ਦੇਸ਼

ਗਣੇਸ਼ ਵਿਸਰਜਨ ਦੌਰਾਨ ਪੁਲਿਸ ਵਾਹਨ ‘ਤੇ ਪਥਰਾਅ, 14 ਗ੍ਰਿਫ਼ਤਾਰ

ਸਿਵਨੀ। ਮੱਧ ਪ੍ਰਦੇਸ ਦੇ ਸਿਵਨੀ ਜ਼ਿਲ੍ਹਾ ਮੁੱਖ ਦਫ਼ਤਰ ‘ਚ ਗਣੇਸ਼ ਵਿਸਰਜਨ ਦੌਰਾਨ ਦੋ ਪੱਖਾਂ ਦਰਮਿਆਨ ਹੋਏ ਵਿਵਾਦ ਤੋਂ ਬਾਅਦ ਪੁਲਿਸ ਵਾਹਨ ‘ਤੇ ਪਥਰਾਅ ਕਰਨ ਵਾਲੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਰਾਤ ਸ਼ਹਿਰ ਦੇ ਇੱਕ ਸਕੂਲ ਨੇੜੇ ਵਿਸਰਜਨ ਲਈਆਂ ਲਿਆਂਦੀਆਂ ਜਾ ਰਹੀਆਂ ਗਣੇਸ਼ ਮੂਰਤੀਆਂ ਨਾਲ ਚੱਲ ਰਹੀ ਭੀੜ ਅਤੇ ਗਣੇਸ਼ ਉਤਸਵ ਕਮੇਟੀ ਦੇ ਮੈਂਬਰਾਂ ਵਿਚਾਲੇ ਵਿਵਾਦ ਹੋ ਗਿਆ। ਇਯ ‘ਤੇ ਕੁਝ ਨੌਜਵਾਨਾਂ ਨੇ ਸਿਵਨੀ ਕੋਤਵਾਲੀ ਪੁਲਿਸ ਦੇ ਵਾਹਨ ‘ਤੇ ਪਥਰਾਅ ਕਰ ਦਿੱਤਾ। ਹਾਲਾਂਕਿ ਬਾਅਦ ‘ਚ ਪੁਲਿਸ ਵੱਲੋਂ ਵਿਵਾਦ ਨੂੰ ਸ਼ਾਂਤ ਕਰਵਾ ਦਿੱਤਾ ਗਿਆ।

ਪ੍ਰਸਿੱਧ ਖਬਰਾਂ

To Top