ਦੇਸ਼

ਕਸ਼ਮੀਰ ‘ਚ ਤਾਜ਼ਾ ਝੜਪ ‘ਚ ਇੱਕ ਲੜਕੀ ਦੀ ਮੌਤ, ਅੱਜ ਸ੍ਰੀਨਗਰ ਪੁੱਜਣਗੇ ਰਾਜਨਾਥ

ਸ੍ਰੀਨਗਰ। ਕਸ਼ਮੀਰ ‘ਚ ਸ਼ੁੱਕਰਵਾਰ  ਜੁਮੇ ਦੀ ਨਵਾਜ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਹੋਈ ਤਾਜ਼ਾ ਝੜਪ ‘ਚ ਇੱਕ ਲੜਕੀ ਦੀ ਮੌਤ ਹੋਗਈ ਜਿਸ ਨਾਲ ਘਾਟੀ ‘ਚ ਬੀਤੇ ਦੋ ਹਫ਼ਤਿਆਂ ਤੋਂ ਹੋ ਰਹੀ ਹਿੰਸਾ ‘ਚ ਮ੍ਰਿਤਕਾਂ ਦੀ ਗਿਣਤੀ 45 ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਸ੍ਰੀਨਗਰ ਪੁੱਜਣ ਵਾਲੇ ਹਨ। ਜੰਮੂ-ਕਸ਼ਮੀਰ ਦੀ ਪੀਡੀਪੀ-ਭਾਜਪਾ ਸਰਕਾਰ ਹਾਲਾਤ ਨੂੰ ਕਾਬੂ ਕਰਨ ਦੀ ਜੱਦੋ-ਜਹਿਦ ‘ਚ ਹੈ। ਹਾਲਾਤ ਨੂੰ ਸ਼ਾਂਤ ਕਰਨ ਦੇ ਯਤਨਾਂ ਤਹਿਤ ਸਿੰਘ ਦੋ ਦਿਨਾਂ ਦੇ ਕਸ਼ਮੀਰ ਦੌਰ ‘ਤੇ ਸ੍ਰੀਨਗਰ ਪੁੱਜਣਗੇ ਤੇ ਲੋਕਾਂ ਨਾਲ ਗੱਲਬਾਤ ਕਰਨਗੇ।
ਬੀਤੀ 8 ਜੁਲਾÂਂੀ ੂ ਹਾਲਾਤ ਵਿਗੜਨ ਤੋਂ ਬਾਅਦ ਕੇਂਦਰ ਵੱਲੋਂ ਪਹਿਲੀ ਵਾਰ ਉੱਚ ਪੱਧਰੀ ਦੌਰਾ ਹੋਣ ਜਾ ਰਿਹਾ ਹੈ। ਹਾਲਾਤ ਕਾਫ਼ੀ ਹੱਦ ਸ਼ਾਂਤੀਪੂਰਨ ਰਹਿਣ ਤੋਂ ਬਾਅਦ ਕਰਫਿਊ ਗ੍ਰਸਤ ਘਾਟੀ ‘ਚ ਖਸ ਕਰਕੇ ਬਾਰਾਮੂਲਾ, ਕੁਪਵਾੜਾ ਤੇ ਪੁਲਵਾਮਾ ਜ਼ਿਲ੍ਹੇ ਦੇ ਕਈ ਥਾਵਾਂ ‘ਤੇ ਪਥਰਾਅ ਦੀ ਖ਼ਬਰ ਹੈ।

ਪ੍ਰਸਿੱਧ ਖਬਰਾਂ

To Top