ਸਾਂਝਾ ਪੰਨਾ

ਉਹ ਨਸਲੀ ਵਿਤਕਰਾ ਨਹੀਂ ਸੀ…

ਏਧਰ-ਓਧਰ

ਆਪਣੀ ਆਸਟ੍ਰੇਲੀਆ ਯਾਤਰਾ ਦੌਰਾਨ ਜਦ ਮੈਨੂੰ ਪੰਜਾਬੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਉਥੇ ਕਦੇ ਕੋਈ ਨਸਲੀ ਵਿਤਕਰਾ ਹੋਇਆ ਹੀ ਨਹੀਂ, ਤਾਂ ਮੈਂ ਸੋਚੀਂ ਪੈ ਗਿਆ ਤੇ ਪੁੱਛਿਆ ਕਿ ਪਿੱਛੇ ਜਿਹੇ ਜਦ ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀਆਂ ਦੀ ਮਾਰਕੁੱਟ ਦੇ ਮਾਮਲੇ ਮੀਡੀਆ ਰਾਹੀਂ ਸਾਹਮਣੇ ਆਏ ਸਨ ਤਾਂ ਨਸਲੀ ਵਿਤਕਰਾ ਨਹੀਂ ਤਾਂ ਫਿਰ ਹੋਰ ਕੀ ਸੀ ਉਹ? ਸਗੋਂ ਉਥੇ ਤਾਂ ਵਿਦਿਆਰਥੀ-ਵਿਦਿਆਰਥਣਾਂ ਖੁਦ ਹੀ ਆਖ ਰਹੇ ਸਨ ਕਿ ਆਸਟ੍ਰੇਲੀਆ ਵਰਗੀ ਸੋਹਣੀ ਤੇ ਵਿਸ਼ਾਲ ਧਰਤੀ ‘ਤੇ, (ਜਿੱਥੇ ਵੱਖ-ਵੱਖ ਮੁਲਕਾਂ ਤੋਂ ਆਏ ਭਿੰਨ-ਭਿੰਨ ਭਾਈਚਾਰੇ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ), ਉਨ੍ਹਾਂ ਨਾਲ ਕਦੇ ਅਜਿਹੀ ਘਟਨਾ ਨਹੀਂ ਵਾਪਰੀ ਕਿ ਕਦੇ ਕਿਸੇ ਨੇ ਇਸ ਗੱਲੋਂ ਮਾਰਕੁੱਟ ਕੀਤੀ ਹੋਵੇ ਕਿ ਇਸ ਮੁਲਕ ‘ਚ ਉਹ ਕਿਉਂ ਆਇਆ ਹੈ?

ਨਿੰਦਰ ਘਿਗਆਣਵੀ

ਨਿੰਦਰ ਘਿਗਆਣਵੀ

ਮੇਰੀ ਇਸ ਮਸਲੇ ਬਾਰੇ ਹੋਰ ਵਧੇਰੇ ਜਾਨਣ ਦੀ ਉਤਸੁਕਤਾ ਨੂੰ ਦੇਖਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਸਾਰਾ ਪੰਗਾ ਕੁਝ ਕੁ ਭਾਰਤੀ ਵਿਦਿਆਰਥੀਆਂ ਦਾ ਹੀ ਛੇੜਿਆ ਹੋਇਆ ਸੀ  ਉਨ੍ਹਾਂ ਆਪਣੇ ਪੈਰੀਂ ਆਪ ਕੁਹਾੜੀ ਮਾਰ ਲਈ ਤੇ ਅਜਿਹੇ ਕੁਝ ਕੁ ਵਿਦਿਆਰਥੀਆਂ ਨੇ ਹੋਰ ਬਹੁਤ ਸਾਰੇ ਅਜਿਹੇ ਵਿਦਿਆਰਥੀਆਂ ਦਾ ਵੀ ਭਵਿੱਖ ਦਾਅ ‘ਤੇ ਲਾ ਦਿੱਤਾ, ਜਿਨ੍ਹਾਂ ਦਾ ਅਜਿਹੀਆਂ ਘਟਨਾਵਾਂ ਨਾਲ ਦੂਰ ਦਾ ਵੀ ਵਾਹ-ਵਾਸਤਾ ਨਹੀਂ ਸੀ ਸ਼ਰਾਰਤਾਂ ਕਰਨ ਵਾਲੇ ਅਜਿਹੇ ਵਿਦਿਆਰਥੀਆਂ ਨੇ ਆਪ ਤਾਂ Àੁੱਜੜਨਾ ਹੀ ਸੀ, ਨਾਲ ਦੂਜਿਆਂ ਨੂੰ ਵੀ ਮੁਸੀਬਤਾਂ ‘ਚ ਪਾ ਕੇ ਤੁਰਦੇ ਬਣੇ ਪਤਾ ਲੱਗਿਆ ਕਿ ਜਿਹੜੇ ਅਜਿਹੇ ਵਿਦਿਆਰਥੀਆਂ ਨੇ ਆਸਟ੍ਰੇਲੀਆ ‘ਚ ਆਣ ਕੇ ਇਹ ਸਮੱਸਿਆ ਪੈਦਾ ਕੀਤੀ ਸੀ, ਉਨ੍ਹਾਂ ਨੇ ਇੰਡੀਆ ਵਿੱਚ ਰਹਿੰਦੇ ਹੋਏ ਵੀ ਉਲਾਂਭੇ ਹੀ ਖੱਟੇ ਸਨ ਅਜਿਹਿਆਂ ਵਿੱਚੋਂ ਹੁਣ ਬਹੁਤੇ ਵਾਪਸ ਆਪਣੇ-ਆਪਣੇ ਟਿਕਾਣਿਆਂ ‘ਤੇ ਪਰਤ ਗਏ ਹਨ
ਆਪਣੀ ਆਸਟ੍ਰੇਲੀਆ ਫੇਰੀ ਸਮੇਂ ਮੈਂ ਉਥੋਂ ਦੇ 5 ਪ੍ਰਾਂਤਾਂ ਵਿੱਚ ਗਿਆ ਤੇ ਪੰਜਾਬ ਦੇ ਵੱਖ-ਵੱਖ ਖਿੱਤਿਆਂ ਤੋਂ ਗਏ ਹੋਏ ਪੰਜਾਬੀਆਂ ਨੂੰ ਅਤੇ ਭਾਰਤ ਤੋਂ ਇਲਾਵਾ ਹੋਰ ਮੁਲਕਾਂ ਵਿੱਚੋਂ ਗਏ ਲੋਕਾਂ ਨੂੰ ਵੀ ਮਿਲਿਆ-ਗਿਲ਼ਿਆ  ਹਰ ਥਾਂ ਤੋਂ ਲੱਗਭਗ ਇੱਕੋ-ਜਿਹੇ ਵਿਚਾਰ ਹੀ ਜਾਨਣ ਨੂੰ ਮਿਲੇ ਪ੍ਰੰਤੂ ਕੁਝ ਲੋਕਾਂ ਨੇ ਇਹ ਵੀ ਦੱਸਿਆ ਕਿ ਹਾਂ ਕਿ ਇਹ ਗੱਲ ਵੀ ਸੁੱਟ੍ਹੀ ਨਹੀਂ ਜਾ ਸਕਦੀ ਕਦੇ-ਕਦੇ, ਕੋਈ-ਕੋਈ ਗੋਰਾ-ਗੋਰੀ ਸਾਡੇ ਲੋਕਾਂ ਨਾਲ ਵਧੀਕੀ ਕਰ ਵੀ ਜਾਂਦਾ ਹੈ, ਕਦੇ ਟੈਕਸੀ ਵਾਲੇ ਦਾ ਕਿਰਾਇਆ ਨਾ ਦੇਣਾ, ਦਾਰੂ ਪੀ ਕੇ  ਫਜ਼ੂਲ ਦੀ ਬਹਿਸ ਕਰਨੀ ਤੇ ਥੱਪੜੋ-ਥੱਪੜੀ ਵੀ ਹੋਣਾ
ਪਤਾ ਲੱਗਿਆ ਕਿ ਜਿਹੜੀਆਂ ਕੁਝ ਇੱਕ ਘਟਨਾਵਾਂ ਵਾਪਰੀਆਂ ਸਨ, ਉਨ੍ਹਾਂ ਦਾ ਵੀ ‘ਬਾਤ ਦਾ ਬਤੰਗੜ’ ਬਹੁਤਾ ਮੀਡੀਆ ਤੇ ਕੁਝ ਪੱਤਰਕਾਰਾਂ ਨੇ ਹੀ ਬਣਾ ਦਿੱਤਾ ਸ ਆਸਟ੍ਰੇਲੀਆ ‘ਚ ਤਾਂ ਹਾਲੇ ਪਤਾ ਈ ਨਹੀਂ ਸੀ ਹੁੰਦਾ ਕਿ ਕੀ ਗੱਲ ਹੋਈ ਹੈ, ਤੇ ਇੰਡੀਆ ‘ਚ ਅੱਗ ਮੱਚੀ ਹੁੰਦੀ ਸੀ ਤੇ ਮਾਪੇ ਫਿਕਰਾਂ ਨਾਲ ਤੜਪਦੇ ਆਪਣੇ ਬੱਚਿਆਂ ਨੂੰ ਫੋਨ ਕਰ-ਕਰ ਕੇ ਪੁੱਛਦੇ ਹੁੰਦੇ ਕਿ ਅੱਜ ਖ਼ਬਰ ਆਈ ਐ, ਬਚ ਕੇ ਰਹੋ ਜਾਂ ਜਾਨ ਬਚਾ ਕੇ ਵਾਪਸ ਇੰਡੀਆ ਆ ਜਾਓ ਡਰਦੇ ਹੋਏ ਬਹੁਤ ਸਾਰੇ ਵਿਦਿਆਰਥੀ ਇੰਡੀਆ ਦੌੜ ਗਏ, ਫੀਸਾਂ ਭਰੀਆਂ ਰਹਿ ਗਈਆਂ, ‘ਨਾ ਘਰ ਦੇ ਰਹੇ, ਨਾ ਘਾਟ ਦੇ’ ਵਾਲੀ ਗੱਲ ਹੋਈ ਉਨ੍ਹਾਂ ਨਾਲ ਕੱਖ ਪੱਲੇ ਨਾ ਪਿਆ ਆਏ ਕਮਾਈਆਂ ਕਰਨ ਸੀ ਤੇ ਸਹੇੜ ਬੈਠੇ ਨਵੇਂ ਸਿਆਪੇ ਬਹੁਤ ਸਾਰਿਆਂ ਨੂੰ ਪੁਲਿਸ ਨੇ ਅੰਦਰ ਡੱਕਿਆ, ਪਰਚੇ ਹੋਏ, ਸਜ਼ਾਵਾਂ ਖਾਧੀਆਂ ਇੰਡੀਆ ਡਿਪੋਰਟ ਕੀਤੇ ਗਏ ਇੱਕ ਦਿਨ ਇਸ ਗੰਭੀਰ ਤੇ ਅਹਿਮ ਮੁੱਦੇ ‘ਤੇ ਇੱਕ ਮਹਿਫਿਲ਼ ‘ਚ ਗੱਲਾਂ ਤੁਰ ਪਈਆਂ ਇਸ ਮਹਿਫਿਲ ਵਿੱਚ ਉਹ ਲੋਕ ਵੀ ਬੈਠੇ ਹੋਏ ਸਨ, ਜਿਹੜੇ ਕਿਸੇ ਸਮੇਂ ਉਸ ਧਰਤੀ ‘ਤੇ ਵਿਦਿਆਰਥੀ ਬਣ ਕੇ ਆਏ ਸਨ ਤੇ ਪੜ੍ਹ-ਲਿਖ ਕੇ ਆਪਣੇ-ਆਪਣੇ ਕੰੰਮਾਂ ‘ਚ ਸਫ਼ਲ ਹੋ ਗਏ ਸਨ ਤੇ ਖੂਬ ਪੈਸੇ ਵਾਲੇ ਤੇ ਚੰਗੇ ਕੰਮਾਂ ਕਾਰਾਂ ਵਾਲੇ ਬਣ ਚੁੱਕੇ ਸਨ ਇਸ ਮਹਿਫਿਲ ਵਿੱਚ ਕੁਝ ਉਹ ਲੋਕ ਵੀ ਬੈਠੇ ਸਨ, ਜੋ ਹਾਲੇ ਵਿਦਿਆਰਥੀ ਵਜੋਂ ਆਏ ਸਨ, ਪੜ੍ਹ ਵੀ ਰਹੇ ਸਨ ਤੇ ਨਾਲ-ਨਾਲ ਕੰਮ ਵੀ ਕਰ ਰਹੇ ਸਨ, ਉਨ੍ਹਾਂ ਅੱਗੇ ਅਨੇਕਾਂ ਮੁਸ਼ਕਲਾਂ ਮੂੰਹ ਅੱਡੀ ਖੜ੍ਹੀਆਂ ਸਨ, ਤੇ ਉਨ੍ਹਾਂ ਦਾ ਪਹਿਲਾਂ ਆਏ ਤੇ ਸਫ਼ਲ ਹੋ ਚੁੱਕੇ ਪੁਰਾਣਿਆਂ ਪ੍ਰਤੀ ਇਹ ਰੋਸਾ ਵੀ ਸੀ ਕਿ ਇਹ ਹੁਣ ਕਿਸੇ ਨੂੰ ‘ਕੱਖ’ ਨਹੀਂ ਸਮਝਦੇ ਤੇ ਖਾਸ ਕਰ ਕੇ ਨਵੇਂ ਆਏ ਵਿਦਿਆਰਥੀਆਂ ਨੂੰ ਬਹੁਤ ਈਰਖਾ ਭਰੀ ਨਜ਼ਰ ਨਾਲ ਦੇਖਦੇ ਹਨ ਇਹ ਆਪਣਾ ਵੇਲਾ ਹੁਣ ਭੁੱਲ ਚੁੱਕੇ ਹਨ ਇਹ ਵੀ ਕਿਹਾ ਜਾਂਦਾ ਸੀ ਕਿ ਏਹ ‘ਕੱਲੀ ਈਰਖਾ ਹੀ ਨਹੀਂ ਕਰਦੇ, ਸਗੋਂ ਇਹ ਨਵਿਆਂ ਆਇਆਂ ਦਾ ਹੱਕ ਵੀ ਮਾਰਦੇ ਹਨ ਤੇ ਆਪੋ-ਆਪਣੇ ਵਪਾਰ ਵਿੱਚ ਇਨ੍ਹਾਂ ਤੋਂ ਕੰਮ ਕਰਵਾਕੇ ਇਨ੍ਹਾਂ ਦਾ ਬਣਦਾ ਇਵਜ਼ਾਨਾ ਵੀ ਨਹੀਂ ਦਿੰਦੇ ਤੇ ਜੇ ਕੋਈ ਬਹਿਸਬਾਜ਼ੀ ਕਰਦਾ ਹੈ ਤਾਂ ਕਹਿੰਦੇ ਹਨ ਕਿ ਪੁਲਿਸ ਨੂੰ ਫੜਾ ਦਿਆਂਗੇ ਨਵਿਆਂ ਦਾ ਇਹ ਦੋਸ਼ ਸੀ ਪੁਰਾਣਿਆਂ ‘ਤੇ
ਇਸ ਬਾਰੇ ਪੁਰਾਣੇ ਆਏ ਇਹ ਕਹਿੰਦੇ ਸਨ ਕਿ ਨਵੇਂ ਆਏ ਇਹ ਮੁੰਡੇ ਬਿਲਕੁਲ ਹੀ ਗੰਭੀਰ ਤੇ ਸੁਹਿਰਦ ਨਹੀਂ ਹਨ ਉਹ (ਪੁਰਾਣੇ) ਉਨ੍ਹਾਂ ਵੇਲਿਆਂ ‘ਚ ਬਹੁਤ ਔਖ ਨਾਲ ਇੱਥੇ ਪੁੱਜੇ ਸਨ ਤੇ ਬਹੁਤ ਕਰੜਾ ਸੰਘਰਸ਼ ਕਰਦੇ ਰਹੇ ਨੇ ਤੇ ਇਹ ਬੜੀ ਸੌਖ ਨਾਲ ਇੱਥੇ ਪੁੱਜ ਗਏ ਨੇ ਤੇ ਇਹ ਉਨ੍ਹਾਂ ਵਾਂਗ ਮਿਹਨਤ ਕਰਨ ਤੋਂ ਟਾਲਾ ਵੱਟਦੇ ਨੇ ਸਗੋਂ ਲੜਦੇ ਨੇ
ਇਓਂ ਗੱਲਾਂ ਸੁਣ-ਦੇਖ ਕੇ ਪਤਾ ਲੱਗਦਾ ਸੀ ਕਿ ਪੰਜਾਬੀ ਭਾਈਚਾਰੇ ਦੀਆਂ ਉਥੇ ਵੱਖੋ-ਵੱਖਰੀਆਂ ਸ੍ਰੇਣੀਆਂ ਬਣ ਚੁੱਕੀਆਂ ਸਨ ਤੇ ਵੱਖੋ-ਵੱਖਰੇ ਦੋਸ਼ ਲਾਉਂਦੇ ਸਨ ਇੱਕ-ਦੂਜੇ ਉੱਤੇ ਮੇਰੇ ਲਈ ਇਹ ਸਾਰੇ ਦੁੱਖਦਾਈ ਪਲ ਸਨ ਕਿ, ਕੀ ਪੰਜਾਬੀ ਕੌਮ ਨੂੰ ਇਹ ਸਰਾਪ ਹੋਇਆ-ਹੋਇਆ ਹੈ ਕਿ ਇਹ ਦੁਨੀਆਂ ਵਿੱਚ ਜਿੱਥੇ ਵੀ ਜਾਂਦੇ ਹਨ, ਆਪਸ ਵਿੱਚ ਈ ਲੜ-ਲੜ ਕੇ ਮਰਦੇ ਰਹਿੰਦੇ ਨੇ ਆਪਸੀ ਸਾੜਾ ਤੇ ਈਰਖਾ ਹਰ ਜਗ੍ਹਾ ਦੇਖਿਆ ਗਿਆ ਹੈ ਏਡੀ ਮਹਾਨ ਕੌਮ ਪੰਜਾਬੀਆ ਦੀ ਕਿਹੜੇ ਚੱਕਰਾਂ ‘ਚ ਪੈ ਗਈ ਆ?ਮੇਰੇ ਮਨ ਵਿੱਚ ਇਹ ਗੱਲ ਸੀ ਕਿ ਜੇਕਰ ਪੁਰਾਣਿਆਂ ਨੂੰ ਨਵਿਆਂ ਬਾਰੇ ਜਾਂ ਉਨ੍ਹਾਂ ਨਾਲ ਹੋਏ ਨਸਲੀ ਵਿਤਕਰੇ ਬਾਰੇ ਪੁੱਛਾਂਗਾ ਤਾਂ ਉਹ ਹੋਰ ਵੀ ਵਧਾ-ਚੜ੍ਹਾ ਕੇ ਆਪਣਾ ਪੱਖ ਦੱਸਣਗੇ  ਇਸ ਮੁੱਦੇ ਬਾਰੇ ਠੀਕ ਜਾਣਕਾਰੀ ਨਵਾਂ ਹੀ ਕੋਈ ਦੇ ਸਕਦਾ ਹੈ ਉਹ ਵੀ ਕੋਈ ਇੱਕ ਨਵਾਂ ਨਹੀਂ, ਸਗੋਂ ਕਈ ਜਣਿਆਂ ਨੂੰ ਪੁੱਛਾਂਗਾ ਕਿ ਅਸਲ ਵਿੱਚ ਇਨ੍ਹਾਂ ਦੰਗਿਆਂ ਪਿੱਛੇ ਕਹਾਣੀ ਹੈ ਕੀ ਸੀ? ਇਹ ਨਵਿਆਂ ਨੇ ਹੀ ਦੱਸਿਆ ਸੀ ਤੇ ਕਿਹਾ ਸੀ, ਅਸੀਂ ਬੜੀ ਨਿਰਪੱਖਤਾ ਨਾਲ ਇਹ ਗੱਲ ਕਹਾਂਗੇ ਕੁਝ ਉਹ ਲੋਕ, ਜੋ ਸਪਾਊਸੀ ਵੀਜ਼ੇ ‘ਤੇ ਆਪਣੀਆਂ ਮੰਗੇਤਰਾਂ ਨਾਲ ਆਏ ਸਨ, ਬਹੁਤ ਹੀ ਘੱਟ ਪੜ੍ਹੇ-ਲਿਖੇ ਹੋਏ ਸਨ ਉਹ ਲੋਕ
ਜਿਨ੍ਹਾਂ ਨੇ ਆਪਣੇ ਜ਼ਿਲ੍ਹੇ ਦੀ ਲੋਕਲ ਸਿਟੀ ਵੀ ਚੱਜ ਨਾਲ ਨਹੀਂ ਸੀ ਦੇਖੀ ਹੋਈ ਤੇ ਉਹ ਸਿੱਧੇ ਆਣ Àੁੱਤਰੇ ਮੈਲਬੌਰਨ ਵਰਗੇ ਖੂਬਸੂਰਤ ਸ਼ਹਿਰ ਜਿਵੇਂ ਕਿਸੇ ਕਮਲੀ ਨੂੰ ਬੈਟਰੀ ਲੱਭਗੀ ਤੇ ਉਹ ਦਿਨੇ ਹੀ ਜਗਾਉਂਦੀ ਫਿਰਦੀ ਸੀ, ਬਿਲੁਕਲ ਉਵੇਂ ਰੇਲਾਂ ‘ਚ ਫੋਨਾਂ ‘ਤੇ ਉੱਚੀ ਆਵਾਜ਼ ਕਰਕੇ ਗਾਣੇ ਵਜਾਉਣ ਲੱਗ, ਥੁੱਕਾਂ ਸੁੱਟਣ ਲੱਗੇ, ਗਾਲ੍ਹਾਂ ਕੱਢਣ ਲੱਗੇ, ਰਾਹ ਜਾਂਦੀਆਂ ਗੋਰੀਆਂ ਨੂੰ ਭੱਦੇ ਮਖ਼ੌਲ ਕਰਨ ਲੱਗ, ਦਾਰੂ ਪੀ ਕੇ ਲੜਨ ਲੱਗੇ, ਜਦ ਇਨ੍ਹਾਂ ਦੇ ਸੋਹਣੇ ਮੁਲਕਾਂ ਵਿੱਚ ਆ ਕੇ ਇਨ੍ਹਾਂ ਨੂੰ ਅਸੀਂ ਸਮੱਸਿਆ ਦਿਆਂਗੇ ਤਾਂ ਇਹ ਕੀ ਘੱਟ ਗੁਜ਼ਾਰਨਗੇ ਆਪਣੇ ਨਾਲ਼, ਤੁਸੀਂ ਦੱਸੋ?  ਜੇਕਰ ਕੋਈ ਪ੍ਰਦੇਸੀ ਆਪਣੇ ਨਿੱਕੇ ਜਿਹੇ ਪਿੰਡ ਵਿੱਚ ਏਦਾਂ ਦੀ ਕੋਈ ਹਰਕਤ ਕਰਦੈ ਤਾਂ ਕੀ ਆਪਾਂ ਉਸ ਨੂੰ ਬਰਦਾਸ਼ਤ ਕਰਦੇ ਆਂ,ਤੁਸੀਂ ਦੱਸੋ? ਫਿਰ ਏਹ ਕਿਵੇਂ ਬਰਦਾਸ਼ਤ ਕਰਦੇ, ਇੱਥੋਂ ਲੜਾਈ ਵਧਦੀ-ਵਧਦੀ ਹੋਰ ਪਾਸੇ ਲੈ ਗਏ, ਜੇ ਕਿਸੇ ਮੁੰਡੇ ਨੂੰ ਪੁਲਿਸ ਨੇ ਫੜਨਾ ਤਾਂ ਇਨ੍ਹਾਂ ਕਹਿਣਾ ਸਾਡੇ ਨਾਲ ਨਸਲੀ ਵਿਤਕਰਾ ਹੁੰਦੈ, ਬਥੇਰਾ ਕੁਝ ਹੋਇਆ ਬਾਈ ਜੀ, ਆਸਟ੍ਰੇਲੀਆ ਦੇ ਝੰਡੇ ਇੰਡੀਆ ‘ਚ ਸਾੜੇ ਜਾ ਰਹੇ ਸਨ ਤੇ ਸੇਕ ਸਾਨੂੰ ਇੱਥੇ ਲੱਗ ਰਿਹਾ ਸੀ ਬਾਈ ਜੀ, ਜਦ ਅਸੀਂ ਇਨ੍ਹਾਂ ਸੋਹਣੇ  ਤੇ ਵਿਕਸਤ ਮੁਲਕਾਂ ਵਿੱਚ ਆਏ ਆਂ ਰੋਜ਼ੀ- ਰੋਟੀ ਲਈ ਤਾਂ ਇੱਥੋਂ ਦਾ ਰਹਿਣ-ਸਹਿਣ ਵੀ ਤਾਂ ਸਿੱਖ ਲਈਏ ਇੰਡੀਆ ਵਾਲੀਆਂ ਭੈੜੀਆਂ ਆਦਤਾਂ ਅਸੀਂ ਉੱਥੇ ਕਿਉਂ ਨਾ ਛੱਡ ਕੇ ਆਏ? ਜੇ  ਇਹੋ ਕੜ੍ਹੀ ਇੱਥੇ ਆਣ ਕੇ ਘੋਲਣੀ ਸੀ ਤਾਂ ਫਿਰ ਇੰਡੀਆ ਈ ਰਹੀ ਜਾਂਦੇ ਇੱਕ ਦੀ ਗੱਲ ਹਾਲੇ ਮੁੱਕੀ ਨਹੀਂ ਸੀ ਕਿ ਦੂਜੇ ਵੀ ਆਪਣੀ ਗੱਲ ਕਰਨ ਲਈ ਉਤਾਵਲੇ ਹੋਏ ਪਏ ਸਨ

ਪ੍ਰਸਿੱਧ ਖਬਰਾਂ

To Top