ਪੰਜਾਬ

ਘਰੇਲੂ ਕਲੇਸ਼ ਨੇ ਲਈਆਂ 4 ਜਾਨਾਂ, ਮਾਂ, ਪਤਨੀ ਤੇ ਬੇਟੀ ਦੇ ਕਤਲ ਤੋਂ ਬਾਦ ਕੀਤੀ ਖੁਦਕਸ਼ੀ

ਲੁਧਿਆਣਾ,  (ਰਘਬੀਰ ਸਿੰਘ) ਸਮਾਰਟ ਸਿਟੀ ਬਣਨ ਜਾ ਰਿਹਾ ਲੁਧਿਆਣਾ ਕਰਾਈਮ ਪੱਖੋਂ ਸੇਫ ਨਹੀਂ ਲੱਗ ਰਿਹਾ। ਬੀਤੇ ਦਿਨੀਂ ਜਲੰਧਰ ਬਾਈਪਾਸ ਤੋਂ ਇੱਕ 22 ਸਾਲਾ ਲੜਕੀ ਦੀ ਲਾਸ਼ ਦਰਖਤ ਨਾਲ ਲਟਕਦੀ ਮਿਲੀ, ਹਾਊਸਫੈਡ ਕਲੋਨੀ ਵਿੱਚ ਇੱਕ ਲੜਕੀ ਦਾ ਕਤਲ, ਜਿੱਮ ਟਰੇਨਰ ਲੇਡੀ ਨਾਲ ਜ਼ਬਰ ਜਿਨਾਹ ਸਮੇਤ ਹੋਰ ਕਈ ਘਟਨਾਵਾਂ ਉੱਪਰੋ ਥੱਲੀ ਵਾਪਰ ਗਈਆਂ ਹਨ ਜਿਸ ਨਾਲ ਸ਼ਹਿਰ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਹੋ ਜਿਹੀ ਖੌਫਨਾਕ ਘਟਨਾ ਅੱਜ ਸਵੇਰੇ 6 ਵਜੇ ਦੇ ਕਰੀਬ ਬੀਆਰਐਸ ਨਗਰ ਵਿੱਚ ਵਾਪਰੀ ਜਿਸ ਵਿੱਚ ਸਥਾਨਕ ਥਾਣਾ ਸਰਾਭਾ ਨਗਰ ਹੇਠ ਆਉਂਦੇ ਬੀਆਰਐਸ ਨਗਰ ਦੀ ਇਕ ਕੋਠੀ ਵਿੱਚ ਘਰ ਦੇ ਮੁੱਖੀ ਨੇ ਆਪਣੇ ਹੀ ਪਰਿਵਾਰ ਦੇ 3 ਮੈਂਬਰਾਂ ਦਾ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਤੇ ਫਿਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਮਰਨ ਵਾਲਿਆਂ ਵਿੱਚ ਮੁਖੀ ਦੀ ਬਜ਼ੁਰਗ ਮਾਂ, ਪਤਨੀ ਤੇ ਬੇਟੀ ਸ਼ਾਮਿਲ ਹਨ।

ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਘਟਨਾਂ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਏਸੀਪੀ ਧਰੁਵ ਨਿੰਮਲੇ, ਥਾਣਾ ਸਰਾਭਾ ਨਗਰ ਦੇ ਮੁਖੀ ਸਤਵੰਤ ਸਿੰਘ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਮੌਕੇ ਤੋਂ 315 ਬੋਰ ਦੇ ਚਾਰ ਕਾਰਤੂਸ ਵੀ ਮਿਲੇ ਹਨ। ਪੁਲਿਸ ਨੇ ਕਤਲ ਤੋਂ ਦੋ ਘੰਟੇ ਬਾਅਦ ਹੀ ਕਤਲਕਾਂਡ ਦਾ ਖੁਲਾਸਾ ਕਰਦਿਆ ਦੱਸਿਆ ਕਿ ਪਰਿਵਾਰਿਕ ਕਲੇਸ਼ ਕਰਕੇ ਘਰ ਦੇ ਮੁਖੀ ਸੰਦੀਪ ਸਿੰਘ ਮਾਂਗਟ ਨੇ ਇਸ ਘਟਨਾਂ ਨੂੰ ਅੰਜਾਮ ਦਿੱਤਾ। ਬੀਆਰਐਸ ਨਗਰ ਦੇ ਆਈ ਬਲਾਕ ‘ਚ ਮਾਂਗਟ ਨਾਂਅ ਦੇ ਨਾਲ ਜਾਣੇ ਜਾਂਦੇ ਜ਼ਿੰਮੀਦਾਰ ਪਰਿਵਾਰ ਦੀ ਕੋਠੀ ਤੇ ਅੱਜ ਸਵੇਰੇ ਘਰ ਦੇ ਮਾਲਕ ਸੰਦੀਪ ਸਿੰਘ ਨੇ ਆਪਣੀ ਬਜ਼ੁਰਗ ਮਾਂ ਬਚਨ ਕੌਰ 65 ਸਾਲ, ਪਤਨੀ ਅਮਨਦੀਪ ਕੌਰ 43 ਤੇ ਪੁੱਤਰੀ ਦਨਾਜ਼ ਕੌਰ (15) ਨੂੰ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਤੇ ਫਿਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਸੰਦੀਪ ਦੀ ਬੇਟੀ ਦਨਾਜ਼ 9ਵੀਂ ਕਲਾਸ ਵਿੱਚ ਪੜਦੀ ਸੀ। ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਕੰਮ ਕਰਨ ਵਾਲੀ ਨੌਕਰਾਨੀ ਘਰ ਆਈ। ਨੌਕਰਾਨੀ ਨੇ ਘਰ ਅੰਦਰ ਖੂਨ ਨਾਲ ਲੱਥਪੱਥ ਪਈਆਂ ਲਾਸ਼ਾਂ ਦੇਖ ਕੇ ਰੌਲਾ ਪਾ ਦਿੱਤਾ। ਘਟਨਾਂ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਡੀਸੀਪੀ ਧਰੁਵ ਨਿੰਮਲੇ ਤੋਂ ਇਲਾਵਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਕਮਿਸ਼ਨਰ ਜਤਿੰਦਰ ਔਲਖ ਨੇ ਖੁਲਾਸਾ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਔਲਖ ਨੇ ਮੀਡੀਆਂ ਨੂੰ ਦੱਸਿਆ ਕਿ ਸੰਦੀਪ ਸਿੰਘ ਮਾਂਗਟ ਨੇ ਪਰਿਵਾਰਿਕ ਵਿਵਾਦ ਦੇ ਕਾਰਨ ਹੀ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਤੇ ਬਾਅਦ ਵਿਚ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਸ ਦੌਰਾਨ ਉਸਨੇ ਆਪਣੇ ਪਰਿਵਾਰਿਕ ਮੈਂਬਰਾਂ ਤੇ 10 ਗੋਲੀਆਂ ਚਲਾਈਆਂ।ਸਾਰੇ ਮੈਂਬਰਾਂ ਦੀਆਂ ਲਾਸ਼ਾਂ ਵੱਖ ਵੱਖ ਕਮਰਿਆਂ ਵਿੱਚੋਂ ਬ੍ਰਾਮਦ ਹੋਈਆਂ। ਗੋਲੀਆਂ ਸਾਰੇ ਜੀਆਂ ਦੇ ਸਿਰ ਵਿੱਚ ਮਾਰ ਕੇ ਕਤਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਵੇਰੇ 7.15 ਵਜੇ ਜਦੋਂ ਨੌਕਰਾਨੀ ਪਿੰਕੀ 14 ਸਾਲ ਕੋਠੀ ਵਿੱਚ ਆਈ ਤਾਂ ਉਸ ਸਮੇਂ ਸੰਦੀਪ ਸਿੰਘ ਆਪਣੀ ਬੇਟੀ ਦਨਾਜ਼ ਨੂੰ ਗੋਲੀ ਮਾਰ ਰਿਹਾ ਸੀ। ਨੌਕਰਾਨੀ ਡਰ ਕੇ ਕੋਠੀ ਦੀ ਛੱਤ ਤੇ ਚਲੀ ਗਈ। ਕਾਫੀ ਦੇਰ ਬਾਦ ਜਦੋਂ ਉਹ ਛੱਤ ਤੋਂ ਵਾਪਸ ਆਈ ਤਾਂ ਉਸ ਨੇ ਵੱਖ ਵੱਖ ਕਮਰਿਆਂ ਵਿੱਚ 4 ਲਾਸ਼ਾਂ ਵੇਖੀਆਂ। ਸ. ਔਲੱਖ ਨੇ ਦੱਸਿਆ ਕਿ ਅਮਨਦੀਪ ਕੌਰ ਸੰਦੀਪ ਸਿੰਘ ਦੇ ਦੂਸਰੇ ਵਿਆਹ ਚੋਂ ਹੈ। ਪੁਲਿਸ ਨੇ ਘਟਨਾ ਵਿੱਚ ਵਰਤੀ ਪਿਸਤੌਲ ਬ੍ਰਾਮਦ ਕਰ ਲਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਦੋ ਹੋਰ ਗੰਨ ਬ੍ਰਾਮਦ ਕੀਤੀਆਂ ਹਨ।

ਪ੍ਰਸਿੱਧ ਖਬਰਾਂ

To Top