Uncategorized

ਓਲੰਪਿਕ ਤੋਂ ਪਹਿਲਾਂ ਟੋਰੰਟੋ ‘ਚ ਵਾਪਸੀ ਕਰੇਗਾ ਨਡਾਲ

 ਮੈਡ੍ਰਿਡ, (ਏਜੰਸੀ) ਸੱਟ ਨਾਲ ਜੂਝ ਰਹੇ ਸਪੇਨ ਦੇ ਰਾਫ਼ੇਲ ਨਡਾਲ ਅਗਸਤ ‘ਚ ਸ਼ੁਰੂ ਹੋਣ ਜਾ ਰਹੇ ਰਿਓ ਓਲੰਪਿਕ ਖੇਡਾਂ  ਤੋਂ ਪਹਿਲਾਂ ਜੁਲਾਈ ਦੇ ਆਖਰ ‘ਚ ਹੋਣ ਵਾਲੇ ਟੋਰੰਟੋ ਮਾਸਟਰਜ਼ ਟੈਨਿਸ ਟੂਰਨਾਮੈਂਟ ‘ਚ ਵਾਪਸੀ ਕਰਨਗੇ ਨਡਾਲ ਦੇ ਕੋਚ ਟੋਨੀ ਨੇ ਮੈਰਲੋਕਾ ‘ਚ ਪੱਤਰਕਾਰ ਸੰਮੇਲਨ ‘ਚ ਇਸ ਦੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਨਡਾਲ ਦੀ ਯੋਜਨਾ ਟੋਰੰਟੋ ‘ ਚ ਵਾਪਸੀ ਕਰਨ ਦੀ ਹੈ ਕਿਉਂਕਿ ਇਹ ਉਨ੍ਹਾਂ ਲਈ ਫਿੱਟ ਬੈਠਦਾ ਹੈ  14 ਵਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਨਡਾਲ ਗੁੱਟ ਦੀ ਸੱਟ ਨਾਲ ਜੂਝ ਰਹੇ ਹਨ ਤੇ ਅਗਲੇ ਦੋ ਹਫ਼ਤੇ ‘ਚ ਟ੍ਰੇਨਿੰਗ ਸ਼ੁਰੂ ਕਰਨਗੇ ਟੋਨੀ ਨੇ ਕਿਹਾ ਕਿ ਨਡਾਲ ਸੁਭਾਵਿਕ ਰੂਪ ਨਾਲ ਰਿਕਵਰੀ ਕਰ ਰਹੇ ਹਨ ਨਡਾਲ ਰੀਓ ‘ਚ ਅਪਾਣੀ ਫਾਰਮ ‘ਚ ਵਾਪਸ ਪਰਤਣਾ ਚਾਹੁੰਦਾ ਹੈ ਇਹ ਉਨ੍ਹਾਂ ਦੀ ਤਿਆਰੀ ‘ਚ ਮੱਦਦ ਕਰੇਗਾ ਨਡਾਲ ਸੱਟ ਕਾਰਨ ਫ੍ਰੈਂਚ ਓਪਨ ਦਰਮਿਆਨ ਹੀ ਹੱਟ ਗਏ ਸਨ ਜਦੋਂਕਿ ਵਿਬੰਲਡਨ ਤੋਂ ਵੀ ਉਸ ਨੇ ਆਪਣਾ ਨਾਂਅ  ਵਾਪਸ ਲੈ ਲਿਆ ਹੈ ਨਡਾਲ ਫ੍ਰੈਂਚ ਓਪਨ ‘ਚ 9 ਵਾਰ ਚੈਂਪੀਅਨ ਰਹਿ ਚੁੱਕੇ ਹਨ ਪਰ ਗੁੱਟ ਦੀ ਸੱਟ  ਕਾਰਨ ਉਹ ਦੋ ਰਾਊਂਡ ਤੋਂ ਬਾਅਦ ਵੀ ਹੱਟ ਗਿਆ ਸੀ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਨਡਾਲ ਰੀਓ ਓਲੰਪਿਕ ‘ਚ ਖੇਡਣ ਦਾ ਇੱਛੁਕ ਹੈ

ਪ੍ਰਸਿੱਧ ਖਬਰਾਂ

To Top