ਪੰਜਾਬ

ਕਾਰ ਪਾਰਕਿੰਗ ਨੂੰ ਲੈ ਕੇ ਚੱਲੀ ਗੋਲੀ

ਸਬ ਇੰਸਪੈਕਟਰ ਅਤੇ ਇੱਕ ਲੜਕਾ ਜ਼ਖਮੀ
ਫਿਰੋਜਪੁਰ, ਸਤਪਾਲ ਥਿੰਦ।
ਸਿਵਲ ਹਸਪਤਾਲ ਫਿਰੋਜ਼ਪੁਰ ਨਜ਼ਦੀਕ ਬੀਤੀ ਰਾਤ ਲੜਾਈ ਝਗੜੇ ਦੌਰਾਨ ਚੱਲੀ ਗੋਲੀ ਨਾਲ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਅਤੇ ਇਕ ਲੜਕਾ ਜ਼ਖਮੀ ਹੋ ਗਿਆ। ਇਸ ਝਗੜੇ ਨੂੰ ਲੈ ਕੇ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਿਸ ਨੇ ਸਬ ਇੰਸਪੈਕਟਰ ਉਮ ਪ੍ਰਕਾਸ਼ ਹਾਂਡਾ ਦੇ ਬਿਆਨਾ ‘ਤੇ ਰੋਬਿਨ ਪੁੱਤਰ ਅਨੂਪ ਅਤੇ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਉਮ ਪ੍ਰਕਾਸ਼ ਹਾਂਡਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਰਾਤ ਕਰੀਬ 9 ਵਜੇ ਸ਼ਹਿਰ ਦੇ ਕਬੇਰ ਹੋਟਲ ਦੇ ਕੋਲ ਸੜਕ ਦੇ ਕਿਨਾਰੇ ਆਪਣੀ ਕਾਰ ਖੜੀ ਕਰਕੇ ਆਪਣੇ ਸਾਥੀ ਬਲਵਿੰਦਰ ਦੇ ਨਾਲ ਉਹ ਬੇਕਰੀ ਦੀ ਦੁਕਾਨ ਵਿਚ ਸਮਾਨ ਖਰੀਦਣ ਲਈ ਚਲਾ ਗਿਆ ਤੇ ਜਦ ਹੋਟਲ ਤੋਂ ਬਾਹਰ ਆਏ ਤਾਂ ਨਸ਼ੇ ‘ਚ ਹੋਣ ਕਰਕੇ ਰੋਬਨ ਅਤੇ ਉਸਦੇ ਸਾਥੀ ਨੇ ਪਾਰਕਿੰਗ ਨੂੰ ਲੈ ਕੇ ਉਸ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਤੇ ਮਾਰਕੁੱਟ ਕਰਕੇ ਉਸ ਦਾ ਦੰਦ ਤੋੜ ਦਿੱਤਾ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਤੁਰੰਤ ਸਿਵਲ ਹਸਪਤਾਲ ਵਿਚ ਚਲਾ ਗਿਆ, ਜਿਥੇ ਪਿੱਛਾ ਕਰਦੇ ਰੋਬਿਨ ਅਤੇ ਉਸਦਾ ਸਾਥੀ ਵੀ ਆ ਗਿਆ ਅਤੇ ਹਸਪਤਾਲ ਦੇ ਗੇਟ ਦੇ ਕੋਲ ਮਾਰ ਦੇਣ ਦੀ ਨੀਅਤ ਨਾਲ ਰੋਬਿਨ ਨੇ ਆਪਣੀ ਪਿਸਤੌਲ ਨਾਲ ਫਾਇਰ ਕੀਤੇ, ਪਰ ਉਹ ਬਚ ਗਿਆ ਅਤੇ ਇਸ ਲੜਾਈ ਝਗੜੇ ਵਿਚ ਰੋਬਿਨ ਦਾ ਪਿਸਤੌਲ ਹੇਠ ਡਿੱਗ ਗਿਆ ਅਤੇ ਉਹ ਸੀਵਰੇਜ ਦੇ ਢੱਕਣ ‘ਤੇ ਡਿੱਗਣ ਕਾਰਨ ਰੋਬਿਨ ਦੇ ਸਿਰ ਤੇ ਸੱਟ ਲੱਗੀ ਗਈ ਅਤੇ ਉਸਦੇ ਸਾਥੀ ਫਰਾਰ ਹੋ ਗਿਆ।
ਥਾਣਾ ਸਿਟੀ ਫਿਰੋਜਪੁਰ ਦੇ ਏ.ਐਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾ ਤੇ  ਰੋਬਿਨ ਅਤੇ ਉਸਦੇ ਅਣਪਛਾਤੇ ਸਾਥੀ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਰੋਬਿਨ ਦਾ ਪਿਸਤੌਲ ਪੁਲਿਸ ਦੇ ਸਪੁਰੱਦ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਰੋਬਿਨ ਦੀ ਗੰਭੀਰ ਹਾਲਤ ਦੇਖਦੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਾਕਟਰਾਂ ਵੱਲੋਂ ਰੋਬਿਨ ਨੂੰ ਇਲਾਜ ਦੇ ਲਈ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਤੇ ਰੋਬਿਨ ਦੇ ਹੋਸ਼ ਵਿਚ ਆਉਣ ‘ਤੇ ਪੁਲਿਸ ਰੋਬਿਨ ਤੋਂ  ਬਿਆਨ ਲਏ ਜਾਣਗੇ ।

ਪ੍ਰਸਿੱਧ ਖਬਰਾਂ

To Top