[horizontal_news id="1" scroll_speed="0.10" category="breaking-news"]
Breaking News

ਉੱਤਰੀ ਨਾਈਜੀਰੀਆ ਦੀ ਹਿੰਸਾ ਲਈ ਫੌਜ ਦੋਸ਼ੀ

ਲਾਗੋਸ। ਨਾਈਜੀਰੀਆ ਦੇ ਇੱਕ ਨਿਆਂਇਕ ਜਾਂਚ ਕਮਿਸ਼ਨ ਨੇ ਪਿਛਲੇ ਵਰ੍ਹੇ ਦਸੰਬਰ ‘ਚ ਉੱਤਰੀ ਨਾਈਜੀਰੀਆ ਦੇ ਜੋਰੀਆ ਸ਼ਹਿਰ ‘ਚ 349 ਸ਼ੀਆ ਮੁਸਲਮਾਨਾਂ ਦੇ ਕਤਲ ਲਈ ਫੌਜ ਨੂੰ ਦੋਸ਼ੀ ਪਾਇਆ ਹੈ ਤੇ ਇਸ ਕਤਲਕਾਂਡ ‘ਚ ਸ਼ਾਮਲ ਫੌਜੀਟਾ ਨੂੰ ਸ਼ਜਾ ਦੇਣ ਦੀ ਸਿਫਾਰਸ਼ ਕੀਤੀ ਹੈ।
ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ‘ਚ ਕਿਹਾ ਕਿ ਇਹ ਕਤਲ 12 ਤੋਂ 14 ਦਸੰਬਰ 2015 ਦਰਮਿਆਨ ਕੀਤੇ ਗਏ ਇਨ੍ਹਾਂ ਕਤਲਾਂ ਦਾ ਟੀਚਾ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਸਜ਼ਾ ਦੇਣਾ ਸੀ। ਕਮਿਸ਼ਨ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਫੌਜ ਨੇ ਬਹੁਤ ਜ਼ਿਆਦਾ ਫੋਰਸ ਦੀ ਵਰਤੋਂ ਕਰਕੇ ਇਨ੍ਹਾਂ ਕਤਲਾਂ ਨੂੰ ਅੰਜ਼ਾਮ ਦਿੱਤਾ। ਵਾਰਤਾ

ਪ੍ਰਸਿੱਧ ਖਬਰਾਂ

To Top