Uncategorized

ਕੁਸ਼ਤੀ ਜਿਸ ਦੌਰ ‘ਚੋਂ ਲੰਘ ਰਹੀ ਹੈ, ਉਹ ਮੰਦਭਾਗਾ ਹੈ : ਸੁਸ਼ੀਲ

ਨਵੀਂ ਦਿੱਲੀ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਸਾਥੀ ਪਹਿਲਵਾਨ ਨਰਸਿੰਘ ਯਾਦਵ ਦਾ ਡੋਪ ਮਾਮਲੇ ‘ਚ ਫਸਣਾ ਮੰਦਭਾਗਾ ਹੈ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਸਾਥੀ ਪਹਿਲਵਾਨਾਂ ਦੀ ਹਮਾਇਤ ਕਰਨਗੇ ਇਸ ਡੋਪਿੰਗ ਮਾਮਲੇ ਨਾਲ ਨਰਸਿੰਘ ਦੀ ਰੀਓ ‘ਚ ਹਿੱਸੇਦਾਰ ਵੀ ਖਤਰੇ ‘ਚ ਪੈ ਗਈ ਹੈ  ਤੇ ਅਜਿਹੇ ਵੀ ਦੋਸ਼ ਲੱਗ ਰਹੇ ਹਨ ਕਿ ਵਿਰੋਧੀ ਧਿਰ ਨੇ ਇਸ ਪਹਿਲਵਾਨ ਨੂੰ ਫਸਾਇਆ ਹੈ ਸੁਸ਼ੀਲ ਨੇ 20 ਸੈਕਿੰਡਾਂ ਦੀ ਆਪਣੀ ਵੀਡੀਓ ਸੰਦੇਸ਼ ਨਾਲ ਟਵੀਟ ਕੀਤਾ, ਇਹ ਦੇਖਣਾ ਕਾਫ਼ੀ ਮੰਦਭਾਗਾ ਹੈ ਕਿ ਕੁਸ਼ਤੀ ਕਿਸ ਤਰ੍ਹਾਂ ਦੇ ਦੌਰ ‘ਚੋਂ ਲੰਘ ਰਹੀ ਹੈ ਮੈਂ ਆਪਣੀ ਜ਼ਿੰਦਗੀ ਇਸ ਨੂੰ ਦਿੱਤੀ ਹੈ ਤੇ ਹਮੇਸ਼ਾ ਆਪਣੇ ਸਾਥੀ ਪਹਿਲਵਾਨਾਂ ਦੀ ਹਮਾਇਤ ਕਰਦਾ ਰਹਾਂਗਾ

ਪ੍ਰਸਿੱਧ ਖਬਰਾਂ

To Top