ਪੰਜਾਬ

ਗੁੰਮ ਹੋਏ ਦੋ ਸਕੂਲੀ ਬੱਚੇ 10 ਦਿਨਾਂ ਤੋਂ ਲਾਪਤਾ, ਖੰਨਾ ਪੁਲਿਸ ਲੱਭਣ ‘ਚ ਨਾਕਾਮ

ਖੰਨਾ- ਗੁੰਮ ਹੋਏ ਸਕੂਲੀ ਬੱਚਿਆਂ ਦੀਆਂ ਫਾਇਲ ਤਸਵੀਰਾਂ। ਫੋਟੋ  ਏ.ਐਸ ਖੰਨਾ
ਪਰਿਵਾਰਕ ਮੈਂਬਰਾਂ ‘ਚ ਸਹਿਮ ਦਾ ਮਾਹੌਲ
ਖੰਨਾ,  ਏ.ਐਸ ਖੰਨਾ
ਪਿਛਲੇ ਕਰੀਬ 10 ਦਿਨਾਂ ਤੋਂ ਖੰਨਾ ਦੇ ਗੁਰੂ ਗੋਬਿੰਦ ਸਿੰਘ ਨਗਰ ਤੋਂ ਪਰਵਾਸੀ ਮਜਦੂਰਾਂ ਦੇ ਦੋ ਬੱਚੇ ਗੁੰਮ ਹੋਣ ਕਾਰਨ ਪਰਵਾਸੀ ਮਜਦੂਰਾਂ ਵਿੱਚ ਜਿੱਥੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ, ਉੱਥੇ ਹੀ ਬੱਚਿਆਂ ਦੇ ਮਾਪਿਆਂ ਵਿੱਚ ਆਪਣੇ ਬੱਚਿਆਂ ਪ੍ਰੀਤੀ ਨਾ ਲੱਭਣ ਕਾਰਨ ਚਿੰਤਾ ਵਿੱਚ ਡੁੱਬੇ ਹੋਏ ਹਨ। ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਮਾਪਿਆਂ ਦੀ ਚਿੰਤਾਂ ਵੀ ਵੱਧਦੀ ਜਾ ਰਹੀ ਹੈ। ਇਹਨਾਂ ਦੀ ਜਾਣਕਾਰੀ ਗੁੰਮ ਹੋਏ ਲੜਕੇ ਦੇ ਪਿਤਾ ਅਵਦੇਸ਼ ਕੁਮਾਰ ਪੁੱਤਰ ਰਾਜਦੇਵ ਵਾਸੀ ਗਲੀ ਨੰਬਰ 8 ਅਮਲੋਹ ਰੋਡ ਖੰਨਾ ਅਤੇ ਦੂਸਰੇ ਬੱਚੇ ਦੇ ਪਿਤਾ ਜਤਿੰਦਰ ਕੁਮਾਰ ਪੁੱਤਰ ਰਾਮ ਮਿਆਦੀ ਵਾਸੀ ਗੁਰੂ ਨਾਨਕ ਨਗਰ ਅਮਲੋਹ ਰੋਡ ਖੰਨਾ ਨੇ ਦੱਸਿਆ ਕਿ ਕ੍ਰਮਵਾਰ ਦੋਵੇਂ ਬੱਚੇ ਭੋਨੂੰ (10 ਸਾਲ) ਅਤੇ ਅਰੁਨ (09 ਸਾਲ) ਦੋਵੇਂ ਲੜਕੇ 09-09-2016 ਤੋਂ ਗੁੰਮ ਹੋ ਗਏ ਸਨ। ਦੋਵੇਂ ਬੱਚੇ ਘਰ ਤੋਂ ਖੇਡਣ ਗਏ ਸਨ, ਪਰ ਮੁੜਕੇ ਘਰ ਨਹੀਂ ਪਹੁੰਚੇ। ਜਿਸ ਦੀ ਸ਼ਿਕਾਇਤ ਥਾਣਾ ਸਦਰ ਖੰਨਾ ਵਿਖੇ ਦਰਜ ਕਰਵਾਈ ਸੀ, ਪਰ ਇੰਨੇ ਦਿਨ ਬੀਤ ਗਏ ਹਨ। ਪਰ ਬੱਚਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਹਨਾਂ ਕਿਹਾ ਕਿ ਆਪਣੇ ਸਾਕ ਸਬੰਧੀਆਂ ਰਿਸਤੇਦਾਰਾਂ ਵਿੱਚ ਭਾਲ ਕੀਤੀ ਪਰ ਕੋਈ ਵੀ ਕਾਮਯਾਬੀ ਹਾਸਲ ਨਹੀਂ ਹੋਈ।
ਕੀ ਕਹਿੰਦੇ ਹਨ ਐਸ. ਐਚ. ਓ. ਸਦਰ ਖੰਨਾ :(ਬਾਕਸ’ਚ)
ਇਸ ਸਬੰਧੀ ਜਦੋਂ ਥਾਣਾ ਸਦਰ ਦੇ ਐਚ. ਐਸ. ਓ. ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਬੱਚਿਆਂ ਨੂੰ ਲੱਭਣ ਲਈ ਪੁਲਿਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸੇ ਨਾਲ ਕੋਈ ਵਿਤਕਰੇਬਾਜੀ ਨਹੀਂ ਕੀਤੀ ਜਾ ਰਹੀ ਹੈ। ਪੁਲਿਸ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਬੱਚਿਆਂ ਨੂੰ ਲੱਭਣ ਲਈ ਪੁਲਿਸ ਟੀਮਾਂ ਬਣਾ ਕੇ ਛਾਪੇਮਾਰੀ ਕਰ ਰਹੇ ਹਾਂ, ਬਹੁਤ ਜਲਦ ਬੱਚਿਆਂ ਨੂੰ ਲੱਭ ਲਿਆ ਜਾਵੇਗਾ।

ਪ੍ਰਸਿੱਧ ਖਬਰਾਂ

To Top