Breaking News

ਚਾਂਦੀ 705 ਰੁਪਏ ਉਛਲੀ, ਸੋਨੇ ‘ਚ ਮਾਮੂਲੀ ਗਿਰਾਵਟ

ਨਵੀਂ ਦਿੱਲੀ। ਕੌਮਾਂਤਰੀ ਪੱਧਰ ‘ਤੇ ਦੋਵੇਂ ਕੀਮਤੀ ਧਾਤੂਆਂ ‘ਚ ਤੇਜ਼ੀ ਦਰਮਿਆਨ ਸਥਾਨਕ ਉਦਯੋਗਿਕ ਮੰਗ ਆਉਣਨਾਲ ਅੱਜ ਦਿੱਲੀ ਸਰਾਫ਼ਾ ਬਾਜ਼ਾਰ ‘ਚ ਚਾਂਦੀ 705 ਰੁਪਏ ਦੀ ਛਾਲ ਲਾ ਕੇ 41,440 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪੁੱਜ ਗਈ। ਹਾਲਾਂਕਿ ਸੋਨੇ ‘ਚ ਮਾਮੂਲੀ ਗਿਰਾਵਟ ਰਹੀ ਤੇ ਇਹ 50 ਰੁਪਏ ਟੁੱਟ ਕੇ 29,400 ਰਪਏ ਪ੍ਰਤੀ ਦਸ ਗ੍ਰਾਮ ਬੋਲਿਆ ਗਿਆ।
ਲੰਡਨ ਤੋਂ ਮਿਲੀ ਜਾਣਕਾਰੀ ਅਨੁਸਾਰ ਉਥੇ ਸੋਨਾ ਹਜਿਰ 0.75 ਡਾਲਰ ਦੀ ਤੇਜ਼ੀ ਨਾਲ 1,188.80 ਡਾਲਰ ਪ੍ਰਤੀ ਔਂਸ ‘ਤੇ ਪੁੱਜ ਗਿਆ। ਉਧਰ ਅਮਰੀਕੀ ਸੋਨਾ ਵਾਅਦਾ 0.30 ਡਾਲਰ ਤਿਲ਼ਕ ਕੇ 1,190.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

ਪ੍ਰਸਿੱਧ ਖਬਰਾਂ

To Top