Uncategorized

ਕਿੰਨੀ ਅਸਰਦਾਰ ਹੋਵੇਗੀ ਪ੍ਰਧਾਨ ਮੰਤਰੀ ਦੀ ਅਪੀਲ

ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’  ਦੇ 20 ਵੇਂ ਪੜਾਅ ‘ਚ ਦੇਸ਼ ‘ਚ ਛਾਏ ‘ਜਲ ਸੰਕਟ’ ਨਾਲ ਨਜਿੱਠਣ ਲਈ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ  ਅਜਿਹੇ ‘ਚ ਅਹਿਮ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਦੇਸ਼ ਦੀ ਜਨਤਾ  ਦੇ ਮਨ ‘ਚ ਕਿੰਨਾ ਅਸਰ ਕਰੇਗੀ?   ਕੀ ਪ੍ਰਧਾਨ ਮੰਤਰੀ ਦੀ ਚਿੰਤਾ ਅਤੇ ਅਪੀਲ ਤੋਂ ਪ੍ਰਭਾਵਿਤ ਹੋਕੇ ਦੇਸ਼ ਵਾਸੀ ਪਾਣੀ ਦੀ ਬਰਬਾਦੀ ਤੋਂ ਲੈ ਕੇ ਇਕੱਤਰੀਕਰਨ ਤੱਕ  ਦੇ ਉਪਰਾਲਿਆਂ ਨੂੰ ਅਪਣਾਉਣਗੇ?   ਸਵਾਲ ਇਹ ਵੀ ਹੈ  ਕਿ ਕਰੋੜਾਂ – ਅਰਬਾਂ ਦੀਆਂ ਯੋਜਨਾਵਾਂ ਤੇ ਵੱਡੇ  ਮੰਤਰਾਲਿਆਂ ਤੇ ਸਰਕਾਰੀ ਮਸ਼ੀਨਰੀ  ਦੇ ਬਾਅਦ ਦੇਸ਼ ਵਿੱਚ ਜਲ ਸੰਕਟ ਦਿਨੋ-ਦਿਨ ਗੰਭੀਰ  ਰੂਪ ਕਿਉਂ ਧਾਰਨ ਕਰ ਰਿਹਾ ਹੈ
ਪ੍ਰਧਾਨ ਮੰਤਰੀ ਨੇ ਪਾਣੀ ਸੰਕਟ ਦੇ ਸਮਾਧਾਨ ਨੂੰ ਲੈ ਕੇ ਕਈ ਸੂਬਿਆਂ ਵੱਲੋਂ ਆਪਣੇ ਪੱਧਰ ‘ਤੇ ਕੀਤਿਆਂ ਗਈਆਂ ਕੋਸ਼ਿਸ਼ਾਂ  ਦੀ ਖੁੱਲ੍ਹੇ ਦਿਲ ਨਾਲ ਸ਼ਲਾਘਾ ਕੀਤੀ ਬਾਵਜੂਦ ਇਸਦੇ ਜ਼ਮੀਨੀ ਹਕੀਕਤ ਇਹ ਹੈ ਕਿ ਮੌਜ਼ੂਦਾ ਸਮੇਂ ਦੇਸ਼  ਦੇ ਇੱਕ ਦਰਜ਼ਨ ਤੋਂ ਵੱਧ ਸੂਬਿਆਂ ‘ਚ ਸੋਕੇ ਦੇ ਹਾਲਾਤ ਹਨ ਤੇ ਆਬਾਦੀ ਦਾ ਵੱਡਾ ਹਿੱਸਾ ਲੋੜੀਂਦੇ ਪਾਣੀ ਤੋਂ ਵਾਂਝਾ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਸਾਨੂੰ ਪਾਣੀ  ਦੇ ਮਹੱਤਵ  ਬਾਰੇ ਪੜ੍ਹਾਇਆ ਜਾਂਦਾ ਰਿਹੈ ,   ਪਰ  ਇਸ ‘ਤੇ ਅਸੀਂ ਕਦੇ ਅਮਲ ਨਹੀਂ ਕਰਦੇ  ਰੋਜਾਨਾ  ਜੀਵਨ ‘ਚ ਜਾਣੇ-ਅਣਜਾਣੇ ਅਸੀਂ ਪਾਣੀ ਦੀ ਬਰਬਾਦੀ ਖੂਬ ਕਰਦੇ ਹਾਂ ਸਵੇਰੇ Àੁੱਠਦੇ ਹੀ ਸਭ ਤੋਂ ਪਹਿਲਾਂ ਅਸੀ ਪਾਖ਼ਾਨਾ ਲਈ ਜਾਂਦੇ ਹਾਂ ,  ਉਸ ਤੋਂ ਬਾਅਦ ਅਸੀ ਬਰਸ਼ ਜਾਂ ਦਾਤਣ ਨਾਲ ਦੰਦਾਂ ਦੀ ਸਫਾਈ ਕਰਦੇ ਹਾਂ, ਫਿਰ  ਘਰ ਦੀ ਸਫਾਈ ਕਰਦੇ ਹਾਂ ,  ਕੱਪੜੇ ਧੋਂਦੇ  ਹਾਂ,  ਨਹਾਉਂਦੇ ਹਾਂ ,  ਚਾਹ ਪੀਂਦੇ ਹਾਂ, ਭੋਜਨ ਪਕਾਉਂਦੇ ਹਾਂ, ਖੇਤਾਂ ਦੀ ਸਿੰਚਾਈ ਕਰਦੇ ਹਾਂ ਤੇ ਸਭ ਤੋਂ ਅਹਿਮ ਗੱਲ ਹੈ ਕਿ ਪਾਣੀ ਪੀਂਦੇ ਹਾਂ ਵੇਖਿਆ ਜਾਵੇ ਤਾਂ ਸਾਡੇ ਰੋਜ਼ਾਨਾ ਜੀਵਨ ‘ਚ ਪਾਣੀ ਸਭ ਤੋਂ ਵੱਡੀ ਜ਼ਰੂਰਤ ਹੈ, ਇਸ ਤੋਂ ਬਿਨਾਂ ਅਸੀਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ ਭੋਜਨ ਜਾਂ ਹੋਰ ਚੀਜਾਂ ਦਾ ਬਦਲ ਹੋ ਸਕਦਾ ਹੈ ,  ਪਰ ਪਾਣੀ ਦਾ ਬਦਲ ਫਿਲਹਾਲ ਕੁਝ ਵੀ ਨਹੀਂ
ਜਨਮ ਤੋਂ ਲੈ ਕੇ ਮੌਤ ਤੱਕ ਪਾਣੀ ਇੱਕ ਅਹਿਮ ਵਸੀਲਾ ਹੈ ਜਿਸ ਨੂੰ ਅਸੀਂ ਕਿਸੇ ਹਾਲ ‘ਚ  ਗੁਆਉਣਾ ਨਹੀਂ ਚਾਹੁੰਦੇ  ਧਰਤੀ ‘ਤੇ ਪਾਣੀ ਦੀ ਉਪਲਬਧਤਾ ਇਸ ਸਮੇਂ ਕਰੀਬ 73 ਫੀਸਦੀ ਹੈ ,  ਜਿਸ ‘ਚ ਮਨੁੱਖਾਂ  ਦੇ ਵਰਤੋਂ ਕਰਨ ਲਾਇਕ ਪਾਣੀ ਸਿਰਫ਼ 25 ਫ਼ੀਸਦੀ ਹੈ   25 ਫ਼ੀਸਦੀ ਪਾਣੀ ‘ਤੇ ਹੀ ਪੂਰੀ ਦੁਨੀਆ ਨਿਰਭਰ ਹੈ  ਦੇਸ਼  ਦੇ ਜਿੰਨੇ ਵੀ ਵੱਡੇ ਬੰਨ੍ਹ ਹਨ ,  ਉਨ੍ਹਾਂ ਦੀ ਸਮਰੱਥਾ 27 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ   91 ਪਾਣੀ ਦੇ ਸੋਮਿਆਂ ਦਾ  ਪਾਣੀ ਦਾ ਪੱਧਰ ਪਿਛਲੇ ਇੱਕ ਸਾਲ ‘ਚ 30 ਫ਼ੀਸਦੀ ਤੋਂ ਵੀ ਹੇਠਾਂ ਪਹੁੰਚ ਚੁੱਕਿਆ ਹੈ
ਅਜਾਦੀ ਤੋਂ ਬਾਅਦ ਦੇਸ਼ ‘ਚ ਲੱਗਭੱਗ ਸਾਰੇ ਕੁਦਰਤੀ ਸੰਸਾਧਨਾਂ ਦੀ ਬੇਰਹਿਮੀ ਨਾਲ ਲੁੱਟ ਹੋਈ ਹੈ ਪਾਣੀ ਦੀ ਤਾਂ ਕੋਈ ਕੀਮਤ ਸਾਡੀ ਨਜ਼ਰ  ‘ਚ ਕਦੇ ਰਹੀ ਹੀ ਨਹੀਂ ਅਸੀਂ ਇਹੀ ਸੋਚਦੇ ਆਏ ਹਾਂ ਕਿ ਕੁਦਰਤ ਦਾ ਇਹ ਅਨਮੋਲ ਖਜਾਨਾ ਕਦੇ ਘੱਟ ਨਹੀਂ ਹੋਵੇਗਾ ਸਾਡੀ ਇਸ ਸੋਚ ਨੇ ਪਾਣੀ ਦੀ ਬਰਬਾਦੀ ਨੂੰ ਵਧਾਇਆ ਹੈ  ਨਦੀਆਂ ‘ਚ ਵਧਦੇ ਪ੍ਰਦੂਸ਼ਣ ਤੇ ਧਰਤੀ ਹੇਠਲੇ ਪਾਣੀ ਦੀ ਅੰਨ੍ਹਵਾਹ ਵਰਤੋਂ ਨੇ ਗੰਗਾ ,ਗੋਦਾਵਰੀ  ਦੇ ਦੇਸ਼ ‘ਚ ਪਾਣੀ ਸੰਕਟ ਖੜ੍ਹਾ ਕਰ ਦਿੱਤਾ ਹੈ   ਇਹ ਕਿਸੇ ਤ੍ਰਾਸਦੀ ਤੋਂ  ਘੱਟ ਹੈ ਕੀ ਕਿ ਮਹਾਂਰਾਸ਼ਟ  ਦੇ ਲਾਤੂਰ ‘ਚ ਪਾਣੀ ਲਈ ਖੂਨੀ ਸੰਘਰਸ਼ ਨੂੰ ਰੋਕਣ ਲਈ ਧਾਰਾ 144 ਲਾਗੂ ਹੈ ਕਈ ਰਾਜ ਜਬਰਦਸਤ ਸੋਕੇ ਦੇ ਰਾਡਾਰ ‘ਤੇ ਹਨ  ਖੂਹ,  ਤਾਲਾਅ ਲੱਗਭਗ ਸੁੱਕ ਗਏ ਹਨ
ਧਰਤੀ ਹੇਠਲੇ ਪਾਣੀ  ਦਾ ਪੱਧਰ ਬੇਹੱਦ ਹੇਠਾਂ ਜਾ ਚੁੱਕਾ ਹੈ  ਜਿਸ ਤੇਜੀ ਨਾਲ ਆਬਾਦੀ ਵਧਣ ਦੇ ਨਾਲ ਫੈਕਟਰੀਆਂ,  ਉਦਯੋਗਾਂ ਤੇ ਪਸ਼ੂਪਾਲਣ ਨੂੰ ਉਤਸ਼ਾਹ ਦਿੱਤਾ ਗਿਆ,  ਉਸ ਅਨੂਪਾਤ ‘ਚ ਪਾਣੀ ਦੀ ਹਿਫਾਜ਼ਤ  ਵੱਲ ਧਿਆਨ ਨਹੀਂ ਗਿਆ ਜਿਸ ਕਾਰਨ ਅੱਜ ਡਿੱਗਦਾ ਪਾਣੀ ਦਾ ਪੱਧਰ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਹੁਣ ਲੱਗਣ ਲੱਗਾ ਹੈ ਕਿ ਅਗਲਾ ਸੰਸਾਰ ਯੁੱਧ ਪਾਣੀ ਲਈ ਹੀ ਹੋਵੇਗਾ ਅੰਕੜਿਆਂ ਮੁਤਾਬਕ ਅੱਜ ਦੁਨੀਆ ‘ਚ ਕਰੀਬ ਪੌਣੇ 2 ਅਰਬ ਲੋਕਾਂ ਨੂੰ ਸ਼ੁੱਧ ਪਾਣੀ ਨਹੀਂ ਮਿਲ ਰਿਹਾ ਇਹ ਸੋਚਣਾ ਹੀ ਪਵੇਗਾ ਕਿ ਪਾਣੀ ਨੂੰ ਅਸੀਂ ਕਿਸੇ ਕਾਰਖਾਨੇ ‘ਚ ਨਹੀਂ ਬਣਾ ਸਕਦੇ ਇਸ ਲਈ ਪਾਣੀ ਦੀ ਸੁਰੱਖਿਆ  ਕਰਨਾ ਹੈ ਤੇ ਇੱਕ – ਇੱਕ ਬੂੰਦ ਪਾਣੀ  ਦੇ ਮਹੱਤਵ ਨੂੰ ਸਮਝਣਾ ਪਵੇਗਾ   ਸਾਨੂੰ ਵਰਖਾ ਦੇ ਪਾਣੀ ਦੀ ਸੁਰੱਖਿਆ ਬਾਰੇ ਵੀ ਸੋਚਣਾ ਪਵੇਗਾ ਤੇਜ਼ੀ ਨਾਲ ਵਧਦੇ ਉਦਯੋਗੀਕਰਨ ਤੇ ਫੈਲਦੇ ਕੰਕਰੀਟ  ਦੇ ਜੰਗਲਾਂ ਨੇ ਧਰਤੀ ਦੀ ਪਿਆਸ  ਬੁਝਣ ਤੋਂ ਰੋਕਿਆ ਹੈ  ਧਰਤੀ ਪਿਆਸੀ ਹੈ ਤੇ ਪਾਣੀ ਪ੍ਰਬੰਧਨ ਲਈ ਕੋਈ ਠੋਸ ਪ੍ਰਭਾਵੀ ਨੀਤੀ ਨਾ ਹੋਣ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ
ਪ੍ਰਧਾਨ ਮੰਤਰੀ ਨੇ ਪਾਣੀ ਸੰਕਟ ਤੋਂ ਉੱਭਰਨ ਲਈ ਆਮ ਜਨਤਾ ਨੂੰ ਭਾਗੀਦਾਰੀ ਦੀ ਅਪੀਲ ਕੀਤੀ ਹੈ  ਇਹ ਸੱਚ ਹੈ ਕਿ ਵੱਡੇ ਤੋਂ ਵੱਡੀ ਸਰਕਾਰ ਜਾਂ ਵਿਵਸਥਾ ਬਿਨਾਂ ਆਮ ਜਨਤਾ ਦੀ ਭਾਗੀਦਾਰੀ  ਤੋਂ ਆਪਣੇ ਟੀਚਿਆਂ ਤੇ ਉਦੇਸ਼ਾਂ ‘ਚ ਸਫਲ ਨਹੀਂ ਹੋ ਸਕਦੀ   ਜਿੱਥੇ ਦੇਸ਼  ਦੇ ਅਨੇਕ ਸ਼ਹਿਰਾਂ ,  ਕਸਬਿਆਂ ਤੇ ਪਿੰਡਾਂ ‘ਚ ਪਾਣੀ ਦੀ ਭਾਰੀ ਕਿੱਲਤ ਹੈ ਤੇ ਸਥਾਨਕ ਨਾਗਰਿਕ, ਸਰਕਾਰ ਤੇ ਸਰਕਾਰੀ ਮਸ਼ੀਨਰੀ  ਦੇ ਭਰੋਸੇ ਹੱਥ ‘ਤੇ ਹੱਥ ਧਰਕੇ ਬੈਠੇ ਹਨ Àੁੱਥੇ ਹੀ ਕੁਝ ਅਜਿਹੀਆਂ ਮਿਸਾਲਾਂ ਵੀ ਹਨ ਜਿੱਥੇ ਸਥਾਨਕ  ਲੋਕਾਂ ਨੇ ਆਪਣੇ ਬਲਬੂਤੇ ਪਾਣੀ ਸੰਕਟ ਤੋ ਨਿਜਾਤ ਪਾਈ ਹੈ   ਬੈਂਗਲੁਰੁ ਦੀ ਸਰਜਾਪੁਰ ਰੋਡ ‘ਤੇ ਸਥਿੱਤ  ਕਲੋਨੀ ‘ਰੇਨਬੋ ਡਰਾਈਵ’  ਦੇ 250 ਘਰਾਂ ‘ਚ ਪਾਣੀ ਦੀ ਸਪਲਾਈ ਤੱਕ ਨਹੀਂ ਸੀ ਅੱਜ ਇਹ ਕਲੋਨੀ ਪਾਣੀ  ਦੇ ਮਾਮਲੇ ‘ਚ ਆਤਮ-ਨਿਰਭਰ ਹੈ ਤੇ ਇੱਥੋਂ ਦੂਜੀਆਂ ਕਲੋਨੀਆਂ ‘ਚ ਵੀ ਪਾਣੀ ਸਪਲਾਈ ਹੋਣ ਲੱਗਾ ਹੈ ਇਹ ਸੰਭਵ ਹੋਇਆ ਹੈ ਪਾਣੀ ਬਚਾਉਣ, ਸੰਗ੍ਰਿਹ ਕਰਨ ਤੇ ਮੁੜ ਵਰਤੋਂ ਲਾਇਕ ਬਣਾਉਣ ਨਾਲ  ਵਰਖਾ ਦਾ ਪਾਣੀ ਸੰਗ੍ਰਿਹ ਲਈ ਕਲੋਨੀ  ਦੇ ਹਰ ਘਰ ‘ਚ ਰਿਚਾਰਜ ਕੁੰਡ ਬਣਾਏ ਗਏ ਹਨ
ਰਾਜਸਥਾਨ  ਦੇ ਲੋਕਾਂ ਨੇ ਖਤਮ ਹੋ ਚੁੱਕੀਆਂ ਇੱਕ ਜਾਂ ਦੋ ਨਹੀਂ , ਸਗੋਂ ਸੱਤ ਨਦੀਆਂ ਨੂੰ ਮੁੜ ਜੀਵਨ ਦੇਕੇ  ਸਾਬਤ ਕਰ ਦਿੱਤਾ ਹੈ ਕਿ ਜੇਕਰ ਇਨਸਾਨ ‘ਚ ਦ੍ਰਿੜ ਸ਼ਕਤੀ ਹੋਵੇ ਤਾਂ ਕੁਝ ਵੀ ਸੰਭਵ ਹੋ ਸਕਦਾ ਹੈ ਜਦ ਰਾਜਸਥਾਨ ਦੇ ਲੋਕ , ਸੱਤ ਨਦੀਆਂ ਨੂੰ ਚਾਲੂ ਕਰ ਸਕਦੇ ਹਨ ਤਾਂ ਬਾਕੀ ਨਦੀਆਂ ਸਾਫ਼ ਕਿਉਂ ਨਹੀਂ ਹੋ ਸਕਦੀਆਂ ?  ਪੰਜਾਬ  ਦੇ ਹੁਸ਼ਿਆਰਪੁਰ ‘ਚ ਵਗਦੀ ਕਾਲੀ ਵੇਈਂ ਨਦੀ ਕਦੇ ਬੇਹੱਦ ਪ੍ਰਦੂਸ਼ਿਤ ਸੀ   ਪਰ ਅੱਜ ਉਸ ਨਦੀ ਨੂੰ ਸਾਫ ਕਰਵਾ ਕੇ ਮੁੜ ਸੁਰਜੀਤ ਕੀਤਾ ਗਿਆ ਹੈ ਦੇਸ਼ ‘ਚ ਪਾਣੀ ਦੀ ਸਮੱਸਿਆ ਸਿਖਰ ‘ਤੇ ਹੈ  ਧੜੱਲੇ ਨਾਲ ਪਾਣੀ ਦੀ ਬਰਬਾਦੀ ਹੋ ਰਹੀ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਲੋਕ ਇਸ ਦੀ ਅਹਿਮੀਅਤ ਜਾਣਦੇ ਹੋਏ ਵੀ ਅਣਜਾਣ ਬਣੇ ਹੋਏ ਹਨ ਤੇ ਇਸ ਦੀ ਬਰਬਾਦੀ ਕਰ ਰਹੇ ਹਨ   ਸਾਨੂੰ ਇਹ ਸਮਝਣਾ ਪਵੇਗਾ ਤੇ ਸਮਝਾਉਣਾ ਪਵੇਗਾ ਕਿ ਕੁਦਰਤ ਨੇ ਸਾਨੂੰ ਕਈ ਅਨਮੋਲ ਤੋਹਫੇ ਨਾਲ ਨਵਾਜਿਆ ਹੈ ਉਨ੍ਹਾਂ ‘ਚੋਂ ਪਾਣੀ ਵੀ ਇੱਕ ਹੈ  ਇਸ ਲਈ ਸਾਨੂੰ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ  ਪਾਣੀ ਦੀ ਕਮੀ ਨੂੰ ਉਥੇ ਹੀ ਲੋਕ ਸਮਝ ਸਕਦੇ ਹਨ ਜੋ ਇਸ ਦੀ ਕਮੀ ਨਾਲ ਦੋ-ਚਾਰ ਹੋ ਰਹੇ ਹਨ  ਅਸੀ ਖਾਣ ਤੋਂ ਬਿਨਾਂ ਦੋ-ਤਿੰਨ ਦਿਨ ਜਿੰਦਾ ਰਹਿ ਸਕਦੇ ਹਾਂ ਪਰ ਪਾਣੀ ਤੋਂ ਬਿਨਾਂ ਜਿੰਦਗੀ ਦੀ ਪਟੜੀ ‘ਤੇ ਅੱਗੇ ਵਧਣਾ ਤਕਰੀਬਨ ਨਾਮੁਮਕਿਨ ਜਿਹਾ ਲਗਦਾ ਹੈ
ਕਮਾਈ  ਦੇ ਸਾਧਨ ਜੁਟਾਉਣ ‘ਚ ਮਨੁੱਖ ਪਾਣੀ ਦਾ ਅੰਨ੍ਹੇਵਾਹ ਵਰਤੋਂ ਕਰ ਰਿਹਾ ਹੈ  ਸਾਨੂੰ ਭਵਿੱਖ ਦੀ ਚਿੰਤਾ ਬਿਲਕੁਲ ਨਹੀਂ ਤੇ ਨਾ ਹੀ ਅਸੀਂ ਕਰਨਾ ਚਾਹੁੰਦੇ ਹਾਂ ਜੇਕਰ ਵਿਕਾਸ ਦੀ ਅੰਨ੍ਹੀ ਦੌੜ ‘ਚ ਮਨੁੱਖ ਇਸੇ ਤਰ੍ਹਾਂ ਸ਼ਾਮਲ ਰਿਹਾ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਕੁਦਰਤ  ਦੇ ਅਨਮੋਲ ਤੋਹਫੇ ਪਾਣੀ ਤੋਂ ਵਾਂਝੀ ਰਹਿ ਸਕਦੀ ਹੈ ਵਰਖਾ  ਦੇ ਮੌਸਮ ‘ਚ ਜੋ ਪਾਣੀ ਵਰ੍ਹਦਾ ਹੈ ਉਸਨੂੰ ਬਚਾਉਣ  ਦੀ ਸਰਕਾਰ ਦੀ ਕੋਈ ਯੋਜਨਾ ਨਹੀਂ  ਅਜਿਹੇ ‘ਚ ਤਾਂ ਮੁਸ਼ਕਲ ਹੋਵੇਗੀ ਹੀ ਮੀਂਹ ਤੋਂ ਪਹਿਲਾਂ ਪਿੰਡਾਂ ‘ਚ ਛੋਟੇ-ਛੋਟੇ ਡੈਮ ਤੇ ਬੰਨ੍ਹ ਬਣਾਕੇ ਵਰਖਾ ਦੇ ਪਾਣੀ ਨੂੰ ਸਾਂਭਿਆ ਜਾਣਾ ਚਾਹੀਦਾ ਹੈ ਸ਼ਹਿਰਾਂ ‘ਚ ਜਿੰਨੇ ਵੀ ਤਾਲਾਅ ਅਤੇ ਡੈਮ ਹਨ   ਉਨ੍ਹਾਂ ਨੂੰ ਡੂੰਘਾ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀ ਪਾਣੀ ਜਮਾਂ ਕਰਨ ਦੀ ਸਮਰੱਥਾ ਵਧੇ ਘਰਾਂ ਤੇ ਅਪਾਰਟਮੈਂਟਾਂ ‘ਚ ਵਾਟਰ ਹਾਰਵੇਸਟਿੰਗ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈਤਾਂ ਹੀ ਜਲ ਸੰਕਟ ਦਾ ਮੁਕਾਬਲਾ ਕੀਤਾ ਜਾ ਸਕੇਗਾ

ਪ੍ਰਸਿੱਧ ਖਬਰਾਂ

To Top