Uncategorized

ਕੇਰਲ ਦੇ ਬਿਸ਼ਪ ਵੱਲੋਂ ਹਿੰਦੂ ਨੌਜਵਾਨ ਨੂੰ ਗੁਰਦਾ ਦਾਨ

ਕੋਚੀ। ਕੇਰਲ ਦੇ ਮੱਲਾਪੁਰਮ ‘ਚ 30 ਸਾਲ ਦਾ ਸੂਰਜ ਰਹਿੰਦਾ ਹੈ ਜੋ ਪਿਛਲੇ ਡੇਢ ਸਾਲ ਤੋਂ ਕਿਡਨੀ ਖ਼ਰਾਬ ਹੋਣ ਕਾਰਨ ਹਸਪਤਾਲ ‘ਚ ਦਾਖ਼ਲ ਹੈ। ਪਰ ਪਿਛਲੇ ਦਿਨੀਂ ਉਸ ਦੇ ਜੀਵਨ ‘ਚ ਜੋ ਹੋਇਆ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ। ਜਦੋਂ ਸੂਰਜ ਤੇ ਉਸ ਦਾ ਪਰਿਵਾਰ ਹਿੰਮਤ ਹਾਰ ਚੁੱਕਿਆ ਸੀ ਤਾਂ ਅਚਾਨਕ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਈ ਹੈ ਜੋ ਉਸ ਨੂੰ ਗੁਰਦਾ ਦਾਨ ਕਰਨਾ ਚਾਹੁੰਦਾ ਹੈ। ਕੋਟਾਯਮ ਦੇ ਬਿਸ਼ਪ ਜੇਕਬ ਮੁਰਿਕਨ ਅਜਿਹੇ ਪਹਿਲੇ ਵਰਕਰ ਬਿਸ਼ਪ ਹਨ ਜਿਨ੍ਹਾਂ ਨੇ ਜਿਉਂਦੇ ਜੀ ਸਵੈ ਇੱਛਾ ਨਾਲ ਗੁਰਦਾ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਆਪਣੇ ਪਰਿਵਾਰ ‘ਚ ਸੂਰਜ ਇਕੱਲਾ ਹੀ ਸੀ ਜੋ ਰੋਟੀ ਦੇ ਇੰਤਜਾਮ ‘ਚ ਲੱਗਿਆ ਰਹਿੰਦਾ ਸੀ ਤੇ ਉਹ ਵੀ ਪਿਛਲੇ ਡੇਢ ਸਾਲ ਤੋਂ ਡਾਇਲਸਿਸ ‘ਤੇ ਚੱਲ ਰਿਹਾ ਹੈ। ਸੂਰਜ ਨੇ ਦੱਸਿਆ ਕਿ ਜਦੋਂ ਹਾਲਾਤ ਖ਼ਰਾਬ ਹੋ ਗਈ ਤਾਂ ਮੈਂ ਇਲਾਜ ਕਰਵਾਉਣਾ ਸ਼ੁਰੂ ਕੀਤਾ ਤੇ ਡੇਢ ਸਾਲ ਬੀਤ ਗਿਆ। ਹੁਣ ਮੈਨੂੰ ਪਤਾ ਲੱਗਿਆ ਹੈ ਕਿ ਇੱਕ ਬਿਸ਼ਪ ਹਨ ਜੋ ਮੈਨੂੰ ਗੁਰਦਾ ਦਾਨ ਕਰਨ ਲਈ ਰਾਜ਼ੀ ਹੋ ਗਏ ਹਨ। ਮੇਰੇ ਲਈ ਇਹ ਇੱਕ ਚਮਤਕਾਰ ਤੋਂ ਘੱਟ ਨਹੀਂ।
ਉਧਰ ਬਿਸ਼ਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਕਿ ਉਸਦਾ ਗੁਰਦਾ ਕਿਸੇ ਦੂਜੇ ਧਰਮ ਦੇ ਵਿਅਕਤੀ ਨੂੰ ਦਾਨ ਕੀਤਾ ਜਾ ਰਿਹਾ ਹੈ। ਉਹ ਇਸ ਨੂੰ ਆਪਣੇ ਸੰਦੇਸ਼ਾਂ ਨੂੰ ਕਰਮ ‘ਚ ਬਦਲਣ ਦਾ ਮੌਕਾ ਮੰਨ ਰਹੇ ਹਨ।

ਪ੍ਰਸਿੱਧ ਖਬਰਾਂ

To Top