Breaking News

ਉਰੀ ਹਮਲੇ ‘ਚ ਤਿੰਨ ਹੋਰ ਜਵਾਨ ਸ਼ਹੀਦ, ਕੁਝ ਦੀ ਹਾਲਤ ਗੰਭੀਰ

ਸ੍ਰੀਨਗਰ। ਜੰਮੂ-ਕਸ਼ਮੀਰ ਦੇ ਉਰੀ ਸੈਕਟਰ ‘ਚ 12ਵੀਂ ਬ੍ਰਿਗੇਡ ਦੇ ਮੁੱਖ ਦਫ਼ਤਰ ‘ਤੇ ਕੱਲ੍ਹ ਹੋਏ ਅੱਤਵਾਦੀ ਹਮਲੇ ‘ਚ ਤਿੰਨ ਹੋਰ ਜਵਾਨਾਂ ਦੀ ਮੌਤ ਹੋ ਗਈ ਜਿਸ ਨਾਲ ਸ਼ਹੀਦ ਜਵਾਨਾਂ ਦੀ ਗਿਣਤੀ ਵਧ ਕੇ 20 ਪੁੱਜ ਗਈ ਹੈ ਜਦੋਂ ਕਿ ਕੁਝ ਹੋਰ ਜ਼ਖ਼ਮੀ ਜਵਾਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਉਰੀ ‘ਚ ਕੱਲ੍ਹ ਸਵੇਰੇ ਪੰਜ ਵਜੇ ਹੋਏ ਹਮਲੇ ‘ਚ ਲਗਭਗ ਪੰਜ ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਜੈਸ਼-ਏ-ਮਹੰਮਦ ਦੇ ਚਾਰੇ ਅੱਤਵਾਦੀ ਵੀ ਮਾਰੇ ਗਏ ਸਨ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਹਮਲੇ ‘ਚ 17 ਜਵਾਨ ਸ਼ਹੀਦ ਹੋ ਗਏ ਸਨ ਅਤੇ 25 ਤੋਂ ਵੱਧ ਜ਼ਖਮੀ ਹੋ ਗਏ ਸਨ।

ਪ੍ਰਸਿੱਧ ਖਬਰਾਂ

To Top