Breaking News

‘ਉਡਤਾ ਪੰਜਾਬ’ ਲੜਾਈ ਪੁੱਜੀ ਹਾਈਕੋਰਟ

ਮੁੰਬਈ। ਅਨੁਰਾਗ ਕਸ਼ਅਪ ਦੀ ਫ਼ਿਲਮ ‘ਉਡਤਾ ਪੰਜਾਬ’ ‘ਤੇ ਸੈਂਟ੍ਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੈਂਸਰ ਬੋਰਡ) ਦੇ ਕੱਟ ਦੀ ਲੜਾਈ ਹੁਣ ਅਦਾਲਤ ਤੱਕ ਪੁੱਜ ਗਈ ਹੈ। ਬੋਰਡ ਦੇ ਇਤਰਾਜ਼ ਖਿਲਾਫ਼ ਫਿਲਮ ਮੇਕਰ ਨੇ ਬੰਬੇ ਹਾਈਕੋਰਟ ਦਾ ਰੁਖ ਕੀਤਾ ਹੈ। ਬੋਰਡ ਨੇ ਫ਼ਿਲਮ ‘ਚ 89 ਕੱਟ ਲਾ ਦਿੱਤੇ ਹਨ। ਜਾਣਕਾਰੀ ਮੁਤਾਬਕ ਫ਼ਿਲਮ ਦੀ ਰਿਲੀਜ਼ ਮਿਤੀ ਵੀ 17 ਜੂਨ ਤੋਂ ਜੁਲਾਈ ਸ਼ਿਫਟ ਹੋ ਗਈ ਹੈ।
ਫ਼ਿਲਮ ਦੇ ਪ੍ਰੋਡਿਊਸਰ ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ਹਨ ਤੇ ਡਾਇਰੈਕਟਰ ਅਭਿਸ਼ੇਕ ਚੌਬੇ ਹਨ।
ਅਨੁਰਾਗ ਕਸ਼ਅਪ ਨੇ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ‘ਤੇ ਮਨਮਾਨੀ ਦੇ ਦੋਸ਼ ਲਾਏ ਹਨ।

ਪ੍ਰਸਿੱਧ ਖਬਰਾਂ

To Top