Breaking News

ਉਰੀ ਹਮਲੇ ਤੋਂ ਬਾਅਦ ਆਰ-ਪਾਰ ਦੇ ਐਕਸ਼ਨ ‘ਚ ਮੋਦੀ ਸਰਕਾਰ

ਨਵੀਂ ਦਿੱਲੀ। ਉਰੀ ‘ਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਜੰਮੂ-ਕਸ਼ਮੀਰ, ਖਾਸ ਕਰਕੇ ਉਸ ਦੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਫਿਰ ਉੱਚ ਪੱਧਰੀ ਮੀਟਿੰਗ ਕਰ ਰਹੇ ਹਨ। ਇਹ ਬੈਠਕ ਗ੍ਰਹਿ ਮੰਤਰਾਲੇ ‘ਚ ਹੋ ਰਹੀ ਹੈ। ਇਸ ਅਹਿਮ ਬੈਠਕ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਪਾਲ, ਰਾੱ ਮੁਖੀ, ਆਈਬੀ ਚੀਫ਼ ਅਤੇ ਹੋਰ ਅਧਿਕਾਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਈਲੇਵਲ ਮੀਟਿੰਗ ਕੀਤੀਸੀ।ਮੀਟਿੰਗ ‘ਚ ਪਾਕਿਸਤਾਨ ਖਿਲਾਫ਼ ਅਗਲੀ ਰਣਨੀਤੀ ਤਿਆਰ ਕੀਤੀ ਗਈ ਸੀ।

ਪ੍ਰਸਿੱਧ ਖਬਰਾਂ

To Top