ਕਵਿਤਾਵਾਂ

ਉਹ ਹਿੰਦੁਸਤਾਨ

[vc_row][vc_column][vc_column_text]ਉਹ ਹਿੰਦੁਸਤਾਨ ਕਿੱਥੇ ਕੁ ਹੈ?
ਕਿਤੇ ਅਸੀਂ ਵੀ ਉਸ ਨੂੰ ਦੇਖ ਲਈਏ,
ਉਹਦਾ ਨਾਂਅ ਤੇ ਨਿਸ਼ਾਨ ਕਿੱਥੇ ਕੁ ਹੈ?
ਉਹ ਦੁੱਧ ਦੀਆਂ ਨਹਿਰਾਂ ਕਿੱਧਰ ਗਈਆਂ?
ਕਿਵੇਂ ਬਦਲੀਆਂ ਵਿੱਚ ਸ਼ਰਾਬ ਦੇ?
ਜੋ ਲਾਹੌਰ ਤੋਂ ਦਿੱਲੀ ਤੱਕ ਝੂੰਮਦਾ ਸੀ,
ਕਿੰਨੇ ਟੋਟੇ ਹੋਏ ਪੰਜਾਬ ਦੇ?
ਜਿਸ ਦਫਨ ਕੀਤਾ ਇਨਸਾਨੀਅਤ ਨੂੰ,
ਉਹ ਕਬਰਿਸਤਾਨ ਕਿੱਥੇ ਕੁ ਹੈ?
ਜਿਹੜਾ ਸਾਰੇ ਜਹਾਨ ਤੋਂ ਅੱਛਾ ਸੀ…
ਉਹ ਸੋਨੇ ਦੀ ਚਿੜੀ ਕਿਹੜੀ ਹੈ?
ਜਿਸਦਾ ਨਾਂਅ ਭਾਰਤ ਰੱਖਿਆ ਹੈ
ਉਹ ਕਿਹੜੇ ਖੰਭਾਂ ਨਾਲ ਉੱਡਦੀ ਸੀ?
ਕਿਸ ਨਾਗ ਆਲ੍ਹਣੇ ਡੱਸਿਆ ਹੈ?
ਜਿਹੜਾ ਇਸ ਤੋਂ ਸਭ ਕੁਝ ਵਾਰ ਦੇਵੇ,
ਉਹ ਬਲਵਾਨ ਕਿੱਥੇ ਕੁ ਹੈ?
ਜਿਹੜਾ ਸਾਰੇ ਜਹਾਨ ਤੋਂ ਅੱਛਾ ਸੀ…
ਜਿਹਨੂੰ ਪਿਆਰ-ਮੁਹੱਬਤ ਕਹਿੰਦੇ ਸੀ,
ਉਹ ਕਿਹੜੇ ਭੋਰੇ ਉੱਤਰ ਗਏ?
ਧੀ ਭੈਣ ਨੂੰ, ਧੀ ਭੈਣ ਸਮਝਣ ਤੋਂ,
ਕਿਉਂ ਹੁਣ ਦੇ ਲੋਕੀ ਮੁੱਕਰ ਗਏ?
ਜੋ ਧਰਮ ਦੀ ਦੌਲਤ ਨਿਗਲ ਗਿਆ,
ਉਹ ਸ਼ੈਤਾਨ ਕਿੱਥੇ ਕੁ ਹੈ?
ਜਿਹੜਾ ਸਾਰੇ ਜਹਾਨ ਤੋਂ ਅੱਛਾ ਸੀ…
ਜਿਸ ਸਾਂਝ ‘ਤੇ ਭਾਰਤ ਉੱਚਾ ਸੀ,
ਹੁਣ ਕਿੱਥੋਂ ਲਿਆਵਾਂਗੇ ਬੀਬਾ?
ਇੱਕੋ ਭਾਂਡੇ ਹਿੰਦੂ, ਮੁਸਲਿਮ, ਸਿੱਖ,
ਕਿਵੇਂ ਵੰਡ ਕੇ ਖਾਵਾਂਗੇ ਬੀਬਾ?
ਜਿਹੜਾ ਸੱਚ ਦੀ ਸੂਰਤ ਵਿਖਾ ਦੇਵੇ,
ਉਹ ਵਿਦਵਾਨ ਕਿੱਥੇ ਕੁ ਹੈ?
ਜਿਹੜਾ ਸਾਰੇ ਜਹਾਨ ਤੋਂ ਅੱਛਾ ਸੀ…
ਰਣਜੀਤ ਕੁਮਾਰ,
ਅਬੋਹਰ[/vc_column_text][/vc_column][/vc_row][vc_row][vc_column width=”1/2″][vc_column_text]

ਦਲੀਲ

ਜ਼ਹਿਨੀਅਤ ‘ਚ ਉਪਜ ਕੇ, ਹਰਫ਼ਾਂ ਮੇਰਿਆਂ ਨੂੰ,
ਮੈਂ ਕਿੰਜ ਅਹਿਸਾਸਾਂ ਨਾਲ ਤੋਲ ਦਿਆਂ।
ਵੀਰਾਂ ਦੀ ਇੱਜ਼ਤ ਤੇ, ਬਾਬਲ ਦੀ ਪੱਤ ਨੂੰ,
ਕਿੰਜ਼ ਮਿੱਟੀ ਦੇ ਵਿੱਚ ਰੋਲ ਦਿਆਂ।
ਧੀ ਦੇ ਲਈ ਬੁਣੇ ਜੋ ਸੁਪਨੇ ਮੇਰੀ ਮਾਂ ਦੇ,
ਕਿੰਜ ਉਹਦੀਆਂ ਰੀਝਾਂ ਨੂੰ ਤੋੜ ਦਿਆਂ।
ਹੱਕ ਆਪਣੇ ਲਈ ਲੜਾਂਗੀ ਜ਼ਰੂਰ,
ਪਰ ਮੈਂ ਆਪਣੇ ਹੀ ਅਕਸ ਨੂੰ,
ਕਿੰਜ ਡਾਢਿਆਂ ਅੱਗੇ ਫ਼ਰੋਲ ਦਿਆਂ।
ਅਜ਼ਾਦ ਹੋਵਾਂਗੀ, ਤੇ ਕਰਾਂਵਗੀ ਹਰ ਔਰਤ ਨੂੰ,
ਮੈਂ ਦਲੀਲਾਂ ਔਰਤਾਂ ਦੇ ਹੱਕ ‘ਚ ਨਿਰੋਲ ਦਿਆਂ।
ਤੰਗਦਿਲੀ ਤੇ ਹੀਣੀ ਸੋਚ ਨੂੰ ਮੈਂ,
ਇਸ ਸਮਾਜ ‘ਚੋਂ ਮੁੱਢ ਤੋਂ ਹੀ ਖੋਰ ਦਿਆਂ।
ਡਰਦੀ ਬਦਨਾਮੀ ਤੋਂ ਚੰਦਰੀ ਲੋਕਾਈ ਤੋਂ,
ਕਿੰਜ ਹੌਂਸਲੇ ਆਪਣੇ ਨੂੰ ਕਰ ਕਮਜ਼ੋਰ ਦਿਆਂ।
ਵਾਂਗ ਜਿਵੇਂ ਮੈਂ ਕਿੱਲੇ ਬੰਨੀ,
ਸੰਗਲ ਦੇ ਦਾਇਰੇ ਦੀ ਸੀਮਾ ਅੰਦਰ,
ਕਿੰਜ ਅੱਤਿਆਚਾਰ ਮੈਂ ਹੁਣ ਹੋਰ ਹੋਣ ਦਿਆਂ।
ਕਦੇ ਮੂੰਹ ‘ਤੇ ਤੇਜ਼ਾਬ ਮੇਰੇ, ਕਦੇ ਕੁੱਖ ‘ਚ ਹੀ,
ਕਦੇ ਚੜ੍ਹਦੀ ਬਲੀ ਦਾਜ ਦੀ,
ਮੇਰੇ ਵਜੂਦ ਨੂੰ ਖ਼ਤਮ ਕਰਨ ਦਾ,
ਦੱਸੋ ਸਬੂਤ ਮੈਂ ਕੀ ਹੋਰ ਦਿਆਂ?
ਪੜ੍ਹਾਂਗੀ, ਅੱਗੇ ਵਧਾਂਗੀ, ਨਾਂਅ ਰੌਸ਼ਨ ਕਰਾਂਗੀ,
ਉੱਡ ਲੈਣ ਦਿਓ ਮੈਨੂੰ, ਆਜ਼ਾਦ ਪੰਛੀ ਬਣ ਕੇ,
ਮੈਂ ਹੁਣ ਇਹ ਦਲੀਲ ਦਿਆਂ।
ਬੱਸ ਮੈਂ ਇਸੇ ਹੱਕ ‘ਤੇ ਜ਼ੋਰ ਦਿਆਂ,
ਜ਼ਹਿਨੀਅਤ ‘ਚ ਉਪਜ ਕੇ, ਹਰਫ਼ਾਂ ਮੇਰਿਆਂ ਨੂੰ,
ਮੈਂ ਕਿੰਜ ਅਹਿਸਾਸਾਂ ਨਾਲ ਤੋਲ ਦਿਆਂ।
ਗੁਰਪ੍ਰੀਤ ਕੌਰ ਮਾਨ,
ਡਰੋਲੀ (ਪਟਿਆਲਾ)
ਮੋ. 98727-60171[/vc_column_text][vc_column_text]

ਮਾਏ ਨੀ ਮਾਏ

ਮਾਏ ਨੀ ਮਾਏ ਮੈਨੂੰ ਲੈ ਦੇ ਚਰਖੜਾ,
ਪਿਆਰ ਦੇ ਤੰਦੜੇ ਪਾਵਾਂ।
ਮਾਏ ਨੀ ਮਾਏ ਮੈਨੂੰ ਲੈ ਦੇ ਅਟੇਰਨ,
ਮਸਤੀ ਦੇ ਨਾਲ ਘੁਮਾਵਾਂ।
ਮਾਏ ਨੀ ਮਾਏ ਮੈਨੂੰ ਲਾ ਦੇ ਖੱਡੜੀ,
ਲਾ-ਲਾ ਰੀਝਾਂ ਮੈਂ ਖੇਸ ਬਣਾਵਾਂ।
ਮਾਏ ਨੀ ਮਾਏ ਮੈਨੂੰ ਲਿਆ ਦੇ ਅੱਡੜਾ,
ਦਰੀਆਂ ਮੈਂ ਖੂਬ ਬਣਾਵਾਂ।
ਮਾਏ ਨੀ ਮਾਏ ਮੈਨੂੰ ਲੈ ਦੇ ਚੁੰਨੜੀ,
ਕਦੀ ਸਿਰ ਤੋਂ ਨਾ ਸਿਰਕਾਵਾਂ।
ਮਾਏ ਨੀ ਮਾਏ ਮੈਨੂੰ ਲੈ ਦੇ ਪਰਾਂਦਾ,
ਗੁੰਦ ਵਾਲਾਂ ਦਾ ਨਾਗ ਬਣਾਵਾਂ।
ਮਾਏ ਨੀ ਮਾਏ ਮੈਨੂੰ ਲੈ ਦੇ ਘੱਗਰਾ,
ਨੱਚ-ਨੱਚ ਮੈਂ ਕਿੱਕਲੀ ਪਾਵਾਂ।
ਮਾਏ ਨੀ ਮਾਏ ਮੈਨੂੰ ਲੈ ਦੇ ਕਜਲਾ,
ਪਾ ਅੱਖੀਆਂ ‘ਚ ਚੰਨ ਨੂੰ ਚਿੜਾਵਾਂ।
ਮਾਏ ਨੀ ਮਾਏ ਮੈਨੂੰ ਲੈ ਦੇ ਰੰਗ ਰੰਗੀਲੇ,
ਗੰਧੋਲੀਆਂ ਉੱਪਰ ਵੇਲ ਬੂਟੀਆਂ ਪਾਵਾਂ।
ਮਾਏ ਨੀ ਮਾਏ ਮੈਨੂੰ ਲੈ ਦੇ ਝਾਂਜਰਾਂ,
ਪਾ ਪੈਰੀਂ ਛਣਕਾਵਾਂ।
ਮਾਏ ਨੀ ਮਾਏ ਮੈਨੂੰ ਖੰਭ ਲੱਗ ਜਾਵਣ,
ਮੈਂ ਅੰਬਰੀਂ ਉਡਾਰੀਆਂ ਲਾਵਾਂ।
ਅੰਬਰੋਂ ਤਾਰੇ ਤੋੜ ਨੀ ਮਾਏ,
ਤੇਰੀ ਝੋਲੀ ਦੇ ਵਿੱਚ ਪਾਵਾਂ।
ਸਦਾ ਸੁਖੀ ਤੂੰ ਰਹੀਂ ਨੀ ਮਾਏ,
ਰਹਾਂ ਬਣਕੇ ਤੇਰਾ ਪਰਛਾਵਾਂ।
ਮਾਏ ਨੀ ਮਾਏ ਤੈਨੂੰ ਮੇਰੀ ਉਮਰ ਲੱਗ ਜਾਵੇ,
ਇਹੋ ਰੱਬ ਕੋਲੋਂ ਮੰਗਾਂ ਦੁਆਵਾਂ।
ਹਾਂ! ਇਹੋ ਰੱਬ ਕੋਲੋਂ…..
ਹਰਦੇਵ ਇੰਸਾਂ,
ਰਾਮਗੜ੍ਹ ਚੂੰਘਾਂ (ਸ੍ਰੀ ਮੁਕਤਸਰ ਸਾਹਿਬ)
ਮੋ. 98552-50922 [/vc_column_text][vc_column_text]

ਛੱਲਾ

ਛੱਲਾ ਰੱਖਿਆ ਤੂੜੀ ‘ਤੇ, ਛੱਲਾ ਰੱਖਿਆ ਤੂੜੀ ‘ਤੇ,
ਰੱਬ ਕੋਲੋਂ ਪੁੱਤ ਮੰਗਦੈਂ, ਧੀ ਸੁੱਟ ਕੇ ਰੂੜੀ ‘ਤੇ।
ਛੱਲਾ ਰੱਖਿਆ ਝੀਲਾਂ ‘ਤੇ, ਛੱਲਾ ਰੱਖਿਆ ਝੀਲਾਂ ‘ਤੇ,
ਮਾਪਿਆਂ ਨੂੰ ਪਾਣੀ ਨਾ ਪੁੱਛੇਂ, ਸੇਵਾ ਕਰਦੈਂ ਛਬੀਲਾਂ ‘ਤੇ।
ਛੱਲਾ ਰੱਖਿਆ ਬਾਰੀ ‘ਤੇ, ਛੱਲਾ ਰੱਖਿਆ ਬਾਰੀ ‘ਤੇ,
ਦੁੱਖ ਦੇਵੇਂ ਦੂਜਿਆਂ ਨੂੰ, ਰੋਵੇਂ ਆਪਣੀ ਵਾਰੀ ‘ਤੇ।
ਛੱਲਾ ਰੱਖਿਆ ਗਾਨੀ ‘ਤੇ, ਛੱਲਾ ਰੱਖਿਆ ਗਾਨੀ ‘ਤੇ,
ਢਲਜੂ ਦੁਪਹਿਰ ਵਾਂਗਰਾਂ, ਕਾਹਦਾ ਮਾਣ ਜਵਾਨੀ ‘ਤੇ।
ਛੱਲਾ ਰੱਖਿਆ ਨੀਂਹਾਂ ‘ਤੇ, ਛੱਲਾ ਰੱਖਿਆ ਨੀਂਹਾਂ ‘ਤੇ,
ਪੁੱਤਾਂ ਨੇ ਜ਼ਮੀਨ ਵੰਡਣੀ, ਦੁੱਖ ਵੰਡਣੇ ਧੀਆਂ ਨੇ।
ਲੱਕੀ ਚਾਵਲਾ,
ਸ੍ਰੀ ਮੁਕਤਸਰ ਸਾਹਿਬ
ਮੋ. 94647-04852[/vc_column_text][/vc_column][vc_column width=”1/2″][vc_column_text]

ਗਰੀਬੀ

ਤੱਕ ਲਾਚਾਰੀ ਗਰੀਬੀ ਵਾਲੀ,
ਦਿਲ ਚੰਦਰਾ, ਜ਼ਾਰੋ-ਜ਼ਾਰ ਰੋਈ ਜਾਂਦਾ ਏ।
ਖਾਲੀ ਪਈ ਸਬ੍ਹਾਤ ਹੋਈ ਕਾਲੀ,
ਹੰਝੂ, ਅੱਖ ਅਧਮੋਈ ‘ਚ ਚੋਈ ਜਾਂਦਾ ਏ।
ਬਾਪੂ ਖੇਤ ਗਿਆ, ਕਦੇ ਨਾ ਮੁੜਿਆ,
ਵੀਰਾ ਵਿਆਹ ਵਾਲੇ ਚਾਅ ਪਰੋਈ ਜਾਂਦਾ ਏ।
ਕਾਹਤੋਂ ਗਰੀਬ ਦੀ ਜੂਨ ਜੱਗ ਆਈ,
ਬਾਣੀਆਂ ਬਰੂਹੀਂ ਨਿੱਤ ਆ ਖਲੋਈ ਜਾਂਦਾ ਏ।
ਲੀਡਰਾਂ ਰਲ ਦੇਸ਼ ਖਾ ਲਿਆ ‘ਰੰਧਾਵਾ’,
ਗਰੀਬ ਸਿਰ ਕਰਜਾ ਕੰਧਾਂ ਹਲੋਈ ਜਾਂਦਾ ਏ।
ਵਰਿੰਦਰ ਕੌਰ ਰੰਧਾਵਾ,
ਜੈਤੋ ਸਰਜਾ  (ਗੁਰਦਾਸਪੁਰ)
ਮੋ. 96468-52416 [/vc_column_text][vc_column_text]

ਟੱਚ ਫੋਨ

ਮੁੰਡੇ ਨੇ ਲਿਆਂਦਾ ਫੋਨ ਨਵਾਂ ਟੱਚ ਜੀ,
ਬੈਠ ਜੇ ਸਵੇਰੇ ਬੈੱਡ ਉੱਤੇ ਜੱਚ ਜੀ
ਬਾਪੂ ਜਾਵੇ ਲੜੀ ਕੋਈ ਕੰਮ ਕਰ ਲੈ,
ਪਊ ਪਛਤਾਉਣਾ ਪੁੱਤ ਹੁਣ ਪੜ੍ਹ ਲੈ
ਇੱਕ ਕੰਨ ਸੁਣੀ ਦੂਜੇ ਕੰਨ ਕੱਢ’ਤੀ,
ਕਾਕਾ ਜੀ ਨੇ ਟੈਨਸ਼ਨ ਲੈਣੀ ਛੱਡ’ਤੀ
ਹੋ ਗਿਆ ਮਰੀਜ਼ ਬੱਸ ਫੇਸਬੁੱਕ ਦਾ,
ਕਰੇ ਨਾ ਫਿਕਰ ਮੁੰਡਾ ਰੋਟੀ-ਟੁੱਕ ਦਾ
ਦੋਸਤਾਂ ਦੇ ਨਾਲ ਚੈਟ ਵਿੱਚ ਰੁੱਝਿਆ,
ਕਦੇ ਹੈਪੀ ਮੂਡ ਕਦੇ ਰਹੇ ਬੁਝਿਆ
ਵਿੰਗਾ-ਟੇਢਾ ਹੋ ਕੇ ਸੈਲਫੀ ਜਿਹੀ ਖਿੱਚ ਕੇ,
ਕਰੇ ਅੱਪਲੋਡ ਗੋਤ ਥੱਲੇ ਲਿਖ ਕੇ
ਬਿੰਦੇ-ਬਿੰਦੇ ਵੇਖੇ ਲਾਈਕ ਤੇ ਕੁਮੈਂਟ ਜੀ,
ਬੈਟਰੀ ਵੀ ਰੱਖੇ 100 ਪਰਸੈਂਟ ਜੀ
ਹਿੱਲਜੂ ਦਿਮਾਗ ਬੇਬੇ ਕਹਿੰਦੀ ਏਸ ਦਾ,
ਨਾਲੇ ਮੁੰਡਾ ਫੈਨ ਕਾਰਾਂ ਵਾਲੀ ਰੇਸ ਦਾ
ਸੈਮਸੰਗ, ਨੋਕੀਆ ਤੇ ਕਦੇ ਆਈ ਫੋਨ,
ਚੱਕਵੀਂ ਲਗਾ ਪੱਟੂ ਰੱਖੇ ਰਿੰਗ ਟੋਨ
ਪੇਪਰਾਂ ‘ਚ ਬੈਠਾ ਆਸੇ-ਪਾਸੇ ਝਾਕਦਾ,
ਯਾਦ ਕਰੇ ਬਾਪੂ ਸੀ ਗਾ ਸੱਚ ਆਖਦਾ
ਆ ਗਿਆ ਨਤੀਜਾ ਹੋਇਆ ਕਾਕਾ ਫੇਲ੍ਹ ਜੀ,
ਘਰੇ ਆਇਆ ਬਾਪੂ ਨੇ ਬਣਾ’ਤੀ ਰੇਲ ਜੀ
ਗੁਰਸੇਵਕ ਸੇਵੀ
ਮੋ. 94170-12301[/vc_column_text][vc_column_text]

ਲੋਕ ਤੱਥ

ਦਿਲ ਵਿੱਚ ਰੱਖੀਏ ਨਾ ਸੋਚ ਮਾੜੀ ਜੀ,
ਆਪ ਤੋਂ ਵੱਡੇ ਦੇ ਨਾਲ ਕਾਹਦੀ ਯਾਰੀ ਜੀ
ਨਿੱਕੀ-ਨਿੱਕੀ ਗੱਲੋਂ ਨਾ ਕਦੇ ਵੀ ਲੜੀਏ,
ਵੱਡਿਆਂ ਦਾ ਦਿਲੋਂ ਸਤਿਕਾਰ ਕਰੀਏ
ਯਾਰ ਦਾ ਨਾ ਕਦੇ ਵੀ ਪਿੱਛਾ ਤਕਾਈਏ ਜੀ,
ਲਾਕੇ ਯਾਰੀ ਓੜ ਦੇ ਤਾਈਂ ਨਿਭਾਈਏ ਜੀ
ਦੁੱਖ ਵੇਲੇ ਨਾਲ ਧਿਰ ਬਣ ਖੜ੍ਹੀਏ,
ਵੱਡਿਆਂ ਦਾ ਦਿਲੋਂ ਸਤਿਕਾਰ ਕਰੀਏ
ਨਸ਼ੇ ਲਾ ਕੇ ਪੁੱਤ ਨਾ ਬੇਗਾਨਾ ਪੱਟੀਏ,
ਚੰਗੇ ਕੰਮੀਂ ਸ਼ੋਭਾ ਜੱਗ ਵਿਚੋਂ ਖੱਟੀਏ
ਜਾਮਨੀ ਨਾ ਜਣੇ-ਖਣੇ ਦੀ ਜੀ ਭਰੀਏ,
ਵੱਡਿਆਂ ਦਾ ਦਿਲੋਂ ਸਤਿਕਾਰ ਕਰੀਏ
ਓਪਰੇ ਨੂੰ ਕਦੇ ਵੀ ਘਰੇ ਲਿਆਓ ਨਾ,
ਅਣਜਾਣ ਤੋਂ ਕਦੇ ਕੁੱਝ ਲੈ ਕੇ ਖਾਓ ਨਾ
ਆਪਣਿਆਂ ਲਈ ਜਾਨ ਤਲੀ ਧਰੀਏ,
ਵੱਡਿਆਂ ਦਾ ਦਿਲੋਂ ਸਤਿਕਾਰ ਕਰੀਏ
ਸ਼ਰਮਾ ਜੋ ਦੱਦਾਹੂਰ ਵਾਲਾ ਕਹਿੰਦਾ ਹੈ,
ਬੰਦਾ ਓਹੀ ਜੱਗ ਵਿੱਚ ਸੁਖੀ ਰਹਿੰਦਾ ਹੈ
ਸਦਾ ਦੁੱਖਾਂ ਅਤੇ ਦਰਦਾਂ ਨੂੰ ਦਿਲੋਂ ਹਰੀਏ,
ਵੱਡਿਆਂ ਦਾ ਦਿਲੋਂ ਸਤਿਕਾਰ ਕਰੀਏ
ਜਸਵੀਰ ਸ਼ਰਮਾ ਦੱਦਾਹੂਰ
(ਸ੍ਰੀ ਮੁਕਤਸਰ ਸਾਹਿਬ)
ਮੋ. 94176-22046[/vc_column_text][vc_column_text]

ਧੀਆਂ ਦਾ ਹੱਕ

ਮੁੰਡੇ ਦੀ ਹਰ ਸ਼ਰਾਰਤ ਚੰਗੀ ਲੱਗਦੀ ਐ,
ਪਰ ਧੀਆਂ ਦੇ ਹਰ ਕੰਮ ‘ਤੇ ਪਾਬੰਦੀ ਲੱਗਦੀ ਐ
ਕੀ ਇਨ੍ਹਾਂ ਦੀ ਦੁਨੀਆ ਘਰ ਦੀ ਚਾਰਦੀਵਾਰੀ ਤੱਕ ਐ?
ਲੋਕੋ, ਕੁੜੀਆਂ ਨੂੰ ਵੀ ਤਾਂ ਹੱਸਣ-ਖੇਡਣ ਦਾ ਹੱਕ ਐ
ਪੁੱਤ ਨੂੰ ਕਹਿੰੰੰਦੇ ਆਹ ਚੱਕ ਪੈਸੇ ਜਿੰਨਾ ਮਰਜ਼ੀ ਪੜ੍ਹਜਾ,
ਜੇ ਕੁੜੀ ਪੜ੍ਹਣਾ ਚਾਵ੍ਹੇ, ਕਹਿੰਦੇ ਬਹੁਤੀ ਨਾ ਬੋਲ ਚੁੱਪ ਕਰਜਾ
ਮੁੰਡਾ ਕਾਲਜ ਪੜ੍ਹ ਸਕਦੈ, ਫਿਰ ਧੀ ਨੂੰ ਕਾਹਦੀ ਜੱਕ ਐ?
ਲੋਕੋ, ਕੁੜੀਆਂ ਨੂੰ ਵੀ ਤਾਂ….
ਨਾਲੇ ਮਾਂ ਨਾਲ ਘਰਦੇ ਸਾਰੇ ਕੰਮ ਕਰਾਉਂਦੀ ਐ,
ਤਾਂ ਵੀ ਪੇਪਰਾਂ ਵਿਚ ਪਹਿਲੇ ਨੰਬਰ ‘ਤੇ ਆÀੁਂਦੀ ਐ
ਫਿਰ ਦੱਸੋ ਧੀ ਪੁੱਤ ਨਾਲੋਂ ਕਿਹੜੀ ਗੱਲੋਂ ਘੱਟ ਐ?
ਲੋਕੋ, ਕੁੜੀਆਂ ਨੂੰ ਵੀ ਤਾਂ….
ਜੇ ਮਨ ਦੀ ਭਾਵਨਾ ਸਖੀਆਂ ਨੂੰ ਦੱਸਦੀ ਐ ਤਾਂ ਕੀ ਹੋਇਆ?
ਦੋ ਘੜੀਆਂ ਵਿਚਾਰੀ ਖੁੱਲ੍ਹ ਕੇ ਹੱਸਦੀ ਐ ਤਾਂ ਕੀ ਹੋਇਆ?
ਖੁੱਲ੍ਹ ਕੇ ਜਿਊਣ ਦਿਓ, ਇਹਦੀ ਹਜੇ ਨਿਆਣੀ ਮੱਤ ਐ,
ਲੋਕੋ, ਕੁੜੀਆਂ ਨੂੰ ਵੀ ਤਾਂ….
ਸੰਗ ਸ਼ਰਮ ਤੇ ਇੱਜ਼ਤ ਦਾ ਗਹਿਣਾ ਨਾਲ ਰੱਖਦੀ ਐ,
ਹਰ ਕਦਮ ‘ਤੇ ਬਾਬਲ ਦੀ ਪੱਗ ਦਾ ਖਿਆਲ ਰੱਖਦੀ ਐ
ਏਸ ਦੇਵੀ ਦੇ ਰੂਪ ‘ਤੇ ਦੁਨੀਆ ਨੂੰ ਹਜੇ ਵੀ ਸ਼ੱਕ ਐ,
ਲੋਕੋ, ਕੁੜੀਆਂ ਨੂੰ ਵੀ ਤਾਂ….
ਹਰੀਸ਼ ਸ਼ਰਮਾ,
ਬੱਲਰ੍ਹਾਂ (ਸੰਗਰੂਰ)
ਮੋ. 98723-78565[/vc_column_text][/vc_column][/vc_row]

ਪ੍ਰਸਿੱਧ ਖਬਰਾਂ

To Top