ਕੁੱਲ ਜਹਾਨ

ਚਿੜੀਆ ਘਰ ‘ਚ ਡਿੱਗਿਆ ਬੱਚਾ, ਗੋਰਿਲਾ ਤੋਂ ਬਚਾਇਆ

ਲੰਡਨ। ਬ੍ਰਿਟੇਨ ਦੇ ਇੱਕ ਚਿੜੀਆ ਘਰ ‘ਚ ਚਾਰ ਸਾਲਾਂ ਦਾ ਬੱਚਾ ਗੋਰਿਲਾ ਦੇ ਵਾੜੇ ‘ਚ ਡਿੱਗ ਪਿਆ। ਗੋਰਿਲਾ ਲਗਭਗ 10 ਮਿੰਟ ਤੱਕ ਬੱਚੇ ਨੂੰ ਘਸੀਟਦਾ ਰਿਹਾ। ਜਿਉਂ ਹੀ ਚਿੜੀਆ ਘਰ ਦੇ ਕਰਮਚਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦਾ ਹੱਥ ਪੈਰ ਫੁੱਲ ਗਏ ਜਿਵੇਂ ਤਿਵੇਂ ਕਰਕੇ ਉਨ੍ਹਾਂ ਨੇ ਗੋਰਿਲਾ ਨੂੰ ਗੋਲ਼ੀ ਮਾਰ ਕੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਬ੍ਰਿਟੇਨ ਸਥਿੱਤ ਸਿਨਸਿਨਾਟੀ ਚਿੜੀਆਘਰ ‘ਚ ਸ਼ਨਿੱਚਰਵਾਰ ਦੁਪਹਿਰੇ ਇੱਕ ਚਾਰ ਸਾਲ ਦਾ ਬੱਚਾ ਅਚਾਨਕ ਗੋਰਿਲਾ ਦੇ ਵਾੜੇ ‘ਚ ਜਾ ਡਿੱਗਿਆ। ਵਾੜੇ ਦੀ ਡੂੰਘਾਈ 10 ਤੋਂ 12 ਫੁੱਟ ਸੀ। ਵਾੜੇ ‘ਚ ਅੱਧਾ ਫੁੱਟ ਤੱਕ ਪਾਣੀ ਸੀ। ਘਟਨਾ ਦੌਰਾਨ ਵਾੜੇ ‘ਚ ਤਿੰਨ ਗੋਰਿਲੇ ਮੌਜ਼ੂਦ ਸਨ। ਇਨ੍ਹਾਂ ‘ਚੋਂ ਦੋ ਨੂੰ ਬਾਹਰ ਬੁਲਾ ਲਿਆ ਗਿਆ। ਪਰ ਹਰਾਂਬੇ ਨਾਂਅ ਦਾ ਤੀਜਾ ਗੋਰਿਲਾ ਬੱਚੇ ਕੋਲ ਹੀ ਰਿਹਾ ਉਸ ਨੇ ਬੱਚੇ ਨੂੰ ਗਲ਼ੇ  ਤੋਂ ਫੜਿਆ ਤੇ ਘਸੀਟਦਾ ਰਿਹਾ। ਇਸ ਗੋਰਿਲਾ ਦੀ ਉਮਰ 17 ਸਾਲ ਹੈ ਤੇ ਇਸ ਦਾ ਵਜ਼ਨ 180 ਕਿਲੋ ਸੀ। ਚਿੜੀਆ ਘਰ ‘ਚ ਚੀਕਾਂ ਪੈ ਗਈਆਂ ਤੇ ਸਾਰੇ ਦਰਸ਼ਕ ਵਾੜੇ ਕੋਲ ਇਕੱਠੇ ਹੋ ਗਏ। ਇਸ ਤੋਂ ਪਹਿਲਾਂ ਕਿ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਚਿੜੀਆ ਘਰ ਦੇ ਕਰਮਚਾਰੀਆਂ ਨੇ ਗੋਰਿਲਾ ਨੂੰ ਗੋਲ਼ੀ ਮਾਰ ਕੇ ਬੱਚੇ ਨੂੰ ਸੁਰੱਖਿਆ ਬਾਹਰ ਕੱਢ ਲਿਆ। ਇਹ ਸਾਰੀ ਘਟਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

 

ਪ੍ਰਸਿੱਧ ਖਬਰਾਂ

To Top