Breaking News

ਓਡੀਸ਼ਾ ਪੁਲ ਤੋਂ ਬੱਸ ਡਿੱਗੀ , 15 ਮੌਤਾਂ, 20 ਜਖ਼ਮੀ

ਭੁਵਨੇਸ਼ਵਰ। ਓਡੀਸ਼ਾ ‘ਚ ਅੰਗੁਲ ਜ਼ਿਲ੍ਹੇ ਦੇ ਪੁਰੂਣਾਮਨਿੱਤਰੀ ਨੇੜੇ ਯਾਤਰੀਆਂ ਨਾਲ ਖਚਾਖਚ ਭਰੀ ਬੱਸ ਅੱਜ ਸਵੇਰੇ ਪੁਲ ਤੋਂ ਡਿੱਗਣ ਕਾਰਨ ਲਗਭਗ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ।
ਵੇਖਣ ਵਾਲਿਆਂ ਨੇ ਦੱਸਿਆ ਕਿ ਬੱਸ ਬੌਧ ਤੋਂ ਅਥਮਲਿਕ ਵੱਲ ਜਾ ਰਹੀ ਸੀ ਤੇ ਜਦੋਂ ਉਹ ਪੁਲ ‘ਤੇ ਪੁੱਜੀ ਤਾਂ ਬੱਸ ਡਰਾਈਵਰ ਨੇ ਸੰਤੁਲਨ ਗਵਾ ਦਿੱਤਾ ਜਿਸ ਕਾਰਨ ਬੱਸ 50 ਫੁੱਟ ਹੇਠਾਂ ਡਿੱਗ ਪਈ।
ਹਾਸਦੇ ‘ਚ 15 ਵਿਅਕਤੀਆਂ ਦੀ ਮੌਤ ਹੋਗਈ ਅਤੇ 20 ਜ਼ਖ਼ਮੀ ਹੋ ਗਏ।

ਪ੍ਰਸਿੱਧ ਖਬਰਾਂ

To Top