Uncategorized

ਚਿਕਨਗੁਨੀਅ ਤੋਂ ਉਭਰ ਰਹੇ ਇਸ਼ਾਂਤ ਪਹਿਲੇ ਟੈਸਟ ਤੋਂ ਬਾਹਰ

ਕਾਨ੍ਹਪੁਰ। ਚਿਕਨਗੁਨੀਆ ਦਾ ਅਸਰ ਟੀਮ ਇੰਡੀਆ ‘ਤੇ ਵੀ ਪੁੱਜ ਗਿਆ ਹੈ ਅਤੇ ਤੇਜ਼ ਗੇਂਦਬਾਜ ਇਸ਼ਾਂਤ ਸ਼ਰਮਾ ਚਿਕਨਗੁਨੀਆ ਦੇ ਕਾਰਨ ਨਿਊਜੀਲੈਂਡ ਦੇ ਖਿਲਾਫ਼ 22 ਸਤੰਬਰ ਨੂੰ ਇੱਥੇ ਗਰੀਨ ਪਾਰਕ ‘ਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਹਨ।
ਇਸ਼ਾਂਤ ਮੱਛਰ ਜਨਿਤ ਇਸ ਬਿਮਾਰੀ ਦੀ ਲਪੇਟ ‘ਚ ਆ ਗਏ ਸਨ ਤੇ ਇਸ ਤੋਂ ਉਹ ਹੁਣ ਉਭਰ ਰਹੇ ਹਨ। ਭਾਰਤੀ ਕੋਚ ਅਨਿਲ ਕੁੰਬਲੇ ਨੇ ਅੱਜ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।

ਪ੍ਰਸਿੱਧ ਖਬਰਾਂ

To Top