Breaking News

ਉੱਚ ਤੇ ਤਕਨੀਕੀ ਸਿੱਖਿਆ ਲਈ 22660 ਕਰੋੜ ਰੁਪਏ ਦੀ ਸਹਾਇਤਾ ਨੂੰ ਮਨਜ਼ੂਰੀ

ਨਵੀਂ ਦਿੱਲੀ। ਕੇਂਦਰੀ ਮੰਤਰੀ ਮੰਡਲ ਨੇ ਉੱਚ ਸਿੱਖਿਆ ਦੀ ਗੁਣਵੱਤਾ ਦੀ ਦਿਸ਼ਾ ‘ਚ ਸੋਧ ਤੇ ਨਵਾਚਾਰ ਨੂੰ ਵਧਾਉਣ ਤੇ ਪੱਛੜੇ ਸੂਬਿਆਂ ‘ਚ ਤਕਨੀਕੀ ਸਿੱਖਿਆ ਦੇ ਵਿਕਾਸ ਲਈ ਅੱਜ ਦੋ ਵੱਡੇ ਫ਼ੈਸਲੇ ਕੀਤੇ ਜਿਸ ਤਹਿਤ ਕੁੱਲ 22660 ਕਰੋੜ ਦੀ ਆਰਥਿਕ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਅੱਜ ਮੰਤਰੀ ਮੰਡਲ ਦੀ ਬੈਠਕ ‘ਚ ਇੱਕ ਹਜ਼ਾਰ ਕਰੋੜ ਰੁਪਏ ਦੇ ਸਰਕਾਰੀ ਨਿਵੇਸ਼ ਨਾਲ ਉੱਚ ਸਿੱਖਿਆ ਏਜੰਸੀ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਜੋ 20 ਹਜ਼ਾਰ ਕਰੋੜ ਰੁਪਏ ਬਾਜ਼ਾਰ ਤੇ ਉਦਯੋਗਜਗਤ ਤੋਂ ਇਕੱਠੇ ਕਰੇਗੀ।

ਪ੍ਰਸਿੱਧ ਖਬਰਾਂ

To Top