ਲੇਖ

ਉੱਤਰੀ ਕੋਰੀਆ ‘ਤੇ ਸ਼ਿਕੰਜਾ ਕਸਣਾ ਜ਼ਰੂਰੀ

ਉੱਤਰੀ ਕੋਰੀਆ ਨੇ 10 ਸਾਲਾਂ ‘ਚ ਪੰਜਵਾਂ ਪਰਮਾਣੂ ਪਰੀਖਣ ਕੀਤਾ ਹੈ ਇਹ ਪਰੀਖਣ ਦੇਸ਼  ਦੇ 68ਵੇਂ ਸਥਾਪਨਾ ਦਿਵਸ ਮੌਕੇ ਕੀਤਾ ਗਿਆ   ਇਸ ਪਰੀਖਣ ਤੋਂ ਬਾਅਦ ਦੁਨੀਆ ਦੀਆਂ ਮਹਾਂਸ਼ਕਤੀਆਂ ਤੋਂ ਬੇਪਰਵਾਹ ਉੱਤਰ ਕੋਰੀਆ ਨੇ ਸਫਲ ਪਰੀਖਣ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਉਸਦੇ ਬੈਲਿਸਟਿਕ ਰਾਕੇਟ ਪਰਮਾਣੂ ਹਥਿਆਰ ਲਿਜਾਣ ‘ਚ ਸਮਰੱਥ ਹਨ   ਉੱਥੋਂ  ਦੇ ਰਾਸ਼ਟਰੀ ਟੈਲੀਵੀਜਨ ਨੇ ਦਾਅਵਾ ਕੀਤਾ ਕਿ ਇਹ ਉਨ੍ਹਾਂ  ਦੇ  ਦੇਸ਼  ਦੇ ਪਰਮਾਣੂ ਪਰੀਖਣਾਂ ‘ਚ ਸਭ ਤੋਂ ਤਾਕਤਵਰ ਬੰਬ ਸੀ ਇਸ ਤੋਂ ਬਾਅਦ ਹੁਣ ਉੱਤਰ ਕੋਰੀਆ ਕਿਸੇ ਵੀ ਦੇਸ਼ ‘ਤੇ ਪਰਮਾਣੂ ਹਮਲਾ ਕਰ ਸਕਦਾ ਹੈ
ਪਰੀਖਣ ਵਾਲੀ ਥਾਂ ਪੁੰਜੇਰੀ  ਦੇ ਆਸਪਾਸ 5.3 ਤੀਬਰਤਾ  ਦੇ ਨਕਲੀ ਭੁਚਾਲ  ਦੇ ਝਟਕੇ ਮਹਿਸੂਸ ਕੀਤੇ ਗਏ ਅਮਰੀਕੀ ਭੂ-ਗਰਭ  ਸਰਵੇਖਣ ਤੋਂ ਲੈ ਕੇ ਯੂਰਪੀ ਏਜੰਸੀਆਂ ਨੇ ਭੂਚਾਲ ਦੀ ਪੁਸ਼ਟੀ ਕੀਤੀ ਹੈ ਇਸ ਪਰੀਖਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਉੱਤਰ ਕੋਰੀਆ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦੇ ਨਾਲ ਹਾਲਾਤਾਂ ‘ਤੇ ਵਿਚਾਰ ਕਰਨ ਲਈ ਦੱਖਣੀ ਕੋਰੀਆ ਅਤੇ ਜਾਪਾਨ ਦੇ ਰਾਸ਼ਟਰ ਮੁਖੀਆਂ ਨਾਲ ਗੱਲਬਾਤ ਵੀ ਕੀਤੀ ਹੈ  ਦੂਜੇ ਪਾਸੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਉੱਤਰ ਕੋਰੀਆ ‘ਤੇ ਨਵੀਆਂ ਪਬੰਦੀਆਂ ਲਾਉਣ ਨੂੰ ਲੈ ਕੇ ਸਹਿਮਤੀ ਵੀ ਬਣਦੀ ਵਿਖਾਈ ਦੇ ਰਹੀ ਹੈ ਇੱਕ ਐਮਰਜੰਸੀ ਬੈਠਕ ਦੌਰਾਨ ਸੰਯੁਕਤ ਰਾਸ਼ਟਰ ਚਾਰਟਰ  ਦੀ ਧਾਰਾ 41  ਦੇ ਤਹਿਤ ਪਾਬੰਦੀ ਸਬੰਧੀ ਤਜਵੀਜ਼ ਦਾ ਖਰੜਾ ਬਣਾਉਣ ‘ਤੇ ਵੀ ਸਹਮਤੀ ਬਣੀ ਹੈ
ਉੱਤਰ ਕੋਰੀਆ ਨੇ ਇਸ ਸਾਲ ਜਨਵਰੀ ‘ਚ ਹਾਈਡ੍ਰੋਜਨ ਬੰਬ ਦਾ ਪਰੀਖਣ ਕੀਤਾ ਸੀ ਇਹ ਪਰਮਾਣੂ ਬੰਬ ਤੋਂ 100 ਗੁਣਾ ਜ਼ਿਆਦਾ ਖਤਰਨਾਕ ਹੁੰਦਾ ਹੈ ਤਾਜ਼ਾ ਪਰੀਖਣ ਤੋਂ ਬਾਅਦ ਜੋ  ਨਕਲੀ ਭੁਚਾਲ ਪੈਦਾ ਹੋਇਆ ਉਸਦੀ ਤੀਬਰਤਾ  ਦੇ ਆਧਾਰ ‘ਤੇ ਵਿਗਿਆਨੀ ਇਸ ਪਰਮਾਣੂ ਪਰੀਖਣ ‘ਚ ਇਸਤੇਮਾਲ ਕੀਤੇ ਗਏ ਬੰਬ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰ ਰਹੇ ਹਨ ਜਿਸਦੇ ਸਿੱਟਿਆਂ ਤੋਂ ਪਤਾ ਲੱਗੇਗਾ ਕਿ ਇਹ ਇੱਕੋ ਜਿਹੇ ਪਰਮਾਣੂ ਜਾਂ ਹਾਈਡ੍ਰੋਜਨ ਬੰਬ ਸਨ ਜਾਂ ਫਿਰ ਥਰਮੋਨਿਊਕਲੀਅਰ ਬੰਬ ਸਨ   ਕੁੱਝ ਮਾਹਿਰਾਂ  ਦੀ ਰਾਏ ਹੈ ਕਿ ਇਹ 20 ਤੋਂ 30 ਕਿਲੋਟਨ ਸਮਰੱਥਾ ਦਾ ਬੰਬ ਸੀ   ਹਾਲਾਂਕਿ ਦੱਖਣ ਕੋਰੀਆਈ ਫੌਜ ਨੇ ਦਾਅਵਾ ਕੀਤਾ ਹੈ ਕਿ ਬੰਬ ਦੀ ਸਮਰੱਥਾ 10 ਕਿਲੋਟਨ ਤੱਕ ਦੀ ਸੀ  ਜੋ ਹੀਰੋਸ਼ੀਮਾ ‘ਤੇ ਸੱਟੇ ਗਏ  ਘਾਤਕ ਪਰਮਾਣੂ ਬੰਬ ਤੋਂ ਘੱਟ ਹੈ ਇਸ ਬੰਬ ਦੀ ਸਮਰੱਥਾ 15 ਕਿਲੋਟਨ ਤੱਕ ਦੱਸੀ ਗਈ ਸੀ
ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਜਾਪਾਨ  ਦੇ ਸ਼ਹਿਰ ਹੀਰੋਸ਼ੀਮਾ ‘ਤੇ 6 ਅਗਸਤ ਤੇ ਨਾਗਾਸਾਕੀ ‘ਤੇ 9 ਅਗਸਤ 1945 ਨੂੰ ਪਰਮਾਣੂ ਬੰਬ ਸੁੱਟੇ ਸਨ ਇਨ੍ਹਾਂ ਬੰਬਾਂ ਨਾਲ ਹੋਏ ਧਮਾਕੇ ਤੇ ਧਮਾਕੇ ਤੋਂ ਨਿੱਕਲਣ ਵਾਲੀਆਂ ਰੇਡੀਓਧਰਮੀ ਕਿਰਨਾਂ ਕਾਰਨ ਲੱਖਾਂ ਲੋਕ ਤਾਂ ਮਾਰੇ ਗਏ ਤੇ ਹਜ਼ਾਰਾਂ ਲੋਕ ਸਾਲਾਂ ਤੱਕ ਲਾਇਲਾਜ਼ ਬੀਮਾਰੀਆਂ ਦੀ ਗ੍ਰਿਫ਼ਤ ‘ਚ ਰਹੇ  ਕਈ ਦਹਾਕਿਆਂ ਤੱਕ ਅੰਗਹੀਣ ਬੱਚਿਆਂ  ਦੇ ਪੈਦੇ ਹੋਣ ਦਾ ਸਿਲਸਿਲਾ ਜਾਰੀ ਰਿਹਾ ਅੱਜ ਵੀ ਇਸ ਇਲਾਕੇ ‘ਚ  ਅੰਗਹੀਣ ਬੱਚੇ ਪੈਦਾ ਹੁੰਦੇ ਹਨ ਅਮਰੀਕਾ ਨੇ ਪਹਿਲਾ ਪਰੀਖਣ 1945 ‘ਚ ਕੀਤਾ ਸੀ  ਉਦੋਂ ਪਰਮਾਣੂ ਹਥਿਆਰ ਨਿਰਮਾਣ ਦੀ ਪਹਿਲੇ ਦੌਰ ‘ਚ ਸਨ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਘਾਤਕ ਤੋਂ ਘਾਤਕ ਪਰਮਾਣੂ ਹਥਿਆਰ ਨਿਰਮਾਣ ਦੀ ਦਿਸ਼ਾ ‘ਚ ਬਹੁਤ ਤਰੱਕੀ ਹੋ ਚੁੱਕੀ ਹੈ  ਇਸ ਲਈ ਹੁਣ ਇਨ੍ਹਾਂ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਤਾਂ ਬਰਬਾਦੀ ਦਾ ਭਿਆਨਕ ਦ੍ਰਿਸ਼ ਹੀਰੋਸ਼ੀਮਾ ਤੇ ਨਾਗਾਸਾਕੀ ਤੋਂ ਕਿਤੇ ਜ਼ਿਆਦਾ ਭਿਆਨਕ ਹੋਵੇਗਾ  ਇਸ ਲਈ ਕਿਹਾ ਜਾ ਰਿਹਾ ਹੈ ਕਿ ਅੱਜ ਦੁਨੀਆ ਕੋਲ ਇੰਨੀ ਵੱਡੀ ਮਾਤਰਾ ‘ਚ ਪਰਮਾਣੂ ਹਥਿਆਰ ਹਨ ਕਿ ਸਮੁੱਚੀ ਧਰਤੀ ਨੂੰ ਇੱਕ ਵਾਰ ਨਹੀਂ  ਅਨੇਕ ਵਾਰ ਤਬਾਹ ਕੀਤਾ ਜਾ ਸਕਦਾ ਹੈ
ਜਾਪਾਨ  ਦੀ ਤਬਾਹੀ ਤੋਂ ਦੁਖੀ ਹੋ ਕੇ ਹੀ 9 ਜੁਲਾਈ 1955 ਨੂੰ ਮਹਾਨ ਵਿਗਿਆਨੀ ਅਲਬਰਟ ਆਇੰਸਟੀਨ ਤੇ ਪ੍ਰਸਿੱੱਧ ਬਿਟ੍ਰਿਸ਼ ਦਾਰਸ਼ਨਿਕ ਬਰਟਰੇਂਡ ਰਸੇਲ ਨੇ ਸੰਯੁਕਤ ਪਰਮਾਣੂ ਯੁੱਧ ਨਾਲ ਹੋਣ ਵਾਲੀ ਤਬਾਹੀ ਵੱਲ ਇਸ਼ਾਰਾ ਕਰਦਿਆਂ ਸ਼ਾਂਤੀ  ਦੇ ਉਪਾਅ ਅਪਣਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਸੀ , ‘ਇਹ ਤੈਅ ਹੈ ਕਿ ਤੀਜੇ  ਵਿਸ਼ਵ ਯੁੱਧ ‘ਚ ਪਰਮਾਣੂ ਹਥਿਆਰਾਂ ਦੀ ਵਰਤੋਂ  ਯਕੀਨੀ ਕੀਤੀ ਜਾਵੇਗੀ, ਇਸ ਕਾਰਨ ਮਨੁੱਖ ਜਾਤੀ ਲਈ ਹੋਦ ਦਾ ਸੰਕਟ ਪੈਦਾ ਹੋ ਜਾਵੇਗਾ  ਪਰ ਚੌਥਾ  ਵਿਸ਼ਵ ਯੱਧ ਡਾਂਗਾਂ ਤੇ ਪੱਥਰਾਂ ਨਾਲ ਲੜਿਆ ਜਾਵੇਗਾ ਇਸ ਲਈ ਇਹ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਕਤਲੇਆਮ ਦੇ ਸ਼ੱਕ ਵਾਲੇ ਸਾਰੇ ਹਥਿਆਰਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਤੈਅ ਹੈ , ਭਵਿੱਖ ‘ਚ ਦੋ ਦੇਸ਼ਾਂ ਦਰਮਿਆਨ ਹੋਇਆ ਯੁੱਧ ਜੇਕਰ ਵਿਸ਼ਵ ਯੁੱਧ ‘ਚ ਬਦਲਦਾ ਹੈ ਤੇ ਪਰਮਾਣੂ ਹਮਲੇ ਸ਼ੁਰੂ ਹੋ ਜਾਂਦੇ ਹਨ ਤਾਂ ਹਾਲਾਤ ਕਲਪਨਾ ਤੋਂ ਕਿਤੇ ਜ਼ਿਆਦਾ ਭਿਆਨਕ ਹੋਣਗੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਹ  ਖਤਰਾ ਮਹਿਸੂਸ ਕਰ ਲਿਆ ਸੀ , ਇਸ ਲਈ ਉਨ੍ਹਾਂ ਨੇ ਸੰਯੁਕਤ ਰਾਸ਼ਟਰ ‘ਚ ਪਰਮਾਣੂ ਹਥਿਆਰਾਂ ਦੇ ਸਮੁੱਚੇ ਖਾਤਮੇ ਦੀ ਤਜਵੀਜ਼ ਰੱਖੀ ਸੀ ਪਰ ਪਰਮਾਣੂ ਮਹਾਂਸ਼ਕਤੀਆਂ ਨੇ ਇਸ ‘ਚ ਕੋਈ ਦਿਲਚਸਪੀ ਨਹੀਂ ਵਿਖਾਈ, ਕਿਉਂਕਿ ਪਰਮਾਣੁ ਮਲਕੀਅਤ  ਕਾਰਨ ਹੀ ਉਨ੍ਹਾਂ ਕੋਲ ਵੀਟੋ ਪਾਵਰ  ਹੈ  ਹੁਣ ਤਾਂ ਪਰਮਾਣੂ ਸ਼ਕਤੀ ਵਾਲੇ ਦੇਸ਼ , ਕਈ ਦੇਸ਼ਾਂ ਨਾਲ ਪਰਮਾਣੁ ਸਮਝੌਤੇ ਕਰਕੇ ਯੂਰੇਨੀਅਮ ਦਾ ਵਪਾਰ ਕਰ ਰਹੇ ਹਨ
ਉੱਤਰੀ ਕੋਰੀਆ ਦੀ ਸੱਤਾਧਾਰੀ ਵਰਕਰਜ਼ ਪਾਰਟੀ ਦੀ 70ਵੀਂ ਵਰ੍ਹੇਗੰਢ ਮੌਕੇ  ਕਿਹਾ ਗਿਆ ਸੀ ਕਿ ‘ਕੋਰੀਆ ਦੀ ਫੌਜ ਤਬਾਹੀ  ਦੇ ਹਥਿਆਰਾਂ ਨਾਲ ਲੈਸ ਹੈ
ਭਾਰਤ ਨੂੰ ਅੱਖਾਂ ਦਿਖਾਉਂਦਿਆਂ ਪਾਕਿ ਰੱਖਿਆ ਮੰਤਰੀ  ਖਵਾਜਾ ਆਸਿਫ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ  ਪਰਮਾਣੂ ਹਥਿਆਰ ਸਿਰਫ਼  ਸ਼ੋਅ ਪੀਸ ਨਹੀਂ ਹਨ   ਬਾਵਜੂਦ ਅਮਰੀਕਾ ਦੇ ਅਖ਼ਬਾਰ ‘ਦ ਵਾਸ਼ਿੰਗਟਨ ਪੋਸਟ’ ਨੇ ਖਬਰ ਦਿੱਤੀ ਸੀ ਕਿ ਅਮਰੀਕਾ ਤੇ ਪਾਕਿਸਤਾਨ  ਦਰਮਿਆਨ ਭਾਰਤ ਵਰਗਾ ਅਸੈਨਿਕ ਪਰਮਾਣੂ ਸਮਝੌਤਾ ਹੋ ਸਕਦਾ ਹੈ  ਇਸ ਖਬਰ ਤੋਂ ਸੁਚੇਤ ਹੋਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਅਮਰੀਕਾ ਨੂੰ ਕਿਹਾ ਸੀ ਕਿ  ਉਹ ਕੋਈ ਵੀ ਪਰਮਾਣੁ ਸਮਝੌਤਾ ਕਰਨ ਤੋਂ ਪਹਿਲਾਂ ਪਾਕਿ  ਦੇ ਪਰਮਾਣੂ ਪ੍ਰਸਾਰ ਸਬੰਧੀ ਰਿਕਾਰਡ ਦਾ ਜਾਂਚ-ਪੜਤਾਲ ਕਰੇ
ਭਾਰਤ ਨੂੰ ਸ਼ੱਕ ਹੈ ਕਿ ਇਸ ਸਮਝੌਤੇ ਦੇ ਬਦਲੇ ਅਮਰੀਕਾ 48 ਦੇਸ਼ਾਂ ਵਾਲੇ ਪਰਮਾਣੂ ਸਪਲਾਈਕਰਤਾ ਸਮੂਹ  ਵੱਲੋਂ ਪਾਕਿ ਲਈ ਛੋਟ ਦਾ ਸਮਰੱਥਨ ਕਰ ਸਕਦਾ ਹੈ  ਅਮਰੀਕਾ ਇਸ ਸਮੂਹ ਦਾ ਮੈਂਬਰ ਦੇਸ਼ ਹੈ ਅਮਰੀਕਾ ਦੀ ਅਪੀਲ  ‘ਤੇ ਹੀ ਇਸ ਸਮੂਹ ਨੇ ਭਾਰਤ ਨੂੰ ਉਨ੍ਹਾਂ ਨਿਯਮਾਂ ‘ਚ ਰਿਆਇਤ ਦੇ ਦਿੱਤੀ ਸੀ , ਜੋ ਪਰਮਾਣੂ ਅਪ੍ਰਸਾਰ ਸਮਝੌਤੇ ‘ਤੇ ਹਸਤਾਖ਼ਰ ਨਾ ਕਰਨ ਵਾਲੇ ਦੇਸ਼ਾਂ ਨਾਲ ਪਰਮਾਣੂ ਵਪਾਰ ਨੂੰ ਰੋਕਦੇ ਹਨ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ ਪਾਕਿਸਤਾਨ ਨੂੰ ਅਸੈਨਿਕ ਪਰਮਾਣੂ ਕਰਾਰ  ਦੇ ਬਹਾਨੇ ਯੂਰੇਨਿਅਮ ਖਰੀਦਣ ‘ਚ  ਅਸਾਨੀ ਹੋਵੇਗੀ ਤੇ ਉਹ ਇਸਦੀ ਵਰਤੋਂ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਾਉਣ ‘ਚ ਕਰੇਗਾ  ਬੇਲਗਾਮ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਦੇਸ਼ ਪਾਕਿਸਤਾਨ ਨੂੰ ਇਸ ਤਰ੍ਹਾਂ ਦੀ ਰਿਆਇਤ ਦੇਣ  ਦੇ ਮਾਅਨੇ, ਪਰਮਾਣੂ ਹਮਲੇ ਨੂੰ ਖੁੱਲ੍ਹਮ-ਖੁੱਲ੍ਹਾ ਸੱਦਾ ਦੇਣ ਵਰਗਾ ਹੋਵੇਗਾ  ਪਾਕਿਸਤਾਨ  ਤੋਂ ਸਭ ਤੋਂ ਵੱਧ ਖ਼ਤਰਾ ਭਾਰਤ ਨੂੰ ਹੈ
ਪ੍ਰਮੋਦ ਭਾਰਗਵ

ਪ੍ਰਸਿੱਧ ਖਬਰਾਂ

To Top