Breaking News

ਕੇਜਰੀਵਾਲ ਦੀ ਗੱਡੀ ਹਾਦਸੇ ਦਾ ਸ਼ਿਕਾਰ, ਵਾਲ ਵਾਲ ਬਚੇ

ਜਲੰਧਰ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੱਡੀ ਮਾਮੂਲੀ ਹਾਦਸੇ ਦਾ ਸ਼ਿਕਾਰ ਹੋ ਗਈ। ਕੇਜਰੀਵਾਲ ਲੁਧਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਪੀਏਪੀ ਚੌਂਕ ਨੇੜੇ ਅੰਮ੍ਰਿਤਸਰ ਵੱਲ ਜਾਣ ਵਾਲੇ ਇਹ ਹਾਦਸਾ ਵਾਪਰਿਆ। ਕਾਫ਼ਲੇ ਦੀ ਜਿਪਸੀ ਦੇ ਸਾਹਮਣੇ ਕਿਸੇ ਵਹੀਕਲ ਆ ਜਾਣ ਕਾਰਨ ਜਿਪਸੀ ਚਾਲਕ ਨੇ ਬਰੇਕਾਂ ਲਾਈਆਂ। ਇਸ ਤੋਂ ਪਿੱਛੇ ਆ ਰਹੀ ਕੇਜਰੀਵਾਲ ਦੀ ਇਨੋਵਾ ਗੱਡੀ ਉਸ ਨਾਲ ਟਕਰਾ ਗਈ, ਜਿਸ ਦਾ ਬੋਨਟ ਨੁਕਸਾਨਿਆ ਗਿਆ। ਹਾਸਦੇ ਦੌਰਾਨ ਕੇਜਰੀਵਾਲ ਨੂੰ ਕੋਈ ਸੱਟ ਨਹੀਂ ਲੱਗੀ ਤੇ ਉਹ ਸੁਰੱਖਿਅਤ ਹਨ।

ਪ੍ਰਸਿੱਧ ਖਬਰਾਂ

To Top