਦਾ ਵਿੱਤ ਵਰ੍ਹੇ ‘ਚ ਆਪਣੀ ਪੀਐੱਫ ਜਮ੍ਹਾਂ ‘ਤੇ 8.6 ਫੀਸਦੀ ਦੀ ਦਰ ਨਾਲ ਵਿਆਜ਼ ਮਿਲ ਸਕਦਾ ਹੈ ਜ਼ਿਕਰਯੋਗ ਹੈ ਕਿ ਈਪੀਐੱਫਓ ਨੇ 2015-16 ਲਈ ਈਪੀਐੱਫ ਜਮ੍ਹਾਂ ‘ਤੇ 8.8 ਫੀਸਦੀ ਦੀ ਦਰ ਨਾਂਲ ਵਿਆਜ਼ ਦਿੱਤਾ ਹੈ, ਜਦੋਂਕਿ ਵਿੱਤ ਮੰਤਰਾਲੇ ਨੇ 8.7 ਫੀਸਦੀ ਵਿਆਜ਼ ਦਰ ਦੀ ਪੁਸ਼ਟੀ ਕੀਤੀ ਸੀ
ਸੂਤਰਾਂ ਨੇ ਦੱਸਿਆ ਕਿ ਵਿੱਤ ਮੰਤਰਾਲਾ ਚਾਹੁੰਦਾ ਹੈ ਕਿ ਕਿਰਤ ਮੰਤਰਾਲਾ ਈਪੀਐੱਫ ‘ਤੇ ਵਿਆਜ਼ ਦਰ ਨੂੰ ਆਪਣੇ ਅਧੀਨ ਆਉਣ ਵਾਲੀ ਹੋਰ ਲਘੂ ਬਚਤ ਯੋਜਨਾਵਾਂ ਦੇ ਹਿਸਾਬ ਨਾਲ ਰੱਖੇ  ਦੋਵੇਂ ਮੰਤਰਾਲਿਆਂ ‘ਚ ਮੌਜ਼ੂਦਾ ਵਿੱਤ ਵਰ੍ਹੇ ਦੇ ਲਈ ਵਿਆਜ਼ ਦਰ 8.6 ਫੀਸਦੀ ‘ਤੇ ਰੱਖਣ ਲਈ ਵੱਡੀ ਸਹਿਮਤੀ ਹੈ ਸੂਤਰਾਂ ਅਨੁਸਾਰ, ਈਪੀਐੱਫਓ ਨੇ ਮੌਜ਼ੂਦਾ ਵਿੱਤ ਵਰ੍ਹੇ ਲਈ ਆਮਦਨ ਅਨੁਮਾਨਾਂ ‘ਤੇ ਕੰਮ ਨਹੀਂ ਕੀਤਾ ਹੈ ਈਪੀਐੱਫਓ ਦਾ ਕੇਂਦਰੀ ਨਿਆਂਸੀ ਬੋਰਡ (ਸੀਬੀਟੀ) ਆਮਦਨ ਅਨੁਮਾਨ ਦੇ ਆਧਾਰ ‘ਤੇ ਹੀ ਵਿਆਜ਼ ਦਰ ਸਬੰਧੀ ਫੈਸਲਾ ਕਰਦਾ ਹੈ ਸੂਤਰਾਂ ਨੇ ਕਿਹਾ ਕਿ ਵਿੱਤ
ਈਪੀਐੱਫ ‘ਤੇ…
ਮੰਤਰਾਲਾ ਚਾਹੁੰਦਾ ਹੈ ਕਿ ਪੀਪੀਐਫ ਵਰਗੀ ਉਸਦੀ ਲਘੂ ਬਚਤ ਯੋਜਨਾਵਾਂ ਲਈ ਵਿਆਜ ਦਰ ਨੂੰ ਘਟਾ ਕੇ 8.6 ਫੀਸਦੀ ‘ਤੇ ਲਿਆਂਦਾ ਜਾਵੇ, ਕਿਉਂਕਿ ਸਰਕਾਰੀ ਪ੍ਰਤੀਭੂਤੀਆਂ ਤੇ ਹੋਰ ਬਚਤ ਪੱਤਰਾਂ ‘ਤੇ ਆਮਦਨ ਘੱਟ ਰਹੀ ਹੈ

ਪ੍ਰਸਿੱਧ ਖਬਰਾਂ

To Top