ਦੇਸ਼

ਕਾਂਗਰਸ ਦੀ ਬੱਸ ਯਾਤਰਾ ਨੂੰ ਝਟਕਾ, ਸ਼ੀਲਾ ਦੀਕਸ਼ਿਤ ਦੀ ਤਬੀਅਤ ਖ਼ਰਾਬ

ਨਵੀਂ ਦਿੱਲੀ। ਕਾਂਗਰਸ ਵੱਲੋਂ ਬੀਤੇ ਦਿਨ ਯੂਪੀ ਵਿਧਾਨ ਸਭਾ ਚੋਣਾਂ ਲਈ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ। ਪਾਰਟੀ ਦੀ ਸੀਐੱਮ ਉਮੀਦਵਾਰ ਸ਼ੀਲਾ ਦੀਕਸ਼ਿਤ, ਜਨਰਲ ਸਕੱਤਰ ਗੁਲਾਮ ਨਬੀ ਆਜਾਦ ਸਮੇਤ ਕਈ ਵੱਡੇ ਨੇਤਾ ਤਿੰਨ ਰੋਜ਼ਾ ਬੱਸ ਯਾਤਰਾ ‘ਤੇ ਰਵਾਨਾ ਹੋਏ। ਹਾਲਾਂਕਿ ਇਹ ਸ਼ੁਰੂਆਤ ਚੰਗੀ ਨਹੀਂ ਰਹੀ।  ਯਾਤਰਾ ਦੌਰਾਨ ਦੀਕਸ਼ਿਤ ਦੀ ਤਬੀਅਤ ਵਿਗੜ ਗਈ। ਬੁਖ਼ਾਰ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਰਸਤੇ ‘ਚੋਂ ਹੀ ਵਾਪਸ ਪਰਤਣਾ ਪਿਆ। ਸੂਤਰਾਂ ਨੇ ਦੱਸਿਆ ਕਿ ਦੀਕਸ਼ਿਤ ਬਿਮਾਰ ਹੋ ਗÂਂ ਅਤੇ ਬੱਸ ਦੇ ਹਾਪੁੜ ਪੁੱਜਦਿਆਂ ਹੀ ਉਹ ਵਾਪਸ ਪਰਤ ਆਈ। ਉਮੀਦ ਹੈ ਕਿ ਉਹ ਦੋਬਾਰਾ ਬੱਸ ਯਾਤਰਾ ‘ਚ ਸ਼ਾਮਲ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਮੁੱਖ ਦਫ਼ਤਰ ‘ਤੇ ਝੰਡਾ ਦਿਖਾ ਕੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ।

ਪ੍ਰਸਿੱਧ ਖਬਰਾਂ

To Top