ਬਿਜਨਸ

ਔਡੀ ਨੇ ਪੇਸ਼ ਦੀ ਸਪੋਰਟੀ ਕਾਰ ਆਰ 8ਵੀ 10 ਪਲੱਸ, ਕੀਮਤ 2.55 ਕਰੋੜ

ਨਵੀਂ ਦਿੱਲੀ। ਜਰਮਨੀ ਦੀ ਲਗਜਰੀ ਕਾਰ ਨਿਰਮਾਤਾ ਕੰਪਨੀ ਔਡੀ ਨੇ ਆਪਣੇ ਪ੍ਰਸਿੱਧ ਤੇ ਸਟਾਈਲਿਸ਼ ਮਾਡਲ ਆਰ 8 ਦਾ ਵਿਸਥਾਰ ਕਰਦਿਆਂ ਅਗਲੀ ਪੀੜ੍ਹੀ ਦੀ ਸਪੋਰਟੀ ਕਾਰ ਔਡੀ 8ਵੀ 10 ਪਲੱਸ ਲਾਂਚ ਕੀਤੀ , ਜਿਸ ਦੀ ਦਿੱਲੀ ‘ਚ ਐਕਸ ਸ਼ੋਅਰੂਮ ਕੀਮਤ 2.55 ਕਰੋੜ ਰੁਪਏ ਹੈ।
ਔਡੀ ਦੇ ਪ੍ਰਬੰਧ ਨਿਰਦੇਸ਼ਕ (ਦੱਖਣੀ ਦਿੱਲੀ) ਰਾਘਵ ਚੰਦਰ ਨੇ ਕਿਹਾ ਕਿ ਔਡੀ-ਵੀ 10 ‘ਚ  5.2 ਐੱਫਐੱਸਆਈ ਦਾ ਕਵੈਟਰੋ ਇੰਜਣ ਹੈ। ਇਸ ਦਾ ਮਿਡ ਇੰਜਣ 610 ਹਾਰਸਪਾਵਰ (449 ਕਿਲੋਵਾਟ) ਦਾ ਹੈ। ਇਹ 3.2 ਸੈਕਡ ‘ਚ 100 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਦੀ ਹੈ। ਇਸ ਦੀ ਵੱਧ ਤੋਂ ਵੱਧ ਗਤੀ 330 ਕਿ.ਮੀ. ਪ੍ਰਤੀ ਘੰਟਾ ਹੈ। ਇਹ ਪਹਿਲਾਂ ਲਾਂਚ ਕੀਤੀਆਂ ਗਈਆਂ ਕਾਰਾਂ ਤੋਂ ਕਾਫ਼ੀ ਹਲਕੀ ਹੈ। (ਵਾਰਤਾ)

ਪ੍ਰਸਿੱਧ ਖਬਰਾਂ

To Top