Breaking News

ਕੁਮਾਰ ਵਿਸ਼ਵਾਸ ਨੇ ਕੀਤਾ ਹਾਰ ਦਾ ਟਵੀਟ, ਉਮਰ ਨੇ ਕਿਹਾ, 2024 ਦੀ ਕਰੋ ਤਿਆਰੀ

ਨਵੀਂ ਦਿੱਲੀ,ਯੂਪੀ ਤੇ Àੁੱਤਰਾਖੰਡ ਚੋਣਾਂ ਵਿੱਚ ਬੀਜੇਪੀ ਨੂੰ ਮਿਲੀ ਜਿੱਤ ਕਾਰਨ ਵਿਰੋਧੀ ਆਗੂ ਪੂਰੀ ਤਰ੍ਹਾਂ ਚੁੱਪ ਹਨ ਦੋਵਾਂ ਹੀ ਸੂਬਿਆਂ ਵਿੱਚ ਬੀਜੇਪੀ ਪ੍ਰਤੱਖ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਪੰਜਾਬ ਵਿੱਚ ਪਹਿਲੀ ਵਾਰ ਉੱਤਰੀ ਆਮ ਆਦਮੀ ਪਾਰਟੀ ਆਪਣੀ ਜਿੱਤ ਨੂੰ ਲੈ ਕੇ ਬੇਹੱਦ ਆਸਵੰਦ ਨਜਰ ਆ ਰਹੀ ਸੀ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਨਤੀਜਿਆਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਫੋਟੋਗ੍ਰਾਫ਼ ਕਈ ਮੀਡੀਆ ਹਾਊਸਿਜ਼ ਨੂੰ ਭੇਜ ਦਿੱਤਾ ਸੀ ਆਪ ਆਗੂ ਕੁਮਾਰ ਵਿਸ਼ਵਾਸ ਵੀ ਜਿੱਤ ਸਬੰਧੀ ਕਾਫ਼ੀ ਆਸਵੰਦ ਸੀ ਪਰ ਵੋਟਾਂ ਦੀ ਗਿਣਤੀ ਤੋਂ ਬਾਅਦ ਉਨ੍ਹਾਂ ਦਾ ਹੌਂਸਲਾ ਟੁੱਟਿਆ ਨਜ਼ਰ ਆਇਆ ਪੰਜਾਬ ਰੁਝਾਨਾਂ ‘ਚ ਕਾਂਗਰਸ ਦੇ ਵਾਧੇ ਤੋਂ ਬਾਅਦ ਵਿਸ਼ਵਾਸ ਨੇ ਇੱਕ ਕਵਿਤਾ ਟਵੀਟ ਕੀਤੀ, ਜਿਸ ਨੂੰ ਹਾਰ ਸਵੀਕਾਰ ਕਰਨ ਜਿਹਾ ਮੰਨਿਆ ਗਿਆ ਹਾਲਾਂਕਿ ਕੁਝ ਦੇਰ ਬਾਅਦ ਹੀ ਉਨ੍ਹਾਂ ਨੇ ਇਸ ਨੂੰ ਡਿਲੀਟ ਕਰ ਦਿੱਤਾ

ਪ੍ਰਸਿੱਧ ਖਬਰਾਂ

To Top