Breaking News

ਕੇਜਰੀਵਾਲ ਅਦਾਲਤ ‘ਚ ਪੇਸ਼, ਇਲਾਕੇ ‘ਚ ਲੱਗੀ ਧਾਰਾ 144

ਅੰਮ੍ਰਿਤਸਰ, (ਰਾਜਨ ਮਾਨ)। ਮਾਣਹਾਨੀ ਮਾਮਲੇ ‘ਚ ਅੱਜ ਕੇਜਰੀਵਾਲ ਅਦਾਲਤ ਪੁੱਜੇ ਜਿੱਥੇ ਉਨ੍ਹਾਂ ਨਾਲ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਵੀ ਪੁੱਜੇ। ਪੰਜਾਬ ‘ਚ ਉਨ੍ਹਾਂ ਦੇ ਵਿਰੋਧ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਇਲਾਕੇ ‘ਚ ਧਾਰਾ 144 ਲਾ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨਾਂ ਦੇ ਸਾਥੀ 29 ਜੁਲਾਈ ਨੂੰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਸਬੰਧੀ ਅਦਾਲਤ ਵਿੱਚ ਪੇਸ਼ ਹੋਣਗੇ। ਉਧਰ ਆਪ ਵੱਲੋਂ ਵੀ ਮਜੀਠੀਆ ਵਿਰੁੱਧ  ਕਮਰਕੱਸੇ ਕਰ ਲਏ ਗਏ ਹਨ। ਵਰਨਣਯੋਗ ਹੈ ਕਿ ਸ੍ਰੀ ਮਜੀਠੀਆ ਨੇ ਇੱਥੇ ਅਦਾਲਤ ਵਿੱਚ 20 ਮਈ ਨੂੰ ਆਈਪੀਸੀ ਦੀ ਧਾਰਾ 499, 500 ਅਤੇ 501 ਤਹਿਤ ਕੇਸ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਸ੍ਰੀ ਕੇਜਰੀਵਾਲ, ਆਸ਼ੀਸ਼ ਖੇਤਾਨ ਅਤੇ ਸੰਜੈ ਸਿੰਘ ਨੂੰ ਧਿਰ ਬਣਾਇਆ ਗਿਆ ਇਨਾਂ ਖ਼ਿਲਾਫ਼ ਦੋਸ਼ ਲਾਇਆ ਗਿਆ ਸੀ ਕਿ ਉਨਾਂ ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ਵਿੱਚ ਸ੍ਰੀ ਮਜੀਠੀਆ ਖ਼ਿਲਾਫ਼ ਦੂਸ਼ਣਬਾਜ਼ੀ ਕਰ ਕੇ ਉਨਾਂ ਦੀ ਸਾਖ ਨੂੰ ਢਾਹ ਲਾਈ ਹੈ ਇਸ ਮਾਮਲੇ ਵਿੱਚ 18 ਜੁਲਾਈ ਨੂੰ ਵਧੀਕ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਨੇ ਸ੍ਰੀ ਕੇਜਰੀਵਾਲ ਸਮੇਤ ਤਿੰਨਾਂ ਨੂੰ 29 ਜੁਲਾਈ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ

ਪ੍ਰਸਿੱਧ ਖਬਰਾਂ

To Top