Uncategorized

ਕਾਰ ਸਵਾਰਾਂ ਨੇ ਮਾਰੀ ਬੱਸ ਡਰਾਇਵਰ ਨੂੰ ਗੋਲੀ

-ਸਾਇਡ ਨਾ ਮਿਲਣ ‘ਤੇ ਦਿੱਤਾ ਵਾਰਦਾਤ ਨੂੰ ਅੰਜਾਮ
-ਡਰਾਇਵਰ ਜ਼ਖਮੀ, ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ
ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਬਹਾਦਰਗੜ੍ਹ ਨੇੜੇ ਪੀਆਰਟੀਸੀ ਬੱਸ ਦੇ ਡਰਾਇਵਰ ਨੂੰ ਕਾਰ ਚਾਲਕ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀ ਡਰਾਇਵਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਪੀਆਰਟੀਸੀ ਬੱਸ ਪੀਬੀ 65 ਆਰ 1990 ਜੋ ਚੰਡੀਗੜ੍ਹ ਤੋਂ ਪਟਿਆਲਾ ਵੱਲ ਆ ਰਹੀ ਸੀ ਜਦੋਂ ਪਿੰਡ ਬਹਾਦਰਗੜ੍ਹ ਨੇੜੇ ਪੁੱਜੀ ਤਾਂ ਪਿੱਛੋਂ ਆ ਰਹੇ ਕਾਰ ਸਵਾਰਾਂ ਨੇ ਡਰਾਇਵਰ ‘ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਰਕੇ ਡਰਾਇਵਰ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ। ਪਤਾ ਲੱਗਾ ਹੈ ਕਿ ਸਾਇਡ ਨਾ ਮਿਲਣ ਤੋਂ ਖਫਾ ਉਕਤ ਕਾਰ ਸਵਾਰਾਂ ਵੱਲੋਂ ਬੱਸ ਦੇ ਡਰਾਇਵਰ ‘ਤੇ ਗੋਲੀ ਚਲਾਈ ਗਈ ਹੈ ਉਕਤ ਅਣਪਛਾਤੇ ਵਿਅਕਤੀ ਗੋਲੀ ਚਲਾ ਕੇ ਫਰਾਰ ਹੋ ਗਏ। ਇਸ ਉਪਰੰਤ ਜ਼ਖ਼ਮੀ ਹੋਏ ਡਰਾਇਵਰ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਦੋਂ ਬਹਾਦਰਗੜ੍ਹ ਚੌਂਕੀ ਦੇ ਇੰਚਾਰਜ ਸੁਰਿੰਦਰ ਸਿੰਘ  ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਜਖ਼ਮੀ ਡਰਾਇਵਰ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਸਿੱਧ ਖਬਰਾਂ

To Top