ਦਿੱਲੀ

ਕੇਂਦਰ ਸੂਬਿਆਂ ਨੂੰ 66 ਰੁਪਏ ਕਿਲੋ ਦਾਲ ਮੁਹੱਈਆ ਕਰਵਾਏਗਾ

ਲਖਨਊ। ਦਾਲ ਦੀ ਵਧੀ ਕੀਮਤ ਨਾਲ ਨਰਿੰਦਰ ਮੋਦੀ ਸਰਕਾਰ ਦੀ ਹੋ ਰਹੀ ਕਿਰਕਿਰੀ ਨੂੰ ਵੇਖਦਿਆਂ ਕੇਂਦਰ ਨੇ ਸੂਬਿਆਂ ਨੂੰ 66 ਰੁਪਏ ਕਿਲੋ ਅਰਹਰ ਦੀ ਦਾਲ ਮੁਹੱਈਆ ਕਰਾਉਣ ਦਾ ਫ਼ੈਸਲਾ ਲਿਆ ਹੈ।
ਕੇਂਦਰੀ ਫੂਡ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਦਾਲ ਦੀਆਂ ਵਧੀਆਂ ਕੀਮਤਾਂ ਨੂੰ ਵੇਖਦਿਆਂ ਕੇਂਦਰ ਨੇ ਸੂਬਿਆਂ ਨੂੰ 66 ਰੁਪਏ ਕਿਲੋ ਅਰਹਰ ਦੀ ਅਤੇ 82 ਰੁਪਏ ਕਿਲੋ ਉੜਦ ਦੀ ਦਾਲ ਮੁਹੱਈਆ ਕਰਾਉਣ ਦਾ ਫ਼ੈਸਲਾ ਲਿਆ ਹੈ।
ਸੂਬੇ ਇਸ ਨੂੰ ਵੱਧ ਤੋਂ ਵੱਧ 120 ਰੁਪਏ ਪ੍ਰਤੀ ਕਿਲੋ ਤੱਕ ਵੇਚ ਸਕਣਗੇ।

ਪ੍ਰਸਿੱਧ ਖਬਰਾਂ

To Top