ਪੰਜਾਬ

ਕਰ ਅਤੇ ਆਬਕਾਰੀ ਵਿਭਾਗ ਨੇ ਫੜਿਆ ਕਰੋੜਾਂ ਦੀ ਵੈਟ ਚੋਰੀ ਦਾ ਮਾਮਲਾ

  • 23 ਕਰੋੜ ਰੁਪਏ ਦੇ ਜਾਅਲੀ ਸੀ-ਫਾਰਮਾਂ ਪੇਸ਼ ਕਰ ਕੇ ਸਰਕਾਰ ਨੂੰ ਲਗਾਇਆ ਪੌਣੇ ਤਿੰਨ ਕਰੋੜ ਦਾ ਚੂਨਾ
  • ਕਰ ਵਿਭਾਗ ਨੇ ਪੁਲਿਸ ਵਿਭਾਗ ਨੂੰ ਕਾਰਵਾਈ ਕਰਨ ਲਈ ਲਿਖਿਆ

ਲੁਧਿਆਣਾ, ਰਾਮ ਗੋਪਾਲ ਰਾਏਕੋਟੀ
ਕਰ ਅਤੇ ਆਬਕਾਰੀ ਵਿਭਾਗ ਨੇ 23 ਕਰੋੜ ਰੁਪਏ ਦੇ ਜਾਅਲੀ ‘ਸੀ-ਫਾਰਮਾਂ’ ‘ਤੇ ਵੈਟ ਚੋਰੀ ਦਾ ਮਾਮਲਾ ਫੜਿਆ ਹੈ। ਜਿਸ ਵਿੱਚ ਮੰਡੀ ਗੋਬਿੰਦਗੜ (ਜ਼ਿਲਾ ਫਤਹਿਗੜ ਸਾਹਿਬ) ਦੀ ਫਰਮ ‘ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ’ ਵੱਲੋਂ ਦਿੱਲੀ ਦੀ ਇੱਕ ਫਰਮ ਨੂੰ 23 ਕਰੋੜ ਰੁਪਏ ਦੀਆਂ ਸਟੀਲ ਕੁਰਸੀਆਂ ਵੇਚਣ ਸੰਬੰਧੀ ਜਾਅਲੀ ‘ਸੀ-ਫਾਰਮ’ ਜਮਾ ਕਰਾਉਣਾ ਬਾਰੇ ਪਤਾ ਲੱਗਾ ਹੈ।
ਇਸ ਸੰਬੰਧੀ ਡਿਪਟੀ ਕਰ ਅਤੇ ਆਬਕਾਰੀ ਕਮਿਸ਼ਨਰ ਲੁਧਿਆਣਾ ਜੇ. ਕੇ. ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਮ ‘ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ’ ਵੱਲੋਂ ਦਿੱਲੀ ਦੀਆਂ ਕੁਝ ਫਰਮਾਂ ਨੂੰ ਸਟੀਲ ਦੀਆਂ ਕੁਰਸੀਆਂ ਸਪਲਾਈ ਕੀਤੀਆਂ ਗਈਆਂ ਸਨ। ਜਿਰਕਯੋਗ ਹੈ ਕਿ ਜਦੋਂ ਕੋਈ ਕੰਪਨੀ ਸੂਬੇ ਤੋਂ ਬਾਹਰ ਕੋਈ ਸਮਾਨ ਸਪਲਾਈ ਕਰਦੀ ਹੈ ਤਾਂ ਫਰਮ ਕੇਂਦਰੀ ਸੇਲ ਟੈਕਸ ਐਕਟ 1956 ਦੀ ਧਾਰਾ 8 (4) ਅਤੇ ਨਿਯਮ 12 (1) ਤਹਿਤ 2 ਫੀਸਦੀ ਰਿਆਇਤੀ ਵੈਟ ਕੱਟਦੀ ਹੈ। ਇਸ ਰਿਆਇਤ ਲੈਣ ਲਈ ਵੇਚਣ ਵਾਲੀ ਫਰਮ ਨੂੰ ਪੰਜਾਬ ਸਰਕਾਰ ਕੋਲ ‘ਸੀ-ਫਾਰਮ’ ਭਰ ਕੇ ਜਮਾ ਕਰਾਉਣਾ ਹੁੰਦਾ ਹੈ। ਜੇਕਰ ਸੀ-ਫਾਰਮ ਨਾ ਹੋਵੇ ਤਾਂ ਫਰਮ ਨੂੰ 14.3 ਫੀਸਦੀ ਵੈਟ ਜਮਾ ਕਰਾਉਣਾ ਪੈਂਦਾ ਹੈ। ਸ੍ਰੀ ਜੈਨ ਨੇ ਦੱਸਿਆ ਕਿ ਫਰਮ ‘ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ’ ਨੇ ਇਸ ਸੇਲ ਸੰਬੰਧੀ 22.53 ਕਰੋੜ ਰੁਪਏ ਦੇ 11 ਅਲੱਗ-ਅਲੱਗ ਤਰਾਂ ਦੇ ਸੀ-ਫਾਰਮ ਜਮਾ ਕਰਵਾਏ ਸਨ ਅਤੇ ਫਰਮ ਨੇ ਰਿਆਇਤੀ ਦਰ 2 ਫੀਸਦੀ ਨਾਲ ਵੈਟ ਜਮਾ ਕਰਵਾਇਆ ਸੀ। ਸ੍ਰੀ ਜੈਨ ਨੇ ਦੱਸਿਆ ਕਿ ਵਿਭਾਗ ਨੂੰ ਇਸ ਪੂਰੇ ਮਾਮਲੇ ਵਿੱਚ ਕੁਝ ਸ਼ੱਕੀ ਤੱਥ ਪਤਾ ਲੱਗੇ ਤਾਂ ਇਸ ਸੰਬੰਧੀ ਨਵੀਂ ਦਿੱਲੀ ਸਥਿਤ ਟਰੇਡ ਅਤੇ ਟੈਕਸ ਵਿਭਾਗ ਨਾਲ ਤੱਥਾਂ ਦਾ ਮਿਲਾਣ ਕੀਤਾ ਗਿਆ ਤਾਂ ਉਨਾਂ ਆਪਣੇ ਪੱਤਰ ਰਾਹੀਂ ਸਪੱਸ਼ਟ ਕੀਤਾ ਕਿ ‘ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ’ ਵੱਲੋਂ ਪੇਸ਼ ਕੀਤੇ ਗਏ ਸੀ-ਫਾਰਮ ਮੰਡੀ ਗੋਬਿੰਦਗੜ ਦੀ ਫਰਮ ਨੂੰ ਕਦੇ ਵੀ ਜਾਰੀ ਨਹੀਂ ਕੀਤੇ ਗਏ ਸਨ।
‘ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ’ ਵੱਲੋਂ ਜਮਾ ਕਰਵਾਏ ਗਏ ਸੀ-ਫਾਰਮ ਜਾਅਲੀ ਸਨ। ਜਿਸ ਕਰਕੇ ਫਰਮ ਨੂੰ 14.3 ਫੀਸਦੀ ਵੈਟ ਅਦਾ ਕਰਨਾ ਪੈਣਾ ਸੀ। ਸ੍ਰੀ ਜੈਨ ਨੇ ਦੱਸਿਆ ਕਿ ਫਰਮ ਨੇ ਆਪਣੀ ਇਨਕਮ ਟੈਕਸ ਰਿਟਰਨ ਵਿੱਚ ਵੀ 2 ਫੀਸਦੀ ਵੈਟ ਅਦਾ ਕਰਨ ਦਾ ਜ਼ਿਕਰ ਹੈ, ਜੋ ਕਿ ਗੈਰ ਕਾਨੂੰਨੀ ਹੈ। ਸੋ ਹੁਣ ‘ਵਰਲਡ ਵਾਈਡ ਪ੍ਰੋਡਕਟਸ ਪ੍ਰਾਈਵੇਟ ਲਿਮਿਟਡ’ ਨੇ ਪੰਜਾਬ ਸਰਕਾਰ ਨੂੰ 2.77 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ।
ਸ੍ਰੀ ਜੈਨ ਨੇ ਦੱਸਿਆ ਕਿ ਇਸ ਸੰਬੰਧੀ ਉਨਾਂ ਨੇ ਮੰਡੀ ਗੋਬਿੰਦਗੜ ਦੀ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਨ ਲਈ ਲਿਖਿਆ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਹੁਣ ਵਿਭਾਗੀ ਜਾਂਚ ਵੀ ਕੀਤੀ ਜਾਵੇਗੀ।
ਲੁਧਿਆਣਾ 01  ਡਿਪਟੀ ਕਰ ਅਤੇ ਆਬਕਾਰੀ ਕਮਿਸ਼ਨਰ ਲੁਧਿਆਣਾ ਸ੍ਰੀ ਜੇ. ਕੇ. ਜੈਨ

ਪ੍ਰਸਿੱਧ ਖਬਰਾਂ

To Top